ਤਰਨ ਤਾਰਨ ਵਿਖੇ ਕੰਪਿਊਟਰ ਅਧਿਆਪਕ ਯੂਨੀਅਨ ਵਲੋ ਕੰਪਿਊਟਰ ਅਧਿਆਪਕਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ

4675223
Total views : 5506728

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ 

ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ 29 ਅਕਤੂਬਰ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਕੁੰਭਕਰਨੀ ਨੀਂਦ ਸੁੱਤੀ ਹੋਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਕੰਪਿਊਟਰ ਅਧਿਆਪਕ ਇੱਕਤਰ ਹੋਏ ਅਤੇ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ,ਜਿਸ ਤੇ ਮੋਜੂਦਾ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਕੰਪਿਊਟਰ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਅਤੇ ਕੰਪਿਊਟਰ ਅਧਿਆਪਕਾਂ ਤੇ ਅੰਨ੍ਹਾ ਤਸੱਦਦ ਕੀਤਾ ।ਜਿਸ ਦੋਰਾਨ ਕਈ ਅਧਿਆਪਕਾਂ ਦੀ ਪੱਗਾਂ ਵੀ ਉਤਾਰੀਆਂ ਗਈਆਂ ਅਤੇ ਮਹਿਲਾ ਅਧਿਆਪਕਾਂ ਨਾਲ ਦੁਰ ਵਿਵਹਾਰ ਕੀਤਾ ਗਿਆ ।ਪੰਜਾਬ ਸਰਕਾਰ ਦੇ ਇਸ ਗੈਰ ਮਾਨਵੀ ਅਤੇ ਨਾਦਰਸ਼ਾਹੀ ਕਾਰਵਾਈ ਦੀ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਨਿਖੇਧੀ ਕਰਦੀ ਹੈ ।

ਸਰਕਾਰ ਮੰਗਾਂ ਦੀ ਪੂਰਤੀ ਕਰਨ ਦੀ ਬਜਾਏ ਦਮਨ ਨਾਲ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਨੂੂੰ ਕਦੇ ਵੀ ਬਰਦਾਸਤ ਨਹੀ ਕੀਤੀ ਜਾਵੇਗਾ ।ਪੰਜਾਬ ਸਰਕਾਰ ਦੇ ਇਸ ਦਮਨ ਦੇ ਵਿਰੋਧ ਵਿੱਚ ਜਿਲਾ ਤਰਨ ਤਾਰਨ ਦੇ ਪ੍ਰਧਾਨ ਸ੍ਰ ਸੀਤਲ ਸਿੰਘ ਅਤੇ ਸ਼੍ਰੀਮਤੀ ਰਾਖੀ ਮੰਨਣ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਤਰਨ ਤਾਰਨ ਵਿਖੇ ਕੰਪਿਊਟਰ ਅਧਿਆਪਕ ਇਕੱਤਰ ਹੋ ਕੇ ਪੰਜਾਬ ਸਰਕਾਰ ਦੀਆ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ,।
ਇਸ ਵਿਰੋਧ ਪ੍ਰਦਰਸ਼ਨ ਦੌਰਾਨ ਭਰਾਤਰੀ ਜੱਥਬੰਦੀਆ ਤੋ ਸ੍ਰ ਪ੍ਰਭਜੋਤ ਸਿੰਘ ਗੋਹਲਵੜ ਬੀ ਐਡ ਫਰੰਟ ਪੰਜਾਬ, ਸ੍ਰ ਗੁਰਪ੍ਰੀਤ ਸਿੰਘ ਮਾੜੀ ਮੇਘਾ ਗੌਰਮੈਂਟ ਸਕੂਲ ਟੀਚਰ ਯੂਨੀਅਨ, ਸ੍ਰ ਪ੍ਰਤਾਪ ਸਿੰਘ ਜਿਲਾ ਪ੍ਰਧਾਨ ਡੀ.ਟੀ.ਐਫ਼. , ਸ੍ਰ ਨਛੱਤਰ ਸਿੰਘ ਜਿਲਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸ੍ਰ ਬਲਜੀਤ ਸਿੰਘ ਜੀ.ਟੀ.ਯੂ. ਨੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦਾ ਪੁਰਜੋਰ ਸਮੱਰਥਨ ਕੀਤਾ। ਇਸ ਮੌਕੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਜੀ ਨੇ ਕਿਹਾ ਕੇ ਕੇ ਪੰਜਾਬ ਸਰਕਾਰ ਨੇ ਜਲਦੀ ਹੀ ਕੰਪਿਊਟਰ ਅਧਿਆਪਕਾ ਦੀਆ ਮੰਗਾਂ ਪੂਰਿਆ ਨਾ ਕੀਤੀਆ ਤਾਂ ਵੱਡੇ ਪੱਧਰ ਤੇ ਸਰਕਾਰ ਦਾ ਵਿਰੋਧ ਹਰ ਇਕ ਫਰੰਟ ਤੇ ਕੀਤਾ ਜਾਏਗਾ ਅਤੇ ਘਰ ਘਰ ਸਰਕਾਰ ਦੀਆ ਲੋਕ ਵਿਰੋਧੀ ਅਤੇ ਮੁਲਾਜ਼ਿਮ ਵਿਰੋਧੀ ਨੀਤੀਆ ਦਾ ਪਰਚਾਰ ਕੀਤਾ ਜਾਏਗਾ|
ਇਸ ਅਰਥੀ ਫੂਕ ਮੁਜਾਹਰੇ ਮੋਕੇ ਅਮਨਪ੍ਰੀਤ ਸਿੰਘ, ਤੇਜਿੰਦਰ ਸਿੰਘ, ਜਸਪਾਲ ਸਿੰਘ, ਪਰਵਿੰਦਰ ਸਿੰਘ ਮੁੰਡਾ ਪਿੰਡ, ਰੁਪਿੰਦਰ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਸੁੱਗਾਂ, ਸਤਬੀਰ ਸਿੰਘ, ਮਨਮੋਹਨ ਸਿੰਘ, ਸੰਦੀਪ ਕੌਰ, ਇਮਰਾਨ ਸ਼ਾਹ, ਰਾਜਬੀਰ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਅਜੀਤਪਾਲ ਸਿੰਘ, ਭੁਪਿੰਦਰ ਸਿੰਘ, ਰੋਹਿਤ ਪਾਠਕ, ਗੁਰਇਕਬਾਲ ਸਿੰਘ, ਨਵਨੀਤ ਕੌਰ, ਨਵਜੋਤ ਕੌਰ, ਮਨਦੀਪ ਕੌਰ, ਅੰਮ੍ਰਿਤ ਕੌਰ ਆਦਿ ਹਾਜਰ ਹੋਏ

Share this News