ਮਾਝੇ ਵਿੱਚ ਕਾਂਗਰਸ ਹੋਈ ਹੋਰ ਮਜ਼ਬੂਤ : ਸੱਚਰ

4677852
Total views : 5511293

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸੀਨੀਅਰ ਕਾਂਗਰਸੀ ਆਗੂ ਤੇ ਮਜੀਠਾ ਹਲਕੇ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਸਥਾਨਕ ਕਾਂਗਰਸੀ ਆਗੂਆਂ ਨਾਲ ਅਗਾਮੀ ਲੋਕ ਸਭਾ ਚੋਣਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਸਿਆਲਕਾ ਸਮੇਤ ਆਗੂਆਂ ਨਾਲ ਮੀਟਿੰਗ ਕੀਤੀ ਮੀਟਿੰਗ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਇੱਕ ਬਦਲਾਅ ਵਾਲੀ ਪਾਰਟੀ ਦੇ ਬਹਿਕਾਵੇ ਵਿੱਚ ਆ ਗਏ ਤੇ ਝੂਠੇ ਵਾਅਦਿਆਂ ਵਿੱਚ ਆ ਕੇ 92 ਸੀਟਾਂ ਜਿਤਾਕੇ ਸਟੇਜ ਦੇ ਮਾਹਰ ਨੂੰ ਮੁੱਖ ਮੰਤਰੀ ਬਣਾ ਦਿੱਤਾ ਪਰ ਸਦਕੇ ਜਾਈਏ ਮਾਝੇ ਵਾਲਿਆਂ ਦੇ ਜਿੰਨਾਂ ਨੇ ਸੂਝ ਬੂਝ ਤੋ ਕੰਮ ਲੈਦਿਆਂ ਇਹਨਾਂ ਨੂੰ ਬੁਰੀ ਤਰਾਂ ਨਕਾਰ ਦਿੱਤਾ ਤੇ ਮਾਝੇ ਵਿੱਚੋ ਕਾਂਗਰਸ ਦਾ ਝੰਡਾ ਬੁਲੰਦ ਰੱਖਿਆ ਤੇ ਛੇ ਵਿਧਾਇਕ ਜਿਤਾ ਦਿੱਤੇ ਤੇ ਹੁਣ ਵੀ ਮਾਝੇ ਵਿੱਚੋ ਕਾਂਗਰਸ ਵੱਡੀ ਲੀਡ ਨਾਲ ਲੋਕ ਸਭਾ ਸੀਟਾਂ ਜਿੱਤੇਗੀ।

ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਹੋਇਆ ਭੰਗ : ਸਿਆਲਕਾ

ਆਮ ਆਦਮੀ ਪਾਰਟੀ ਨਾਲ ਰਲਕੇ ਚੋਣ ਲੜਨ ਬਾਰੇ ਪੁੱਛੇ ਜਾਣ ਤੇ ਸੱਚਰ ਨੇ ਕਿਹਾ ਕਿ ਸਾਡੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉੱਪ ਮੁੱਖ ਮੰਤਰੀ ਤੇ ਵਿਧਾਇਕ ਸੁੱਖਜਿੰਦਰ ਸਿੰਘ ਰੰਧਾਵਾ ਖੁੱਲ੍ਹ ਕੇ ਇਸਦਾ ਵਿਰੋਧ ਕਰ ਚੁੱਕੇ ਹਨ ਕਿ ਸਾਨੂੰ ਚੋਰ ਤੇ ਬੇਈਮਾਨ ਕਹਿਣ ਵਾਲੀ ਪਾਰਟੀ ਕਿਉਂ ਰਲਕੇ ਚੋਣ ਲੜਨ ਦੀ ਗੱਲ ਕਰਦੀ ਹੈ ਇਸਦੇ ਮੁੱਖ ਮੰਤਰੀ ਤੇ ਮੰਤਰੀ ਕਿਉਂ ਨਹੀਂ ਬੋਲਦੇ ਕਿ ਕਾਂਗਰਸ ਨਾਲ ਸਮਝੋਤਾ ਨਹੀ ਕਰਨਾ, ਕਿਉਂ ਕਿ ਇਹਨਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਹੈ ਕਿ ਜ਼ਮੀਨੀ ਪੱਧਰ ਤੇ ਪੰਜਾਬ ਦੇ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਗਿਆ ਹੈ ਤੇ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਅਸੀ ਮਜੀਠੇ ਵਿੱਚੋਂ ਵੀ ਇਸ ਵਾਰ ਇਹਨਾਂ ਸਾਰਿਆਂ ਦੇ ਭੁਲੇਖੇ ਦੂਰ ਕਰਾਂਗੇ ਇਸ ਮੋਕੇ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆਂ, ਬਲਾਕ ਕਾਂਗਰਸ ਤਰਸਿੱਕਾ ਦੇ ਪ੍ਰਧਾਨ ਸਰਪੰਚ ਸਤਨਾਮ ਸਿੰਘ ਕਾਜੀਕੋਟ, ਮਜੀਠਾ ਸ਼ਹਿਰੀ ਕਾਂਗਰਸ ਪ੍ਰਧਾਨ ਤੇ ਕੌਂਸਲਰ ਨਵਦੀਪ ਸਿੰਘ ਸੋਨਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਤੇ ਸਰਪੰਚ ਜਗਦੇਵ ਸਿੰਘ ਬੱਗਾ, ਮੀਤ ਪ੍ਰਧਾਨ ਦਿਹਾਤੀ ਕਾਂਗਰਸ ਦਲਜੀਤ ਸਿੰਘ ਪਾਖਰਪੁਰ, ਪ੍ਰਦੀਪ ਸਿੰਘ ਗੋਲਣ, ਮਲਕੀਤ ਸਿੰਘ ਸੋਨੀ ਪੰਧੇਰ, ਗੁਰਿੰਦਰ ਸਿੰਘ ਨਾਗ ਕਲਾਂ, ਸਰਪੰਚ ਤੇ ਜਨਰਲ ਸਕੱਤਰ ਮੰਗਲ ਸਿੰਘ ਵੀਰਮ, ਬਿੱਟੂ ਸੋਹੀਆਂ ਕਲਾਂ ਆਦਿ ਆਗੂ ਵੀ ਹਾਜ਼ਰ ਸਨ।

Share this News