Total views : 5507332
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ /ਬਾਰਡਰ ਨਿਊਜ ਸਰਵਿਸ
ਪੰਜਾਬੀ ਪੰਜਾਬ ਵਿੱਚ ਹੁਣ ਇੱਕ ਮੌਕਾ ਭਾਜਪਾ ਨੂੰ ਦੇਣ ,ਆਉਣ ਵਾਲੀਆਂ ਸਾਰੀਆਂ ਸ਼ਥਾਨਿਕ ਤੇ ਲੋਕਾਂ ਵਿੱਚ ਭਾਜਪਾ ਨੂੰ ਜਿਤਾ ਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇਣ ਅਸ਼ੀ ਸੂਬੇ ਦੀ ਆਰਥਿਕਤਾ ਵਿੱਚ ਆਈ ਖੜੋਤ ਨੂੰ ਦਰੁਸਤ ਕਰਕੇ ਸਾਡੇ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਦੇ ਨਾਲ ਖੇਤੀ ਆਧਾਰਿਤ ਅਤੇ ਹੋਰ ਸਨਅਤਾਂ ਲਗਾ ਕਿ ਰੁਜ਼ਗਾਰ ਤੇ ਕਮਾਈ ਦੇ ਹੋਰ ਸਾਧਨ ਮੁੱਹਈਆ ਕਰਵਾਵਾਂਗੇ ।ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਕੀਤਾ ।ਉਹਨਾਂ ਕਿਹਾ ਕਿ ਪੀੜੀ ਦਰ ਪੀੜੀ ਜ਼ਮੀਨ ਵੰਡੀ ਜਾਣ ਕਾਰਨ ਹੁਣ ਪਰਿਵਾਰਾਂ ਦਾ ਗੁਜ਼ਾਰਾ ਖੇਤੀ ਨਾਲ ਨਹੀਂ ਹੋ ਸਕਦਾ ।ਇਸ ਕਰਕੇ ਰੋਜ਼ਗਾਰ ਦੇ ਮੋਕੇ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਆਧਾਰਿਤ ਸਨਅਤਾਂ ਨੂੰ ਵੱਡੀ ਤਰਜੀਹ ਦੇਣੀ ਸਮੇਂ ਦੀ ਲੋੜ ਹੈ ਜਿਸ ਨੂੰ ਭਾਜਪਾ ਅਮਲੀ ਜਾਮਾ ਪਹਿਨਾਵੇਗੀ ।
ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਪੰਜਾਬੀ ਭਾਜਪਾ ਦਾ ਸਾਥ ਦੇਣ :ਦਿਆਲ ਸੋਢੀ
ਉਹਨਾਂ ਕਿਹਾ ਕਿ ਭਾਜਪਾ ਪੰਜਾਬ ਦੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਨੂੰ ਬਿਹਤਰ ਬਣਾ ਕੇ ,ਲੋੜੀਂਦੇ ਅਧਿਆਪਕ ਅਤੇ ਹੋਰ ਸਟਾਫ ਨਿਯੁਕਤ ਕਰਕੇ ਰਾਜ ਦੇ ਸਾਰੇ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਲੋੜੀਦੇ ਡਾਕਟਰ,ਨਰਸਾਂ ,ਫਰਮਾਸਿਸਟ ਤੇ ਹੋਰ ਸਟਾਫ ਭਰਤੀ ਕਰਕੇ ਸਮੁੱਚੇ ਤੌਰ ਤੇ ਹੇਠਲੇ ਪੱਧਰ ਤੋਂ ਸਿਹਤ ਅਤੇ ਸਿੱਖਿਆ ਢਾਂਚੇ ਨੂੰ ਬਿਹਤਰ ਅਤੇ ਮਜ਼ਬੂਤ ਕਰੇਗੀ ।ਦਿਆਲ ਸੋਢੀ ਨੇ ਕਿਹਾ ਕਿ ਫੋਕੀ ਬਿਆਨਬਾਜੀ ਅਤੇ ਇਸਤਿਹਾਰਬਾਜੀ ਨਾਲ ਨਿਸ਼ਾਨੇ ਹਾਸਿਲ ਨਹੀਂ ਕੀਤੇ ਜਾ ਸਕਦੇ ।ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰਵਾਇਤੀ ਅਤੇ ਗੈਰ ਰਵਾਇਤੀ ਆਧੁਨਿਕ ਢੰਗ ਤਰੀਕੇ ਵਰਤ ਕੇ ਬਰਸਾਤ ਦੇ ਪਾਣੀ ਨੂੰ ਵੱਧ ਤੋਂ ਵੱਧ ਜ਼ਮੀਨ ਵਿੱਚ ਰੀਚਾਰਜ ਕੀਤਾ ਜਾਵੇ ਅਤੇ ਪਾਣੀ ਦੀ ਦੁਰਵਰਤੋਂ ਬੰਦ ਕੀਤੀ ਜਾਵੇ ।ਉਹਨਾਂ ਕਿਹਾ ਕਿ ਨਸ਼ਿਆਂ ਦੀ ਵਿਕਰਾਲ ਹੁੰਦੀ ਜਾ ਰਹੀ ਸਮੱਸਿਆ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਨਸ਼ਟ ਕਰਦੀ ਜਾ ਰਹੀ ਹੈ ,ਉਸ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ,ਰਾਜ ਦੀ ਪੁਲਿਸ ਅਤੇ ਹੋਰ ਏਜੰਸੀਆ ਨੂੰ ਪ੍ਰਤੀਬੱਧਤਾ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ।ਉਹਨਾ ਕਿਹਾ ਕਿ ਪੰਜਾਬ ਦਾ ਖੋਇਆ ਹੋਇਆ ਵਿਰਸਾ ਤੇ ਸਨਮਾਨ ਫਿਰ ਤੋਂ ਹਾਂਸਲ ਕਰਨ ਲਈ ਪੰਜਾਬੀ ਮਿਲ ਕੇ ਕੰਮ ਕਰਨ ।