Total views : 5516644
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮਿ੍ਤਸਰ/ਉਪਿੰਦਰਜੀਤ ਸਿੰਘ
ਮਾਲ ਮੰਡੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਅਸ਼ੋਕ ਤਲਵਾਰ ਵੱਲੋਂ ਸੜਕ ਬਣਾਉਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਐਕਸੀਅਨ ਰਵੀ ਕੁਮਾਰ,ਐਕਸੀਅਨ ਬਿਕਰਮ ਸਿੰਘ,ਜੇਈ ਜਗਜੀਤ ਸਿੰਘ ਵੀ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਚੇਅਰਮੈਨ ਅਸ਼ੋਕ ਤਲਵਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀਮੈਂ ਇਸ ਇਲਾਕੇ ਦਾ ਦੌਰਾ ਕੀਤਾ ਸੀ ਅਤੇ ਇੱਥੇ ਮੌਜੂਦ ਇਤਿਹਾਸਿਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਇਆ ਸੀ,ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿੱਛਲੇ ਕਈ ਸਾਲਾਂ ਤੋਂ ਟੁੱਟੀ ਹੋਈ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਸੀ ਅਤੇ ਮੇਰੇ ਧਿਆਨ ਵਿੱਚ ਵੀ ਸੀ ਕੀ ਗੁਰੂ ਘਰ ਜਾਣ ਵਾਲੀ ਸੜਕ ਤੇ ਟੋਏ ਟਿੱਬੇ ਕਾਫ਼ੀ ਸਨ, ਅਤੇ ਤੁਰੰਤ ਪ੍ਰਭਾਵ ਉੱਚ ਅਧਿਕਾਰੀਆਂ ਨੂੰ ਇਹ ਸੜਕ ਬਨਾਉਣ ਦੀ ਹਿਦਾਇਤ ਕੀਤੀ ਸੀ, ਜਿਸਦੇ ਨਤੀਜੇ ਵਜੋਂ ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ, ਅਤੇ ਮਾਲ ਮੰਡੀ ਦੇ ਨਿਵਾਸੀਆਂ ਦੀਆਂ ਹੋਰ ਮੁਸ਼ਕਲਾਂ ਵੀ ਪਹਿਲ ਦੇ ਆਧਾਰ ਤੇ ਜਲਦੀ ਹੀ ਦੂਰ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਆਪ ਆਗੂ ਅਨਿਲ ਮਹਾਜਨ, ਹਰਪ੍ਰੀਤ ਸਿੰਘ ਆਹਲਵਾਲੀਆ, ਮਨਦੀਪ ਸਿੰਘ ਮੋਂਗਾ, ਰਮਨ ਕੁਮਾਰ, ਵਿਸ਼ਵ ਸਹਿਜਪਾਲ, ਵਿਕ੍ਰਮਜੀਤ ਵਿੱਕੀ, ਕਸ਼ਮੀਰ ਸਿੰਘ ਰੰਧਾਵਾ, ਬੋਵੀ ਬਾਵਾ, ਸਾਬਕਾ ਕੌਂਸਲਰ ਅਜੀਤ ਭਾਟੀਆ, ਕੁਲਦੀਪ ਸਿੰਘ, ਕੇਵਲ ਕ੍ਰਿਸ਼ਨ ਅਟਵਾਲ ਅਤੇ ਹੋਰਨਾਂ ਕਈ ਲੋਕ ਮੌਜੂਦ ਸਨ।