Total views : 5511694
Total views : 5511694
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰੂਪਨਗਰ/ਬੀ.ਐਨ.ਈ ਬਿਊਰੋ
ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ 12 ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਗਿਆ ਹੈ। ਇਨ੍ਹਾਂ ਹੁਕਮਾਂ ਅਧੀਨ ਹੀ ਰੂਪਨਗਰ ਤੋਂ ਵੀ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨੂੰ ਵੀ ਤਰੱਕੀ ਮਿਲਣ ਨਾਲ ਉਹ ਹੁਣ ਤਹਿਸੀਲਦਾਰ ਬਣ ਗਏ ਹਨ।
ਅਰਜਨ ਸਿੰਘ ਗਰੇਵਾਲ, ਸਵਰਗਵਾਸੀ ਐਚ.ਆਈ.ਐਸ. ਗਰੇਵਾਲ (ਆਈ.ਏ.ਐਸ) ਦੇ ਪੁੱਤਰ ਹਨ ਜੋ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਤਇਨਾਤ ਰਹੇ ਸਨ। ਅਰਜਨ ਸਿੰਘ ਗਰੇਵਾਲ ਸਾਲ 2014 ਵਿੱਚ ਬਤੌਰ ਨਾਇਬ ਤਹਿਸੀਲਦਾਰ ਵਜੋਂ ਭਰਤੀ ਹੋਏ ਸਨ ਜੋ ਸ੍ਰੀ ਚਮਕੌਰ ਸਾਹਿਬ, ਮੋਹਾਲੀ, ਰਾਜਪੁਰਾ, ਬੱਸੀ ਪਠਾਣਾ ਅਤੇ ਰੂਪਨਗਰ ਵਿਖੇ ਨਾਇਬ ਤਹਿਸੀਲਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।