ਹਰਬੰਸਪੁਰਾ (ਕਸੇਲ) ਵਿਖੇ ਬਲਾਕ ਗੰਡੀਵਿੰਡ ਦਾ ਆਤਮਾ ਸਕੀਮ ਤਹਿਤ ਹਾੜੀ ਦੀਆਂ ਫਸਲਾਂ ਸਬੰਧੀ ਜਾਗਰੁਕਤਾ  ਕੈਂਪ ਲਗਾਇਆ ਗਿਆ

4677988
Total views : 5511510

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ
ਜਿਲ੍ਹਾ ਤਰਨਤਾਰਨ ਦੇ ਮੁੱਖ ਖੇਤੀਬਾੜੀ ਅਫਸ਼ਰ ਡਾ. ਤੇਜਿੰਦਰ ਸਿੰਘ  ਦੇ ਦਿਸ਼ਾ ਨਿਰਦੇਸ਼ ਅਤੇ ਡਾ. ਗੁਰਿੰਦਰਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ  ਗੰਡੀ ਵਿੰਡ  ਦੀ ਅਗਵਾਈ ਹੇਠ ਪਿੰਡ ਹਰਬੰਸਪੁਰਾ (ਕਸੇਲ) ਵਿਖੇ ਬਲਾਕ ਗੰਡੀਵਿੰਡ ਦਾ ਆਤਮਾ ਸਕੀਮ ਤਹਿਤ ਹਾੜੀ ਦੀਆਂ ਫਸਲਾਂ ਸਬੰਧੀ ਜਾਗਰੁਕਤਾ  ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 250 ਕਿਸਾਨਾਂ ਨੇ ਸਮੂਲੀਅਤ ਕੀਤੀ।ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਪਹੁੰਚੇ ਹਲਕਾ ਵਿਧਾਇਕ ਤਰਨਤਾਰਨ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਸਾਨਾ ਨੂੰ ਸੰਬੋਧਨ ਕਰਦਿਆ ਹੋਇਆ ਮਿੱਟੀ ਦੀ ਸਿਹਤ ਅਤੇ ਪਾਣੀ ਦੀ ਗੁਣਵਨਤਾ ਨੂੰ ਠੀਕ ਰੱਖਣ ਲਈ ਖੇਤੀ ਮਾਹਿਰਾਂ ਦੀ ਸ਼ਿਫਾਰਸ ਅਨੁਸਾਰ ਖਾਦਾਂ, ਬੀਜ ਅਤੇ ਦਵਾਈਆਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਅਪੀਲ ਕੀਤੀ।ਇਸ ਕੈਂਪ ਵਿੱਚ ਵਿਸੇਸ਼ ਤੋਰ ਤੇ ਪਹੁੰਚੇ ਡਾ. ਤੇਜਬੀਰ ਸਿੰਘ ਬਲਾਕ ਖੇਤੀਬਾੜੀ  ਅਫਸਰ ਭਿਖੀਵਿੰਡ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ।
ਕਿਸਾਨ ਖੇਤੀ ਮਾਹਿਰਾਂ ਦੀਆਂ ਸ਼ਿਫਾਰਿਸ਼ਾਂ ਤੇ ਅਮਲ ਕਰਨ:- ਡਾ. ਕਸ਼ਮੀਰ ਸਿੰਘ ਸੋਹਲ ਐੱਮ. ਐੱਲ. ਏ 
ਇਸ ਮੌਕੇ ਡਾ. ਦੇਵ ਚੰਦ ਏ.ਡੀ.ੳ. ਨੇ ਸਟੇਜ ਦੀ ਭੂਮਿਕਾ ਨਿਭਾਉਂਦੇ ਹੋਏ ਕਿਸਾਨਾ ਦੇ ਸਵਾਲਾ ਦੇ ਜਵਾਬ ਦਿੱਤੇ।