Total views : 5510071
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭਿੱਖੀਵਿੰਡ /ਖਾਲੜਾ ਨੀਟੂ -ਅਰੋੜਾ. ਜਗਤਾਰ ਸਿੰਘ
ਕਸਬਾ ਖਾਲੜਾ ਐਨ ਭਾਰਤ ਪਾਕ ਸਰਹੱਦ ਤੇ ਵਸਿਆ ਹੋਇਆ ਹੈ, ਜਿਸ ਦੀ ਆਬਾਦੀ ਕਰੀਬ 15 ਹਜਾਰ ਹੈl ਭਾਰਤ ਪਾਕ ਵੰਡ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਕਸਬਾ ਖਾਲੜਾ ਨੂੰ ਵੱਖ ਵੱਖ ਸ਼ਹਿਰਾਂ ਨਾਲ ਜੋੜਨ ਵਾਲੀਆਂ ਸਰਕਾਰੀ ਬੱਸਾਂ ਦੇ ਟਾਈਮ ਵਧਾਉਣ ਦੀ ਥਾਂ ਤੇ ਘੱਟ ਕਰ ਦਿੱਤੇ ਹਨ। ਜਿਸ ਵਿੱਚ ਪਹਿਲਾਂ ਅੰਮ੍ਰਿਤਸਰ ਡੀਪੂ ਦੇ 31 ਟਾਈਮ, ਪੱਟੀ ਡਿਪੋ ਦੇ 11 ਟਾਈਮ, ਅਤੇ ਤਰਨ ਤਰਨ ਡੀਪੂ ਦੇ 7 ਟਾਈਮ ਹੁੰਦੇ ਸਨ। ਜੋ ਸਮੇਂ ਦੀਆਂ ਸਰਕਾਰਾਂ ਨੇ 45 ਸਾਲ ਤੋਂ ਇਹ ਟਾਈਮ ਹੌਲੀ ਹੌਲੀ ਘੱਟ ਕਰਨੇ ਸ਼ੁਰੂ ਕਰ ਦਿੱਤੇ l ਜਿਸ ਦਾ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਨੌਕਰੀਆਂ ਤੇ ਜਾਣ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਹਲਕੇ ਦੇ ਟਰਾਂਸਪੋਰਟ ਮੰਤਰੀ ਹੋਣ ਦੇ ਬਾਵਜੂਦ ਵੀ ਪੱਟੀ ਡੀਪੂ ਰੱਬ ਆਸਰੇ ਚੱਲ ਰਿਹਾ ਹੈ ਇਸ ਡੀਪੂ ਵੱਲੋਂ ਸਰਹੱਦੀ ਖੇਤਰ ਨੂੰ ਕੋਈ ਵੀ ਸੁਵਿਧਾ ਉਪਲਬਧ ਨਹੀਂ ਹੈ l
ਇਸ ਤੋਂ ਲੱਗ ਰਿਹਾ ਹੈ ਕਿ ਪ੍ਰਾਈਵੇਟ ਟਰਾਂਸਪੋਰਟ ਨਾਲ ਮਿਲੀ ਭੁਗਤ ਹੋਣ ਕਾਰਨ ਕੋਈ ਵੀ ਰੋਡਵੇਜ ਪੱਟੀ ਡੀਪੂ ਦੀ ਬੱਸ ਖਾਲੜਾ ਭਿੱਖੀਵਿੰਡ ਵੱਲ ਨਹੀਂ ਆ ਰਹੀ ਹੈ। ਜੇ ਗੱਲ ਕਰੀਏ ਅੰਮ੍ਰਿਤਸਰ ਡੀਪੂ ਦੀ ਤਾਂ ਇਸ ਦੇ 31 ਟਾਈਮਾਂ ਵਿੱਚੋਂ ਸਿਰਫ 7 ਟਾਈਮ ਹੀ ਰਹਿ ਗਏ ਹਨ।
ਬਾਕੀ ਸਾਰੇ ਪਰਮਟ ਉੱਚ ਅਧਿਕਾਰੀਆਂ ਦੀ ਮਿਲੀ ਭੂਤ ਨਾਲ ਸਬੰਧਤ ਵਿਭਾਗ ਨੇ ਜਮਾ ਕਰਾ ਦਿੱਤੇ ਹਨ ਜਿਸ ਦਾ ਸਿੱਧਾ ਫਾਇਦਾ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਦਿੱਤਾ ਗਿਆ ਹੈ। ਖਾਲੜਾ ਤੋਂ ਪਟਿਆਲਾ ਪੀਆਰਟੀਸੀ ਦਾ ਟਾਈਮ, ਖਾਲੜਾ ਤੋਂ ਅਨੰਦਪੁਰ ਸਾਹਿਬ, ਮਾਲਵਾ ਨਿਰਭੈ ਕਾਫੀ ਸਮੇਂ ਤੋਂ ਬੰਦ ਪਿਆ ਹੈ।
ਮਨ ਮਰਜੀ ਦਾ ਟਾਈਮ ਮਨ ਮਰਜ਼ੀ ਦਾ ਕਰਾਇਆ ,ਮੁੱਫਤ ਬੱਸ ਸਹੂਲਤ ਤੋਂ ਸਖਣੇ ਸਰਹੱਦੀ ਪਿੰਡਾਂ ਦੇ ਲੋਕ
