ਸਰਕਾਰੀ ਰਿਵਾਲਵਰ ਤੇ 10 ਰੋਂਦ  ਗੁਆਚਣ ਦੇ ਮਾਮਲੇ ‘ਚ ਥਾਂਣੇਦਾਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ

4681080
Total views : 5516345

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਕਪੂਰਥਲਾ/ਮਲਕੀਤ ਕੌਰ

ਥਾਣਾ ਸਿਟੀ-2 ਅਰਬਨ ਅਸਟੇਟ ਕਪੂਰਥਲਾ ‘ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਵੱਲੋਂ ਵਿਭਾਗ ਵੱਲੋਂ ਮਿਲੇ ਹਥਿਆਰਾਂ ਨੂੰ ਗੁੰਮ ਕਰਨ ਦੇ ਮਾਮਲੇ ‘ਚ ਥਾਣਾ ਸਿਟੀ-1 ਕਪੂਰਥਲਾ ਦੀ ਪੁਲਿਸ ਵੱਲੋਂ ਏਐਸਆਈ ਜਸਵਿੰਦਰ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਏਐਸਆਈ ਜਸਵਿੰਦਰ ਸਿੰਘ ਨੂੰ ਵਿਭਾਗ ਦੇ ਅਸਲ੍ਹਾਖਾਨਾ ਵੱਲੋਂ 9 ਐਮ.ਐਮ. ਪਿਸਟਲ ਨੰਬਰ 18595884 ਮਾਡਲ 2023 ਅਤੇ 30 ਰੋਂਦ ਦਿੱਤੇ ਗਏ ਸਨ ਜਿੰਨਾਂ ਵਿਚੋਂ ਜਸਵਿੰਦਰ ਸਿੰਘ ਨੇ 24 ਸਤੰਬਰ 2023 ਨੂੰ 20 ਰੋਂਦ ਅਸਲ੍ਹਾ ਖਾਨਾ ਵਿਚ ਜਮ੍ਹਾਂ ਕਰਵਾ ਦਿੱਤੇ ਪਰ ਸਰਕਾਰੀ ਅਮਾਨਤ ਪਿਸਟਲ ਅਤੇ 10 ਰੋਂਦ ਦੀ ਸੰਭਾਲ ਨਾ ਕਰਨ ਕਰਕੇ ਉਹ ਗੁੰਮ ਹੋ ਗਏ।

ਏਐਸਆਈ ਜਸਵਿੰਦਰ ਸਿੰਘ ਵੱਲੋਂ ਅਸਲ੍ਹਾ ਨੂੰ ਸੰਭਾਲ ਕੇ ਨਾ ਰੱਖਣ ਅਤੇ ਗੁੰਮ ਹੋਣ ਦੇ ਚੱਲਦੇ ਵਿਭਾਗ ਵੱਲੋਂ ਉਸਦੇ ਖਿਲਾਫ਼ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ. ਮਨਪ੍ਰੀਤ ਸ਼ੀਂਹਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share this News