ਸੀ.ਆਈ.ਏ ਸਟਾਫ-3 ਵੱਲੋਂ, ਚੋਰੀ ਦੇ 04 ਮੋਟਰਸਾਈਕਲ ਤੇ 01 ਐਕਟਵਾ ਸਮੇਤ 1 ਕਾਬੂ

4674744
Total views : 5506035

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ  ਦੀਆਂ ਹਦਾਇਤਾਂ ਤੇ ਸ਼੍ਰੀ ਅਭਿਮੰਨਿਊ ਰਾਣਾ IPS, ਏ.ਡੀ.ਸੀ.ਪੀ ਸ਼ਹਿਰ-3 ਅੰਮ੍ਰਿਤਸਰ ਅਤੇ ਏ.ਸੀ.ਪੀ ਪੂਰਬੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਬਿੰਦਰਜੀਤ ਸਿੰਘ ਸੀ.ਆਈ.ਏ ਸਟਾਫ-3 ਅੰਮ੍ਰਿਤਸਰ ਦੀ ਟੀਮ ਵੱਲੋਂ ਮਿਤੀ 22.11.23 ਨੂੰ ਗਸਤ ਦਾ ਦੌਰਾਨ ,

ਪਿੰਡ ਵੱਲਾ ਦੇ ਪੁੱਲ ਥੱਲੇ ਇੱਕ ਮੋਟਰ ਸਾਈਕਲ ਸਵਾਰ ਨੌਜਵਾਨ ਨਵਦੀਪ ਸਿੰਘ ਉਰਫ ਮੰਤਰੀ ਪੁੱਤਰ ਸੁਖਦੇਵ ਸਿੰਘ ਵਾਸੀ ਪਤੀ ਵਾਲਮੀਕ ਪਿੰਡ ਵੱਲਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ। ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੀ ਨਿਸ਼ਾਨਦੇਹੀ ਤੇ ਚੌਰੀ ਦੇ 03 ਮੋਟਰ ਸਾਈਕਲ ਸਪਲੈਂਡਰ ਤੇ 01 ਐਕਟਿਵਾ ਹੋਰ ਬ੍ਰਾਮਦ ਕੀਤੀ ਗਈ । ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਜਾਂਚ ਕੀਤੀ ਜਾਵੇਗੀ।

Share this News