ਇਸ ਮੌਕੇ ਤੇ ਵੱਖ-ਵੱਖ ਵਿਭਾਗਾ ਤੋਂ ਆਏ ਡਾ. ਜਸਵਿੰਦਰ ਸਿੰਘ ਭਾਟੀਆ ਟ੍ਰੇਨਿੰਗ ਸੈਂਟਰ ਖਾਲਸਾ ਕਾਲਜ, ਡਾ. ਬਿਕਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਗੰਡੀਵਿੰਡ, ਡਾ. ਸਵਰੀਤ ਕੌਰ ਵਿਸ਼ਾ ਮਾਹਿਰ ਬਾਗਬਾਨੀ , ਡਾ. ਪਰਮਿੰਦਰ ਸਿੰਘ ਵਿਸ਼ਾ ਮਾਹਿਰ (ਐਗਰਾਨਮੀ ) ਫਾਰਮਰ ਸਲਾਹ ਕੇਂਦਰ ਤਰਨਤਾਰਨ, ਡਾ. ਪਰਭਿੰਦਰ ਸਿੰਘ ਪਸ਼ੂ ਮਾਹਿਰ, ਅਤੇ ਡਾ. ਅਨਿਲ ਕੁਮਾਰ  ਕੇ.ਵੀ.ਕੇ. ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਮਲਕੀਅਤ ਸਿੰਘ ਬੀ.ਟੀ.ਐਮ ਨੇ ਆਤਮਾ ਦੇ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।ਡਾ. ਗੁਰਿੰਦਰਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਗੰਡੀਵਿੰਡ ਜੀ ਨੇ ਬਲਾਕ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਣਕ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲੇ ਤਾਂ ਬਲਾਕ ਖੇਤੀਬਾੜੀ ਦਫਤਰ ਨਾਲ ਜਰੂਰ ਰਾਬਤਾ ਕਰਨ ਅਤੇ ਕਿਸਾਨਾਂ ਨੂੰ ਮਹਿਕਮੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਅਤੇ ਉਹਨਾਂ ਨੇ ਐਮ. ਐੱਲ. ਏ ਸਾਹਿਬ, ਮਾਹਿਰਾਂ  ਅਤੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸ੍ਰੀ ਸਤਿੰਦਰ ਸਿੰਘ, ਸ੍ਰੀ ਗੁਰਮੀਤ ਸਿੰਘ ਏ.ਈ.ੳ, ਸ੍ਰੀ ਕੁਲਵੰਤ ਸਿੰਘ, ਸ੍ਰੀ ਨਵਦੀਪ ਸਿੰਘ, ਸ੍ਰੀ ਪ੍ਰਦੀਪ ਕੁਮਾਰ ਏ.ਐਸ ਆਈ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਵਰਿੰਦਰਬੀਰ ਸਿੰਘ, ਸ੍ਰੀ ਵਿਜੈ ਸਿੰਘ ਏ.ਟੀ.ਐਮ ਅਤੇ ਵੱਖ-ਵੱਖ ਪਿੰਡਾਂ ਦੇ ਕਿਸਾਨ ਪ੍ਰਭਪਾਲ ਸਿੰਘ ਕਸੇਲ, ਅਵਤਾਰ ਸਿੰਘ ਢੰਡ, ਗੁਰਮੀਤ ਸਿੰਘ ਕਸੇਲ, ਬਲਜੀਤ ਸਿੰਘ ਸਰਾਂ, ਗੁਰਬਿੰਦਰ ਸਿੰਘ ਮਾਣਕਪੁਰ, ਪ੍ਰਗਟ ਸਿੰਘ ਹਰਬੰਸਪੁਰਾ, ਸੁਖਪਾਲ ਸਿੰਘ ਹਰਬੰਸਪੁਰਾ, ਬਲਗੇਰ ਸਿੰਘ, ਤੇਜਿੰਦਰਪਾਲ ਸਿੰਘ ਰਸੂਲਪੁਰ,ਬਲਜਿੰਦਰ ਸਿੰਘ ਭੁਸੇ,ਕੁਲਵਿੰਦਰ ਸਿੰਘ ਛੀਨਾਂ, ਰੇਸ਼ਮ ਸਿੰਘ ਜਗਤਪੁਰਾ, ਕੁਲਵਿੰਦਰ ਸਿੰਘ ਛਾਪਾ, ਮਲਕੀਤ ਸਿੰਘ ਛਾਪਾ ਆਦਿ ਕਿਸਾਨ ਹਾਜਰ ਸਨ।
Share this News