Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸ਼ਾਹਕੋਟ/ਬੀ.ਐਨ.ਈ ਬਿਊਰੋ
ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਪਤਨੀ ਵਲੋਂ ਆਸ਼ਕ ਨਾਲ ਰਲ ਕੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰਨ ਦਾ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦਿਲ ਦਹਿਲਾਉਣ ਵਾਲੀ ਇਹ ਘਟਨਾ ਸਿੱਧਵਾਂ ਬੇਟ ਦੇ ਨੇੜਲੇ ਪਿੰਡ ਮਦੇਪੁਰ ਦੀ ਹੈ। ਬਲਜੀਤ ਕੌਰ ਜੋ ਕਿ 3 ਬੱਚਿਆਂ ਦੀ ਮਾਂ ਹੈ, ਦੇ ਪਿੰਡ ਬਾਘੀਵਾਲਾ ਥਾਣਾ ਸ਼ਾਹਕੋਟ ਵਾਸੀ ਚਰਨਜੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਚਰਨਜੀਤ ਸਿੰਘ ਅਕਸਰ ਬਲਜੀਤ ਕੌਰ ਨੂੰ ਮਿਲਣ ਪਿੰਡ ਮਧੇਪੁਰ ਆਉਂਦਾ ਸੀ ਜਿਸ ‘ਤੇ ਉਸ ਦਾ ਪਤੀ ਗੁਰਦੀਪ ਸਿੰਘ ਤੇ ਗੁਆਂਢੀਆਂ ਨੇ ਵਿਰੋਧ ਕੀਤਾ।
ਬੀਤੀ ਰਾਤ ਵੀ ਚਰਨਜੀਤ ਸਿੰਘ ਪਿੰਡ ਮਧੇਪੁਰ ਵਿਚ ਬਲਜੀਤ ਕੌਰ ਨੂੰ ਮਿਲਣ ਆਇਆ ਸੀ ਜਿਸਦੀ ਜਾਣਕਾਰੀ ਹੋਣ ‘ਤੇ ਗੁਰਦੀਪ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਪ੍ਰੇਮੀ-ਪ੍ਰੇਮਿਕਾ ਨੇ ਗੁੱਸੇ ਵਿਚ ਆ ਕੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਤੇ ਸਿੱਧਵਾਂ ਬੇਟ ਥਾਣੇ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।