ਸੇਵਾ ਮੁਕਤੀ ਦੇ ਅਧਿਆਪਕ ਮੁਖਤਾਰ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

4675338
Total views : 5506895

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਅਧਿਆਪਕ ਦਲ ਪੰਜਾਬ ਵੱਲੋ ਇਕ ਸਮਾਗਮ ਦੌਰਾਨ ਸੇਵਾ ਮੁਕਤ ਹੋਏ ਮਾਸਟਰ ਮੁਖ਼ਤਾਰ ਸਿੰਘ ਸੰਧੂ ਨੂੰ ਨਿਘੀ ਵਿਦਾਇਗੀ ਦੇਣ ‘ ਮੌਕੇ ਉਨਾ ਨੂੰ ਅਧਿਆਪਕ ਜਥੇਬੰਦੀ ਵੱਲੋ ਸਿਰੋਪਾਉ ਅਤੇ ਧਾਰਮਿਕ ਚਿੰਨ ਅਤੇ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਬਾਜ ਸਿੰਘ ਖਹਿਰਾ ਨੇ ਕਿਹਾ ਕਿ ਜਿੱਥੇ ਮਾਸਟਰ ਮੁਖਤਾਰ ਸਿੰਘ ਨੇ ਆਪਣੀ ਡਿਊਟੀ ਨੂੰ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ , ਉੱਥੇ ਹੀ ਉਹ ਜਥੇਬੰਦੀ ਵੱਲੋ ਕੀਤੇ ਸੰਘਰਸ਼ਾ ਵਿੱਚ ਵੀ ਅਧਿਆਪਕਾਂ ਦੇ ਹਿਤਾਂ ਲਈ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦਿਆਂ ਪਿੰਡ ਅਤੇ ਇਲਾਕੇ ਵਿੱਚ ਸਮਾਜ ਭਲਾਈ ਲ਼ਈ ਵੀ ਪੂਰੀ ਸ਼ਿੱਦਤ ਨਾਲ ਭਾਗ ਲੈੰਦੇ ਰਹੇ ਹਨ। ਇਸ ਮੌਕੇ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਚੀਮਾ , ਪ੍ਰਤਾਪ ਸਿੰਘ ਚਾਹਲ ਹਰਪ੍ਰੀਤ ਸਿੰਘ , ਅਮਨਦੀਪ ਸਿੰਘ , ਕੁਲਵਿੰਦਰ ਬਾਵਾ , ਅਰਵਿੰਦਰਬੀਰ ਸਿੰਘ , ਪ੍ਰਸਾਤ ਰਈਆ, ਨਵਦੀਪ ਸੰਧੂ , ਰਘਵਿੰਦਰ ਸਿੰਘ , ਜਸਬੀਰ ਸਿੰਘ ਚੀਮਾ , ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ ।

Share this News