ਚਾਰ ਮਹੀਨਿਆ ਤੋ ਸਰਹੱਦੀ ਬਲਾਕ ਗੰਡੀ ਵਿੰਡ ਦੀ ਸਥਾਈ ਬੀ.ਡੀ.ਪੀ.ਓ ਦੀ ਕੁਰਸੀ ਖਾਲੀ

4680857
Total views : 5515878

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ,ਜਸਬੀਰ ਸਿੰਘ ਲੱਡੂ

ਜਿਲਾ ਤਰਨ ਤਾਰਨ ਦੇ ਸਰਹੱਦੀ ਬਲਾਕ ਗੰਡੀ ਵਿੰਡ ਦੇ ਬੀ.ਡੀ.ਪੀ.ਓ ਦੀ 26 ਜੂਨ 2023 ਨੂੰ ਬਦਲੀ ਤੋ ਬਾਅਦ ਅੱਜ ਤੱਕ ਕਿਸੇ ਵੀ ਅਧਿਕਾਰੀ ਦੀ ਪੱਕੇ ਤੌਰ ਤੇ ਇਥੇ ਬੀ.ਡੀ.ਪੀ.ਓ ਵਜੋ ਨਿਯੁਕਤੀ ਨਾ ਹੋਣ ਕਰਕੇ ਇਸ ਬਲਾਕ ਵਿੱਚ ਪੈਦੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਜਿਸ ਸਬੰਧੀ ਗੱਲ ਕਰਦਿਆ ਕਈ ਸਰਪੰਚਾਂ ਨੇ ਦੱਸਿਆ ਕਿ ਇਸ ਦਾ ਬਲਾਕ ਦਾ ਵਾਧੂ ਕਾਰਜਭਾਰ ਇਸ ਸਮੇ ਤਰਨ ਤਾਰਨ ਦੇ ਬੀ.ਡੀ.ਪੀ.ਓ ਪਾਸ ਹੋਣ ਕਰਕੇ ਉਨਾਂ ਦੇ ਇਥੇ ਆਉਣ ਦਾ ਸਮਾਂ ਨਿਸ਼ਚਤ ਨਾ ਹੋਣ ਕਰਕੇ ਸਪੰਰਕ ਨਹੀ ਹੋ ਸਕਦਾ ।

ਪਿੰਡਾਂ ਦੇ ਵਿਕਾਸ ਕਾਰਜ ਹੋਣ ਲੱਗੇ ਪ੍ਰਭਾਵਿਤ

ਜਿਸ ਕਰਕੇ ਇਸ ਸਮੇ ਬਲਾਕ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਠੱਪ ਪਏ ਹਨ ਅਤੇ ਪੰਚਾਇਤਾਂ ਦੇ ਖਾਤਿਆ ਵਿੱਚ ਪੈੇਸੇ ਹੋਣ ਦੇ ਬਾਵਜੂਦ ਵੀ ਖਰਚੇ ਨਹੀ ਜਾ ਸਕਦੇ।ਲੋਕਾਂ ਨੇ ਰੋਸ ਪ੍ਰਗਟ ਕਰਦਿਆ ਕਿਹਾ ਕਿ ਪੇਡੂ ਵਿਕਾਸ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਇਸੇ ਜਿਲੇ ਨਾਲ ਸਬੰਧਿਤ ਹਨ ਪਰ ਉਨਾਂ ਵਲੋ ਆਪਣੇ ਹੀ ਇਸ ਜਿਲੇ ਵਿੱਚ ਕਿਸੇ ਅਧਿਕਾਰੀ ਨੂੰ ਪੱਕਾ ਬੀ.ਡੀ.ਪੀ.ਓ ਲਗਾਕੇ ਇਸ ਬਲਾਕ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਜੁਮੇਵਾਰੀ ਤੈਅ ਕਿਉ ਨਹੀ ਕੀਤੀ ਜਾ ਰਹੀ ਜਿਸ ਪਾਸੇ ਹਲਕਾ ਵਧਾਇਕ ਡਾ:ਕਸ਼ਮੀਰ ਸਿੰਘ ਸੋਹਲ ਨੂੰ ਵੀ ਵਿਸ਼ੇਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ।

Share this News