ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਕੀਤੀ ਗਈ ਅਰਦਾਸ ਦੇ ਬਾਅਦ ਪੰਜਾਬ ਨੂੰ ਸ਼ਰਾਬ ਬੰਦੀ ਦਾ ਸੂਬਾ ਐਲਾਨਿਆ ਜਾਵੇ-ਜਥੇਦਾਰ ਹਵਾਰਾ ਕਮੇਟੀ

4680879
Total views : 5515932

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਕੂਲਾਂ ਦੇ ਬੱਚਿਆਂ ਦੀ ਸ਼ਮੂਲੀਅਤ ਕਰਕੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਕੀਤੀ ਗਈ ਅਰਦਾਸ ਦੇ ਬਾਅਦ ਪੰਜਾਬ ਨੂੰ ਸ਼ਰਾਬ ਬੰਦੀ ਦਾ ਸੂਬਾ ਐਲਾਨਿਆ ਜਾਵੇ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਵਿੱਚ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸ਼ਾਮਿਲ ਕਰਦੇ ਹੋਏ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਜੋ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਅਧੀਨ ਹਨ ਨੂੰ ਤੁਰੰਤ ਰਿਹਾ ਕੀਤਾ ਜਾਵੇ। ਜ਼ਿਕਰ ਯੋਗ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬਿਹਾਰ ਵਿੱਚ ਹੋਇਆ ਸੀ ਅਤੇ ਬਿਹਾਰ ਨੂੰ 2016 ‘ਚ ਸ਼ਰਾਬ ਬੰਦੀ ਵਾਲਾ ਸੂਬਾ ਐਲਾਨਿਆ ਗਿਆ ਸੀ ਜਦਕਿ ਸਿੱਖਾਂ ਦੇ ਸੱਤ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਚੜ੍ਹਦੇ ਪੰਜਾਬ ਵਿੱਚ ਹੋਇਆ ਸੀ ਪਰ ਇੱਥੇ ਸ਼ਰਾਬ ਅਤੇ ਹੋਰ ਜਾਨਲੇਵਾ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ।
ਜਿਸਨੂੰ ਅੱਜ ਸੰਵਿਧਾਨਿਕ, ਸਮਾਜਿਕ ਅਤੇ ਧਾਰਮਿਕ ਯਤਨਾਂ ਨਾਲ ਜੜ੍ਹ ਤੋਂ ਖਤਮ ਕਰਨ ਦੀ ਲੋੜ ਹੈ। ਭਾਰਤ ਦਾ ਸੰਵਿਧਾਨ ਧਾਰਾ 47 ਤਹਿਤ ਸੂਬਾ ਸਰਕਾਰਾਂ ਨੂੰ ਅਧਿਕਾਰ ਦੇਦਾਂ ਹੈ ਕਿ ਲੋਕਾਂ ਦੀ ਸੇਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰਾਬ ਬੰਦੀ ਕਾਨੂੰਨੀ ਤੌਰ ਤੇ ਐਲਾਨੀ ਜਾ ਸਕਦੀ ਹੈ। ਜਿਸਦਾ ਅਮਲ ਪੰਜਾਬ ਵਿੱਚ ਕਰਨਾ ਅੱਜ ਸਮੇਂ ਦੀ ਲੋੜ ਹੈ। ਬਿਹਾਰ ਦੇ ਇਲਾਵਾ ਗੁਜਰਾਤ ਅਤੇ ਕੁਝ ਕੇਂਦਰ ਸਾਸ਼ਿਤ ਸੁਬਿਆਂ ਵਿੱਚ ਸ਼ਰਾਬ ਬੰਦੀ ਦਾ ਕਾਨੂੰਨ ਹੈ। ਸ਼ਰਾਬ ਤੋਂ ਮਿਲਣ ਵਾਲੇ ਮਾਲੀਆ ਦਾ ਢੁਕਵਾਂ ਵਿਕਲਪ ਪੰਜਾਬ ਦੇ ਅਰਥ ਸ਼ਾਸਤਰੀਆਂ ਕੋਲ ਹੈ।
ਸਰਬੱਤ ਦੇ ਭਲੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵੀ ਆਉਂਦੀ ਹੈ
ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਬਲਦੇਵ ਸਿੰਘ ਨਵਾਂਪਿੰਡ, ਬਲਬੀਰ ਸਿੰਘ ਹਿਸਾਰ ਅਤੇ ਐਡਵੋਕੇਟ ਦਿਲਸ਼ੇਰ ਸਿੰਘ ਨੇ ਕਿਹਾ ਸਕੂਲਾਂ ਦੇ ਬੱਚਿਆਂ ਦੇ ਨਾਲ ਨਾਲ ਜੇਕਰ ਵਿਧਾਨ ਸਭਾ ਦੇ 117 ਮੈਂਬਰਾਂ ਅਤੇ ਅਫਸਰਸ਼ਾਹੀ ਨੂੰ ਸ਼ਰਾਬ ਅਤੇ ਬਾਕੀ ਦੇ ਨਸ਼ਿਆਂ ਦਾ ਸੇਵਨ ਨਾ ਕਰਨ ਦਾ ਅਹਿਦ ਵਿੱਚ ਸ਼ਾਮਿਲ ਕੀਤਾ ਹੁੰਦਾ ਤਾਂ ਇਹ ਹੋਰ ਵੀ ਚੰਗਾ ਲੱਗਣਾ ਸੀ। ਭਗਵੰਤ ਮਾਨ ਨੂੰ ਹਵਾਰਾ ਕਮੇਟੀ ਨੇ ਚੇਤੇ ਕਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਖਾਤਮੇ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਪਰ ਨਸ਼ੇ ਘੱਟਣ ਦੀ ਥਾਂ ਵੱਧ ਗਏ ਇਸਲਈ ਪੰਜਾਬ ਦੇ ਲੋਕਾਂ ਨੂੰ ਖ਼ਦਸ਼ਾ ਹੈ ਕਿ ਤੁਹਾਡੇ ਵੱਲੋਂ ਧਰਮ ਨੂੰ ਢਾਲ ਬਣਾਕੇ ਹਜਾਰਾਂ ਮਾਸੂਮ ਬੱਚਿਆਂ ਦੀ ਸ਼ਮੂਲੀਅਤ ਕਿਧਰੇ ਰਾਜਨੀਤਿਕ ਆਡੰਬਰ ਬਣ ਕੇ ਨਾ ਰਹੇ ਜਾਵੇ।ਬਿਆਨ ਜਾਰੀ ਕਰਨ ਵਾਲਿਆ ਵਿੱਚ ਰਘਬੀਰ ਸਿੰਘ ਭੁੱਚਰ, ਪ੍ਰਤਾਪ ਸਿੰਘ ਸਕੱਤਰਾਂ, ਸਰਬਜੀਤ ਸਿੰਘ ਕਾਲੀਆਂ, ਸਤਜੋਤ ਸਿੰਘ ਮੁੱਧਲ ਵੀ ਸ਼ਾਮਿਲ ਹਨ।
Share this News