ਖਾਲਸਾ ਗਰਲਜ਼ ਸੀ: ਸੈ: ਸਕੂਲ ਦੀਆਂ ਵਿਦਿਆਰਥਣਾਂ ਨੇ ਐਨ.ਸੀ.ਸੀ ਕੈਂਪ ’ਚ 27 ਮੈਡਲ ਹਾਸਲ ਕੀਤੇ

4679213
Total views : 5513410

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਐਨ. ਸੀ. ਸੀ. ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਮੱਲ੍ਹਾਂ ਮਾਰੀਆਂ ਹਨ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਕੂਲ ਦੀ 24 ਪੰਜਾਬ ਬਟਾਲਿਅਨ ਆਰਮੀ ਵਿੰਗ ਐਨ. ਸੀ. ਸੀ. ਦੇ ਕੈਡਿਟਾਂ ਵੱਲੋਂ ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਤਕਨਾਲੋਜੀ ਰਣਜੀਤ ਐਵੀਨਿਉ, ਵਿਖੇ ਉਕਤ 10 ਰੋਜਾ ਕੈਂਪ ’ਚ ਹਿੱਸਾ ਲਿਆ ਗਿਆ। ਇਸ ਕੈਂਪ ਦੌਰਾਨ ਐਨ. ਸੀ. ਸੀ. ਕੈਡਿਟਾਂ ਨੇ ਬਹੁਤ ਉਤਸ਼ਾਹ ਨਾਲ ਹਰੇਕ ਗਤੀਵਿਧੀ ’ਚ ਹਿੱਸਾ ਲਿਆ ਅਤੇ 27 ਮੈਡਲ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਰੱਸਾ ਕੱਸੀ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ ਤੇ ਮੈਡਲ ਤੇ ਟਰਾਫ਼ੀ ਪ੍ਰਾਪਤ ਕੀਤੀ।

ਇਸ ਮੌਕੇ ਪ੍ਰਿੰ: ਸ੍ਰੀਮਤੀ ਨਾਗਪਾਲ ਨੇ ਕਿਹਾ ਕਿ ਐਨ. ਸੀ. ਸੀ. ਕੇਅਰ ਟੇਕਰ ਕਮਲਪ੍ਰੀਤ ਕੌਰ ਗਿੱਲ ਨੂੰ ਸੀ. ੳ. ਕਰਨਲ ਅਲੋਕ ਧਾਮੀ ਦੁਆਰਾ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਪ੍ਰਿੰ: ਨਾਗਪਾਲ ਨੇ ਕੈਡਿਟਾਂ ਨੂੰ ਇਵੇਂ ਹੀ ਆਪਣੇ ਜੀਵਨ ’ਚ ਤਰੱਕੀ ਕਰਦਿਆਂ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

Share this News