Total views : 5514112
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ
ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਯੋਗ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵੱਲੋਂ ਖਪਤਕਾਰਾਂ ਨੂੰ ਨਿਰਵਿਘਨ ਅਤੇ ਬੇਹਤਰੀਨ ਬਿਜਲੀ ਦੀਆਂ ਸੇਵਾਵਾਂ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਹੇਠ, ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਵੱਲੋਂ ਵੱਖ – ਵੱਖ ਹਲਕਾ ਵੰਡ ਸਰਕਲਾਂ ਤਰਨ ਤਾਰਨ, ਸ਼ਹਿਰੀ ਅੰਮ੍ਰਿਤਸਰ, ਸਿਵਲ ਉਸਾਰੀ ਮੰਡਲ ਅੰਮ੍ਰਿਤਸਰ ਤੇ ਪੀ ਐਂਡ ਐਮ ਹਲਕਾ ਅੰਮ੍ਰਿਤਸਰ ਨਾਲ ਸੰਬੰਧਿਤ ਅਫਸਰਾਂ ਨਾਲ ਉੱਚ ਪਧਰੀ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ।ਇਸ ਦੌਰਾਨ ਵੰਡ ਹਲਕਾ ਤਰਨ ਤਾਰਨ ਨੂੰ ਲੈ ਕੇ ਟੀਆਰਵਾਈ ਚਾਲੂ ਕਰਨ ਬਾਰੇ ਵਿਚਾਰ ਹੋਇਆ। ਉਹਨਾਂ ਵੱਲੋਂ ਬਾਰਡਰ ਜੋਨ ਅਧੀਨ ਬਾਰਡਰ ਬੈਲਟ ਏਰੀਏ ਵਿੱਚ ਸੋਲਰ ਲਗਾਉਣ ਸਬੰਧੀ ਸਕੀਮ ਤੇ ਵੀ ਵਿਚਾਰ ਕੀਤਾ ਗਿਆ, ਤਾਂ ਜੋ ਵਾਤਾਵਰਨ ਦੇ ਹਿੱਤ ਵਿੱਚ ਬਿਜਲੀ ਉਤਪਾਦਨ ਦੇ ਨਵੇਂ ਸਰੋਤ ਵਧਾਏ ਜਾ ਸਕਣ।
ਖਪਤਕਾਰਾਂ ਦੀ ਸੁਵਿਧਾ ਹਿੱਤ ਦਫਤਰ ਵਿੱਚ ਕੰਪਿਊਟਰ ਮੁਹਈਆ ਕਰਵਾਉਣ ਲਈ ਵੇਰਵੇ ਆਈਟੀ ਦਫਤਰ ਨੂੰ ਭੇਜਣ ਲਈ ਕਿਹਾ ਗਿਆ। ਇਸੇ ਤਰ੍ਹਾਂ ਜਿਨਾਂ ਲੋਕਾਂ ਨੇ ਨਿੱਜੀ ਪੱਧਰ ਤੇ ਟਰਾਂਸਫਾਰਮਰ (ਸਿੰਗਲ, 3 ਫੇਸ) ਲਗਵਾਏ ਹੋਏ ਹਨ, ਉਹਨਾਂ ਨੂੰ ਵੀ ਪੀਐਸਪੀਸੀਐਲ ਵਿੱਚ ਸ਼ਾਮਿਲ ਕਰਨ ਬਾਰੇ ਪ੍ਰਪੋਜਲ ਤਿਆਰ ਕਰਨ ਤੇ ਵਿਚਾਰ ਕੀਤਾ ਗਿਆ। ਸਬੰਧਤ ਅਧਿਕਾਰੀਆਂ ਨੂੰ ਐਮਈ ਲੈਬ ਵੇਰਕਾ ਵਿਕੇ ਤਰਨ ਤਰਨ ਦੇ ਮੀਟਰ ਮੋੜਨ ਬਾਰੇ ਨਿਦੇ ਦਿੱਤੇ ਗਏ।