ਸ਼ੁੱਧ ਪਾਣੀ ਵੇਚਣ ਦੇ ਨਾਮ ‘ਤੇ ਫੈਕਟਰੀਆਂ ਵਾਲੇ ਆਮ ਲੋਕਾਂ ਦੀਆ -ਜੇਬਾਂ ‘ਤੇ ਮਾਰ ਰਹੇ ਨੇ ਡਾਕੇ-ਸੋਨੂੰ ਜੰਡਿਆਲਾ

4675208
Total views : 5506704

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਰਈਆ /ਬਾਬਾ ਬਕਾਲਾ ਬਲਵਿੰਦਰ ਸਿੰਘ ਸੰਧੂ, ਮਨਜੀਤ ਗਗਨ ਪਾਣੀ ਕੁਦਰਤ ਦੀ ਇੱਕ ਅਨਮੋਲ ਦਾਤ ਹੈ, ਜਿਸ ਦਾ ਕੋਈ ਮੁੱਲ ਨਹੀ ਹੈ। ਇਹ ਪ੍ਰਮਾਤਮਾ ਵਲੋ ਬਖਸ਼ੀ ਹੋਈ ਐਸੀ ਦਾਤ ਹੈ, ਜਿਸ ਤੋ ਬਿੰਨ੍ਹਾਂ ਮਨੁੱਖ ਦਾ ਜੀਵਨ ਸੰਭਵ ਨਹੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੀਆਂ ਫੈਕਟਰੀਆਂ ਥਾਂ-ਥਾਂ ‘ ਤੇ ਖੁੱਲ ਗਈਆਂ ਹਨ ਅਤੇ ਇਹ ਫੈਕਟੀਆਂ ਵਾਲੇ ਧੜਾ-ਧੜ ਆਪਣਾ ਧੰਦਾ ਬੜੇ ਜੋਰਾ ਤੇ ਬਿੰਨ੍ਹਾਂ ਕਿਸੇ ਰੋਕ-ਟੋਕ ਤੋ ਧੜੱਲੇ ਨਾਲ ਚੱਲ ਰਹੀਆਂ ਹਨ। ਇਹ ਫੈਕਟਰੀਆਂ ਵਾਲੇ ਜਦ ਬੋਤਲਾਂ ‘ ਚ ਪਾਣੀ ਪੈਕ ਕਰਕੇ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਸਪਲਾਈ ਕਰਦੇ ਹਨ ਤਾਂ ਉੱਥੇ ਇਸ ਬੋਤਲ ਦੀ ਕੀਮਤ ਇੰਨ੍ਹੀ ਜਿਆਦਾ ਹੁੰਦੀ ਹੈ ਕਿ ਆਮ ਬੰਦੇ ਦੀ ਪਹੁੰਚ ਤੋਂ ਕਾਫੀ ਦੂਰ ਹੁੰਦੀ ਹੈ।

ਸੋਨੂੰ ਜੰਡਿਆਲਾ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਸਖਤ ਕਦਮ ਚੁੱਕਣਾ ਚਾਹੀਦਾ ਹੈ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਵਾਲਿਆਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਜੋ ਲੋਕਾਂ ਕੋਲੋ ਲੋੜ ਤੋ ਜਿਆਦਾ ਕੀਮਤ ਵਸੂਲ ਕੇ ਜਨਤਾ ਨੂੰ ਭਾਰੀ ਚੂਨਾ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿਆਦਾ ਪੈਸੇ ਵਸੂਲਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸੋਨੂੰ ਜੰਡਿਆਲਾ ਨੇ ਦੱਸਿਆ ਕਿ ਇਹ ਫੈਕਟੀਆਂ ਵਾਲੇ ਪੰਜਾਬ ਸਰਕਾਰ ਨੂੰ ਟੈਕਸ ਅਦਾ ਨਹੀ ਕਰਦੇ, ਪਰ ਫਿਰ ਵੀ ਇਹ ਲੋਕਾਂ ਦੀ ਜੇਬ ‘ ਤੇ ਸ਼ਰੇਆਮ ਡਾਕਾ ਮਾਰ ਰਹੇ ਹਨ। ਉਨਾਂ ਕਿਹਾ ਕਿ ਜਿੱਥੇ ਇੰਨ੍ਹਾਂ ਬੋਤਲਾਂ ਦੀ ਪੈਕਿੰਗ ਹੁੰਦੀ ਹੈ ਨਾ ਤਾਂ ਸਿਹਤ ਮਹਿਕਮਾ ਥਅਤੇ ਨਾ ਹੀ ਪ੍ਰਸ਼ਾਸ਼ਨ ਇੰਨ੍ਹਾਂ ਫੈਕਟਰੀਆਂ ਦਾ ਪਾਣੀ ਚੈਕ ਕਰਦੇ ਹਨ। ਸੋਨੂੰ  ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚ ਪਾਣੀ ਦੇ ਨਾਮ ‘ ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਸਰਕਾਰਾਂ ਅਤੇ ਪ੍ਰਸ਼ਾਸਨ ਕੁੰਭ ਕਰਨ ਦੀ ਨੀਦ ਸੁੱਤੇ ਪਏ ਹਨ, ਪਰ ਕੋਈ ਵੀ ਪੀਣ ਵਾਲੇ ਪਾਣੀ ਵੱਲ ਧਿਆਨ ਨਹੀਂ ਦੇ ਰਿਹਾ। ਜੇਕਰ ਅਸੀ ਪੀਣ ਵਾਲੇ ਪਾਣੀ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀ ਜਦ ਮਨੁੱਖ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸੇਗਾ ਅਤੇ ਸਾਨੂੰ ਆਉਣ ਵਾਲੀਆ ਪੀੜ੍ਹੀਆਂ ਕਦੇ ਮੁਆਫ ਨਹੀ ਕਰਨਗੀਆ।

Share this News