ਖਾਲੜਾ ਭਿੱਖੀਵਿੰਡ ਤੇ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਲੰਬਾ ਲੰਬਾ ਸਮਾਂ ਅੱਤ ਦੀ ਗਰਮੀ ਅਤੇ ਅੱਤ ਦੀ ਸਰਦੀ ਵਿੱਚ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਪ੍ਰਾਈਵੇਟ ਬੱਸਾਂ ਵਾਲੇ 10 ਰੁਪਏ ਕਿਰਾਏ ਦੀ ਥਾਂ ਤੇ 15 ਰੁਪਏ ਵਸੂਲ ਕਰ ਰਹੇ ਹਨ। ਜਿਸ ਨੂੰ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਅਨਗੋਲਿਆ ਕਰ ਰਹੇ ਹਨ l ਦਿਨ ਦਿਹਾੜੇ ਸਫਰ ਕਰਨ ਵਾਲੇ ਲੋਕਾਂ ਦੀ ਲੁੱਟ ਹੋ ਰਹੀ ਹੈ l ਜਿਸ ਸਬੰਧੀ ਮਹਿਕਮੇ ਨੂੰ ਲਿਖਤੀ ਪੱਤਰ ਭੇਜਣ ਤੇ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ l ਬਾਰਡਰ ਏਰੀਏ ਦੇ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਪੰਜਾਬ ਰੋਡਵੇਜ ਤਰਨ ਤਰਨ, ਅੰਮ੍ਰਿਤਸਰ ਦੇ ਟਾਈਮ ਹੀ ਸਵੇਰ ਵੇਲੇ ਚੱਲਦੇ ਹਨ ਅਤੇ ਬਾਕੀ ਸਾਰਾ ਦਿਨ ਕੋਈ ਵੀ ਰੋਡਵੇਜ਼ ਬੱਸ ਨਹੀਂ ਆਉਂਦੀ l ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਤੇ ਵੱਸਦੇ ਲੋਕਾਂ ਕੋਲੋਂ ਰੋਡਵੇਜ਼ ਬੱਸ ਸਹੂਲਤ ਵੀ ਖੋਹ ਲਈ ਹੈ ਮੁੱਖ ਮੰਤਰੀ ਸਾਹਿਬ ਜੋ 2 ਟਾਈਮ ਰੋਡਵੇਜ਼ ਤੇ ਚਲਦੇ ਹਨ ਉਹ ਵੀ ਬੰਦ ਕਰ ਦਿੱਤੇ ਜਾਣ ਤਾਂ ਜੋ ਜਨਤਾ ਨੂੰ ਪਤਾ ਚੱਲ ਸਕੇ ਕਿ ਸਰਕਾਰ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਫਾਇਦਾ ਦੇ ਰਹੀ ਹੈ। ਸਰਹੱਦੀ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਸਾਨੂੰ ਰੋਡਵੇਜ ਬੱਸ ਸਹੂਲਤ ਵਿੱਚ ਬੰਦ ਪਏ ਸਾਰੇ ਟਾਈਮਾਂ ਨੂੰ ਚਾਲੂ ਕੀਤਾ ਜਾਵੇ ਅਤੇ 1947 ਤੋਂ ਚਲਦੇ ਆ ਰਹੇ ਪਰਮਿਟਾ ਨੂੰ ਮੁੜ ਬਹਾਲ ਕੀਤਾ ਜਾਵੇ ਤਾਂ ਜੋ ਉਸ ਸਰਹੱਦੀ ਪਿੰਡਾਂ ਦੇ ਲੋਕ ਵੀ ਇੱਕ ਚੰਗੇ ਨਾਗਰਿਕ ਵਾਲੀ ਜ਼ਿੰਦਗੀ ਜੀਅ ਸਕਣ lਇਸ ਮੌਕੇ ਪ੍ਰਧਾਨ ਹਰਦੇਵ ਸਿੰਘ, ਖਾਲੜਾ, ਸੈਕਟਰੀ ਨਿਰਵੈਲ ਸਿੰਘ, ਹੀਰਾ ਸਿੰਘ,ਬਾਬਾ ਸੁਖਦੇਵ ਸਿੰਘ ਬਿੱਟੂ, ਸੋਨੂ ਪੈਂਟਰ, ਟੀਟੂ ਬੋਰਾਂ ਵਾਲਾ, ਆਦ ਹਾਜ਼ਰ ਸਨ।
ਕੀ ਕਹਿੰਦੇ ਹਨ ਜਨਰਲ ਮੈਨੇਜਰ?
ਇਸ ਸਬੰਧੀ ਜਦ ਅੰਮ੍ਰਿਤਸਰ ਦੇ ਜਰਨੈਲ ਮੈਨੇਜਰ ਨਾਲ ਫੋਨ ਤੇ ਗੱਲਬਾਤ ਕਾਲ ਕੀਤੀ ਗਈ ਤਾਂ ਉਹਨਾਂ ਵੱਲੋਂ ਵਾਰ-ਵਾਰ ਫੋਨ ਕਰਨ ਤੇ ਫੋਨ ਨਹੀਂ ਚੁੱਕਿਆ l ਇਸ ਉਪਰੰਤ ਜਦ ਪੱਟੀ ਡੀਪੂ ਦੇ ਜਨਰਲ ਮੈਨੇਜਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕੁਝ ਦਿਨਾਂ ਤੋਂ ਬੰਦ ਪਏ ਟਾਈਮ ਚਲੂ ਕੀਤੇ ਜਾਣਗੇ l