ਇਸੀ ਤਰ੍ਹਾਂ ਉਹਨਾਂ ਨੇ ਤਰਨ ਤਰਨ ਸਰਕਲ ਅਧੀਨ ਕੰਮ ਕਰਦੇ ਪਾਰਟ ਟਾਈਮ ਸਫਾਈ ਸੇਵਕਾਂ ਦੀਆਂ ਖਾਲੀ ਅਸਾਮੀਆਂ ਜਿਹੜੀ ਡਿਟੇਲ ਭੇਜਣ ਲਈ ਕਿਹਾ ਗਿਆ, ਤਾਂ ਜ਼ੋ ਉਹਨਾਂ ਨੂੰ ਸੂਬਾ ਸਰਕਾਰ ਦੀ ਮੁਹਿੰਮ ਤਹਿਤ ਪੱਕੇ ਕੀਤਾ ਜਾ ਸਕੇ।
ਇਸ ਦੌਰਾਨ ਪੱਟੀ ਅਤੇ ਭਿੱਖੀਵਿੰਡ ਮੰਡਲਾਂ ਵਿੱਚ ਹੋਣ ਵਾਲੇ ਬਿਜਲੀ ਦੇ ਲੋਸਿਸ ਨੂੰ ਘੱਟ ਕਰਨ ਬਾਰੇ ਵੀ ਵਿਚਾਰ ਹੋਇਆ। ਤਰਨ ਤਾਰਨ ਅਧੀਨ ਸਿਵਲ ਉਸਾਰੀ ਦੇ ਚੱਲ ਰਹੇ ਕੰਮਾਂ ਅਤੇ ਨਵੇਂ ਕੰਮਾਂ ਦੀ ਸਥਿਤੀ ਦਾ ਵੀ ਉਹਨਾਂ ਨੇ ਜਾਇਜ਼ਾ ਲਿਆ ਅਤੇ ਇਹਨਾਂ ਨੂੰ ਤੇਜ਼ੀ ਦਲ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ। ਪੀਐਸਪੀਸੀਐਲ ਦੇ ਵੱਲੋਂ ਸ਼ਹਿਰੀ ਫੀਡਰਾਂ ਤੇ ਚੱਲ ਰਹੇ ਟਿਊਬਲ ਦੇ ਕਨੈਕਸ਼ਨਾਂ ਦੇ ਡਿਟੇਲ ਮੁਹਈਆ ਕਰਵਾਉਣ ਅਤੇ ਉਹਨਾਂ ਨੂੰ ਸ਼ਿਫਟ ਕਰਨ ਲਈ ਕੀਤੇ ਆ ਰਹੇ ਉਪਰਾਲਿਆ ਦੀ ਸਥਿਤੀ ਬਾਰੇ ਵੀ ਉਹਨਾਂ ਨੇ ਜਾਣਿਆ। ਉਹਨਾਂ ਵੱਲੋਂ ਆਰਡੀਐਸਐਸ ਸਕੀਮ ਦੀ ਡਿਟੇਲ ਬਾਰੇ ਵੀ ਜਾਣਿਆ ਗਿਆ।ਜਦ ਕਿ ਹਲਕਾ ਸ਼ਹਿਰੀ ਅੰਮ੍ਰਿਤਸਰ ਤੇ ਸੰਬੰਧ ਵਿੱਚ ਉਹਨਾਂ ਨੇ ਸ਼ਹਿਰੀ ਅੰਮ੍ਰਿਤਸਰ ਵਿਖੇ ਭਰਾੜੀਵਾਲ ਸਥਿਤ ਪੀਐਸਪੀਐਲ ਦੀ ਜਮੀਨ ਦੇ ਨਿਸ਼ਾਨਦੇਹੀ ਬਾਰੇ ਵੀ ਸਟੇਟਸ ਜਾਣਿਆ। ਉਹਨਾਂ ਨੇ ਅਧਿਕਾਰੀਆਂ ਤੋਂ ਹਾਲ ਗੇਟ ਵਿਖੇ ਨਵੀਂ ਬਿਲਡਿੰਗ ਦੀ ਉਸਾਰੀ ਦੇ ਸਟੇਟਸ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ।
ਸਿਵਲ ਉਸਾਰੀ ਮੰਡਲ ਅੰਮ੍ਰਿਤਸਰ ਦੇ ਸੰਬੰਧ ਵਿੱਚ ਉਹਨਾਂ ਨੇ ਬਿਲਡਿੰਗ ਮੈਂਟੇਨੈਂਸ ਦੇ ਫੰਡਾਂ ਦੀ ਪੁਜੀਸ਼ਨ ਬਾਰੇ ਜਾਣਿਆ, ਤਾਂ ਜੋ ਇਹਨਾਂ ਦੀ ਲੋਕ ਹਿਤ ਵਿੱਚ ਸਦਵਰਤੋਂ ਕੀਤੀ ਜਾ ਸਕੇ। ਜਦ ਕਿ ਬਾਰਡਰ ਜ਼ੋਨ ਅਧੀਨ ਸਿਵਲ ਉਸਾਰੀ ਤੇ ਮੈਨਟੇਨੈਂਸ ਦੇ ਕੰਮਾਂ ਦੀ ਤਾਜ਼ਾ ਸਥਿਤੀ ਬਾਰੇ ਉਹਨਾਂ ਨੇ ਜਾਣਕਾਰੀ ਹਾਸਿਲ ਕੀਤੀ ਅਤੇ ਪੈਂਡਿੰਗ, ਅਪਰੂਵ ਹੋ ਚੁੱਕੇ ਕੰਮਾਂ ਤੇ ਡਿਟੇਲ ਮੁਹਈਆ ਕਰਵਾਉਣ ਲਈ ਆਖਿਆ।
