ਰੈਵੇਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਹੋਈ ਚੋਣ ਵਿੱਚ ਸੁਖਚਰਨ ਸਿੰਘ ਚੰਨੀ ਪ੍ਰਧਾਨ,ਤਹਿਸੀਲਦਾਰ ਗੁਰਾਇਆ ਕੋਆਡੀਨੇਟਰ,ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਜਨਰਲ ਸਕੱਤਰ ਤੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਖਜ਼ਾਨਚੀ ਬਣੇ 

4675416
Total views : 5507097

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫਰੀਦਕੋਟ/ਪਰਵਿੰਦਰ ਸਿੰਘ ਕੰਧਾਰੀ

ਪੰਜਾਬ ਰੈਵੇਨਿਊ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ‘ਚ ਜੱਥੇਬੰਦੀ ਦੀ ਸੂਬਾ ਐਗਜੈਕਟਿਵ ਬਾਡੀ ਲਈ ਆਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਸਮੇਂ

ਫ਼ਰੀਦਕੋਟੀਏ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ  ਪ੍ਰਧਾਨ ਚੁਣ ਲਿਆ ਗਿਆ | ਡੀ.ਆਰ.ਓ.ਨਵਦੀਪ ਸਿੰਘ ਭੋਗ, ਤਹਿਸੀਲਦਾਰ ਲਛਮਣ ਸਿੰਘ, ਨਾਇਬ  ਤਹਿਸੀਲਦਾਰ ਅਚਰਨਾ ਸ਼ਰਮਾ, ਤਹਿਸੀਲਦਾਰ ਲਾਰਸ ਚਾਰੇ, ਸਹਿ ਪ੍ਰਧਾਨ, ਤਹਿਸੀਲਦਾਰ ਜੀਵਨ ਗਰਗ, ਤਹਿਸੀਲਦਾਰ ਕੁਲਦੀਪ ਸਿੰਘ (ਡੀ.ਬੀ),

ਤਹਿਸੀਲਦਾਰ ਪਰਮਪ੍ਰੀਤ ਸਿੰਘ ਗੋਰਾਇਆ, ਤਹਿਸੀਲਦਾਰ ਡਾ.ਸੁਮੀਤ ਢਿੱਲੋਂ ਚਾਰਾਂ ਨੂੰ  ਕੋ-ਆਰਡੀਨੇਟਰ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਜਨਰਲ ਸਕੱਤਰ ਅਤੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੂੰ  ਖਜ਼ਾਨਚੀ ਚੁਣਿਆ ਗਿਆ | 

ਡੀ.ਆਰ.ਓ.ਸੰਦੀਪ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ, ਤਹਿਸੀਲਦਾਰ ਜਗਸੀਰ ਸਿੰਘ ਸਰਾਂ, ਨਾਇਬ ਤਹਿਸੀਲਦਾਰ ਚਰਨਜੀਤ ਕੌਰ ਚਾਰੇ ਸੀਨੀਅਰ ਮੀਤ ਪ੍ਰਧਾਨ, ਨਾਇਬ ਤਹਿਸੀਲਦਾਰ ਸਪਵਨਦੀਪ ਕੌਰ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ ਤਿੰਨੇ ਮੀਤ ਪ੍ਰਧਾਨ, ਡੀ.ਆਰ.ਓ.ਵਿਨੈ ਬਾਂਸਲ ਤੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਦੋਵੇਂ ਮੀਡੀਆ ਕੋਆਰਡੀਨੇਟਰ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਤੇ ਨਾਇਬ ਤਹਿਸੀਲਦਾਰ ਅਨੂਦੀਪ ਸ਼ਰਮਾ ਦੋਹੇਂ ਆਰਗੇਨਾਈਜੇਸ਼ਨ ਸਕੱਤਰ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ, ਨਾਇਬ ਤਹਿਸੀਲਦਾਰ ਰਾਜ ਕੁਮਾਰ, ਨਾਇਬ ਤਹਿਸੀਲਦਾਰ ਜਗਸੀਰ ਸਿੰਘ ਚਾਰਾਂ ਨੂੰ  ਜੁਆਇੰਟ ਸਕੱਤਰ ਚੁਣਿਆ ਗਿਆ | 

ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਜਾਣ ਤੇ ਸੁਖਚਰਨ ਸਿੰਘ ਚੰਨੀ ਨੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਹਰ ਅਫ਼ਸਰ, ਅਧਿਕਾਰੀਆਂ ਦੀ ਹਰ ਮੁਸ਼ਕਿਲ ਨੂੰ  ਪਹਿਲ ਦੇ ਅਧਾਰ ਤੇ ਹੱਲ ਕਰਨ ਵਾਸਤੇ ਸੰਜੀਦਗੀ ਨਾਲ ਯਤਨ ਕਰਨਗੇ |

Share this News