Total views : 5511582
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਜਿਲਾ ਤਰਨ ਤਰਨ ਦੇ ਅਧੀਨ ਪੈਂਦੇ ਪਿੰਡ ਘੁਰਕ ਪਿੰਡ ਵਿਖੇ ਇਕ ਕਿਲੋ ਹੈਰੋਇਨ ਤਸਕਰੀ ਮਾਮਲੇ ਵਿੱਚ ਦੋਸ਼ੀ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਦੀ ਯੋਗ ਅਗਵਾਈ ਹੇਠ ਨੋਟਿਸ ਕੰਧਾਂ ਤੇ ਚਿਪਕਾਏ ਗਏ ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀ.ਐਸ.ਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਘੁਰਕਵਿੰਡ ਤੇ ਕੁਝ ਸਾਲ ਪਹਿਲਾਂ ਐਫ .ਆਈ.ਆਰ ਨੰਬਰ 50 ਮੁਕਦਮਾ ਦਰਜ ਫਿਰੋਜ਼ਪੁਰ ਵਿਖੇ ਹੋਇਆ ਸੀ ਜਿਸ ਵਿੱਚ ਗੁਰਪਿੰਦਰ ਸਿੰਘ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ ਸੀ ।
ਜਿਸ ਤੇ ਥਾਣਾ ਕੱਚਾ ਪੱਕਾ ਵਿਖੇ 68 ਨੰਬਰ ਐਫ ਆਈ ਆਰ ਦੀ ਕਾਰਵਾਈ ਕੀਤੀ ਗਈ ਸੀ ਕਿਉਂਕਿ ਗੁਰਪਿੰਦਰ ਸਿੰਘ ਦੀ ਰਿਹਾਇਸ਼ ਥਾਣਾ ਕੱਚਾ ਪੱਕਾ ਅਧੀਨ ਆਉਂਦੀ ਸੀ ਅਤੇ ਇਸ ਪ੍ਰਾਪਰਟੀ ਦੀ ਕੀਮਤ 71 ਲੱਖ 40 ਹਜਾਰ ਰੁਪਿਆ ਬਣਦੀ ਹੈ ਜਿਸ ਨੂੰ ਕੰਪੀਟੈਂਟ ਅਥੋਰਟੀ ਦਿੱਲੀ ਵੱਲੋਂ ਇਸ ਨੂੰ ਸੀਲ ਕੀਤਾ ਗਿਆ ਹੈ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਡਲ ਅਤੇ ਪਿੰਡ ਲਾਖਣਾ ਵਿਖੇ ਵੀ ਨਸ਼ਾ ਤਸਕਰਾਂ ਦੀਆਂ ਪ੍ਰਾਪਤੀਆਂ ਸੀਲ ਕੀਤੀਆਂ ਜਾ ਰਹੀਆਂ ਹਨ ਇਸ ਉਪਰੰਤ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਚੇਤਾਵਣੀ ਦਿੰਦੇ ਹੋਏ ਕਿਹਾ ਕਿ ਉਹ ਨਸ਼ਾ ਵੇਚ ਕੇ ਪ੍ਰੋਪਰਟੀਆਂ ਤਾਂ ਜਰੂਰ ਬਣਾ ਲੈਣਗੇ ਪਰ ਇਹ ਸਭ ਸਰਕਾਰ ਦੇ ਖਾਤਿਆਂ ਵਿੱਚ ਹੀ ਜਮਾ ਹੋਣਗੇ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੀਆਂ ਜਿੰਦਗੀਆਂ ਸਲਾਖਾਂ ਪਿੱਛੇ ਹੀ ਲੰਘਣਗੀਆਂ ।