ਪੀ ਐਂਡ ਐਮ ਹਲਕਾ ਅੰਮ੍ਰਿਤਸਰ ਦੇ ਸੰਬੰਧ ਵਿੱਚ ਉਹਨਾਂ ਨੇ ਬਿਆਸ- ਬੁਟਾਰੀ ਅੱਪਟੂ ਲਿੱਧੜ ਲਾਈਨ ਦੇ ਡਬਲ ਸਰਕਟ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ, ਜਿਸ ਨਾਲ ਸੰਬੰਧਿਤ ਇਲਾਕਿਆਂ ਦੇ ਲੋਕਾਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਦੀਆਂ ਸੇਵਾਵਾਂ ਮਿਲ ਸਕਣਗੀਆਂ। ਉਨ੍ਹਾਂ ਨੇ 132 ਕੇਵੀ ਭਿੱਖੀਵਿੰਡ ਤੋਂ 66 ਕੇਵੀ ਅਮਰਕੋਟ ਨੂੰ ਜਾਂਦੀ 66 ਕੇ ਵੀ ਲਾਈਨ ਨੂੰ ਡਿਸਮੈਂਟਲ ਕਰਨ ਦੀ ਸਥਿਤੀ ਬਾਰੇ ਵੀ ਜਾਣਿਆ ਅਤੇ ਕੰਮ ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਉਹਨਾਂ ਨੇ ਸੁਰ ਸਿੰਘ ਗਰਾਊਂਡ ਵਿੱਚੋਂ ਟਾਵਰ ਸ਼ਿਫਟ ਕਰਨ ਬਾਰੇ ਵੀ ਰਿਪੋਰਟ ਹਾਸਲ ਕੀਤੀ। ਇਸ ਦੇ ਨਾਲ ਹੀ ਸੁਰ ਸਿੰਘ ਸਬ ਸਟੇਸ਼ਨ ਨੂੰ 66 ਕੇਵੀ ਤੋਂ 132 ਕੇਵੀ ਕਰ ਸਬੰਧੀ ਵੀ ਵਿਚਾਰ ਕੀਤਾ ਗਿਆ। ਜਦਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਕਰਮਚਾਰੀਆਂ ਦੀ ਵਕੈਂਸੀ ਸਟੇਟਮੈਂਟ ਮੁਹਈਆ ਕਰਵਾਉਣ ਬਾਰੇ ਵੀ ਨਿਰਦੇਸ਼ ਦਿੱਤੇ ਗਏ।
ਇਸ ਦੌਰਾਨ ਇੰਜ. ਸਤਿੰਦਰ ਸ਼ਰਮਾ, ਚੀਫ ਇੰਜਨੀਅਰ ਬਾਰਡਰ ਜੋਨ ਅੰਮ੍ਰਿਤਸਰ ਇੰਜ. ਮਹੋਤਮ ਸਿੰਘ ਡਿਪਟੀ ਚੀਫ ਇੰਜਨੀਅਰ ਸਰਕਲ ਤਰਨ ਤਾਰਨ, ਇੰਜ. ਸੁਖਰਾਜ ਬਹਾਦਰ ਸਿੰਘ ਮਰਹਾਲਾ ਏਐਸਈ ਓ ਐਂਡ ਐਮ ਤਰਨ ਤਾਰਨ, ਇੰਜ. ਸਿਮਰ ਪਾਲ ਸਿੰਘ ਏਐਸਈ ਹਕੀਮਾ ਗੇਟ, ਇੰਜ ਸਰਬਜੀਤ ਸ਼ਰਮਾ ਏਐਸਈ ਪੂਰਬੀ ਅੰਮ੍ਰਿਤਸਰ, ਇੰਜ ਗੁਰਇਕਬਾਲ ਸਿੰਘ ਏਐਸਈ ਸਿਵਲ, ਨਿਰਮਾਣ ਡਿਵੀਜ਼ਨ ਅੰਮ੍ਰਿਤਸਰ ਵੀ ਮੌਜੂਦ ਰਹੇ।