ਪਿੰਗਲਵਾੜਾ ਪਰਿਵਾਰ ਦੀ 68ਵੀਂ ਲੜਕੀ ਦਾ ਅਨੰਦ ਕਾਰਜ ਕਰਵਾਇਆ ਗਿਆ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ/ਰਈਆ, ਬੱਬੂ ਬੰਡਾਲ. ਬਲਵਿੰਦਰ ਸਿੰਘ ਸੰਧੂ

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮਾਨਾਂਵਾਲਾ ਬ੍ਰਾਂਚ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਚਰਨਪ੍ਰੀਤ ਕੌਰ ਦਾ ਆਨੰਦ ਕਾਰਜ ਸ. ਵਿਕਰਮ ਸਿੰਘ ਸਪੁੱਤਰ ਸਵ. ਪ੍ਰਗਟ ਸਿੰਘ ਨਿਵਾਸੀ ਪੁਲਿਸ ਹੈੱਡ ਕੁਆਟਰ, ਪਿੰਡ ਅਟਲਾਂਟਾ ਪੁਆਇੰਟ ਪੋਸਟ ਆਫ਼ਿਸ ਪੀ.ਐਸ.ਏਬਰਡੀਨ ਪੋਰਟ ਬਲੇਅਰ, ਅੰਡੇਮਾਨ ਤੇ ਨਿਕੋਬਾਰ ਆਈਲੈਂਡਜ਼-744101 ਨਾਲ ਮਿਤੀ 30 ਨਵੰਬਰ, 2023 ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਮਾਨਾਂਵਾਲਾ ਬ੍ਰਾਂਚ ਪਿੰਗਲਵਾੜਾ ਵਿਖੇ ਹੋਇਆ। ਇਹ ਪਿੰਗਲਵਾੜਾ ਪਰਿਵਾਰ ਦੀ ਲੜਕੀ ਦਾ 68ਵਾਂ ਆਨੰਦ ਕਾਰਜ ਹੈ।

ਡਾ. ਇੰਦਰਜੀਤ ਕੌਰ ਸਮੇਤ ਸਮੂੰਹ  ਮੈਂਬਰਾਂ ਵਲੋਂ ਦਿੱਤਾ ਗਿਆ ਆਸ਼ੀਰਵਾਦ


ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਸ੍ਰ. ਰਾਜਬੀਰ ਸਿੰਘ ਮੈਂਬਰ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ, ਬੀਬੀ ਪ੍ਰੀਤਇੰਦਰਜੀਤ ਕੌਰ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ, ਸ. ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ, ਸਰਦਾਰਨੀ ਸੁਰਿੰਦਰ ਕੌਰ ਭੱਟੀ, ਸ. ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਸ.ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਸ੍ਰੀ ਤਿਲਕ ਰਾਜ ਜਨਰਲ ਮੈਨੇਜਰ, ਰਜਿੰਦਰਪਾਲ ਸਿੰਘ, ਡਾਇਰੈਕਟਰ ਡੈੱਫ ਸਕੂਲ, ਗੁਲਸ਼ੰਨ ਰੰਜਨ ਮੈਡੀਕਲ ਸੋਸ਼ਲ ਵਰਕਰ, ਯੋਗੇਸ਼ ਸੂਰੀ, ਸ੍ਰ. ਬਾਵਾ ਸਿੰਘ ਢਿੱਲੋਂ ਹਾਂਗਕਾਂਗ ਵਾਲੇ, ਗੁਰਨੈਬ ਸਿੰਘ, ਹਰਤੇਜਪਾਲ ਕੌਰ ਸ. ਹਰਪਾਲ ਸਿੰਘ ਕੇਅਰ ਟੇਕਰ, ਡਾ. ਨਿਰਮਲ ਸਿੰਘ, ਸ. ਨਰਿੰਦਰਪਾਲ ਸਿੰਘ ਸੋਹਲ, ਸਮੂੰਹ ਵਾਰਡ ਇੰਚਾਰਜ, ਹੋਸਟਲ ਇੰਚਾਰਜ ਅਤੇ ਹੋਰ ਸਖਸ਼ੀਅਤਾ ਨੇ ਆਸ਼ੀਰਵਾਦ ਦਿੱਤਾ।ਇਸ ਸ਼ੁਭ ਮੌਕੇ ’ਤੇ ਪਿੰਗਲਵਾੜਾ ਦੇ ਮਾਨਾਂਵਾਲਾ ਬ੍ਰਾਂਚ ਦਾ ਵਿਹੜਾ ਖ਼ੁਸ਼ੀਆਂ, ਖੇੜਿਆਂ ਨਾਲ ਭਰਿਆ ਪਿਆ ਸੀ।

Share this News