ਐਨ.ਸੀ.ਸੀ ਵਿਦਿਆਰਥੀਆਂ ਨੇ ਮਨਾਇਆ ਝੰਡਾ ਦਿਵਸ 

4679687
Total views : 5514115

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਸਕੂਲ ਆਫ ਐਮੀਨੈਂਸ ਛੇਹਰਟਾ ਦੇ ਐਨਸੀਸੀ ਵਿਦਿਆਰਥੀਆਂ ਨੇ ਝੰਡਾ ਦਿਵਸ ਮਨਾਇਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਹਰਟਾ ਸਕੂਲ ਦੇ ਐਨਸੀਸੀ ਵਿਦਿਆਰਥੀਆਂ ਨੇ ਝੰਡਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਸਬੰਧ ਦੇ ਐਨਸੀਸੀ ਵਿਦਿਆਰਥੀਆਂ ਵਿੱਚ ਪੋਸਟਰ ਮੇਕਿੰਗ ਅਤੇ ਭਾਸ਼ਣ ਪ੍ਰਤਿਯੋਗਤਾ ਕਰਵਾਈ ਗਈ । ਪ੍ਰਤੀਯੋਗਤਾ ਵਿੱਚ ਭਾਗ ਲਾਣੇ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਹਰ ਸਾਲ ਝੰਡਾ ਦਿਵਸ ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹਨ। ਝੰਡਾ ਦਿਵਸ ਦੇਸ਼ ਲਈ ਕੁਰਬਾਨ ਹੋਏ ਵੀਰ ਫੌਜੀਆਂ ਲਈ ਸ਼ਰਧਾ ਦੀ ਭਾਵਨਾ ਪੈਦਾ ਕਰਦਾ ਹੈ । ਦੇਸ਼ ਦੀ ਖਾਤਰ ਜਾਨਾਂ ਗਵਾਉਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨਾ ਸਾਡੇ ਸਾਰੇ ਦੇਸ਼ ਵਾਸੀਆਂ ਦਾ ਜਰੂਰੀ ਜਾਂ ਮੁੱਢਲਾ ਫਰਜ਼ ਹੈ ।

ਦੇਸ਼ ਦੀ ਸਰਹੱਦ ਤੇ ਫੌਜੀ ਜਵਾਨ ਡਿਊਟੀ ਦੇ ਰਿਹਾ ਇਹ ਸੋਚਦਾ ਹੈ ਕਿ ਸਾਰਾ ਦੇਸ਼ ਇੱਕ ਪਰਿਵਾਰ ਹੈ ਔਰ ਜੇਕਰ ਦੇਸ਼ ਦੀ ਖਾਤਰ ਉਹ ਸ਼ਹੀਦ ਹੋ ਜਾਂਦਾ ਹੈ ਤਾਂ ਸਾਰੇ ਦੇਸ਼ਵਾਸੀ ਉਸ ਦੇ ਪਰਿਵਾਰ ਦੀ ਸੰਭਾਲ ਕਰ ਲੈਣਗੇ। ਝੰਡਾ ਦਿਵਸ ਦੇਸ਼ ਦੀ ਸ਼ੁਰੂਆਤ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ 1949 ਦੇ ਵਿੱਚ ਕੀਤੀ ਗਈ।ਆਪਣੇ ਭਾਸ਼ਣਾਂ ਵਿੱਚ ਵਿਦਿਆਰਥੀਆਂ ਨੇ ਸ਼ਹੀਦ ਫੌਜੀਆਂ ਦੇ ਜੀਵਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਭਾਰਤੀ ਫੌਜ ਸੰਬੰਧੀ ਸਦਭਾਵਨਾ ਪ੍ਰਗਟ ਕਰਨ ਲਈ ਬਹੁਤ ਹੀ ਸੁੰਦਰ ਚਾਰਟ ਬਣਾਏ ਹੋਏ ਸਨ। ਇਸ ਮੌਕੇ ਤੇ ਐਂਨ ਸੀ ਸੀ ਅਫਸਰ ਸੁਖਪਾਲ ਸਿੰਘ ਸੰਧੂ ਅਤੇ ਰਕੇਸ਼ ਸਿੰਘ ਹਾਜ਼ਰ ਸਨ।

Share this News