





Total views : 5596822








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪਟਿਆਲਾ /ਬੀ.ਐਨ.ਈ ਬਿਊਰੋ
ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦੇ ਵਾਇਰਲ ਮਾਮਲੇ ‘ਚ ਮਾਨ ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ। ਸਸਪੈਂਡ ਕੀਤੇ ਪੁਲਿਸ ਮੁਲਾਜ਼ਮ ਦੀ ਪਛਾਣ ਏ .ਐਸ. ਆਈ ਸ਼ਾਮ ਲਾਲ ਵੱਜੋਂ ਹੋਈ ਹੈ। ਏ ਐਸ ਆਈ ਸ਼ਾਮ ਲਾਲ ਅਨਾਜ਼ ਮੰਡੀ ਪਟਿਆਲਾ ‘ਚ ਤੈਨਾਤ ਹੈ।
ਪੁਲਿਸ ਮੁਲਾਜ਼ਮ ਵੱਲੋਂ ਇੱਕ ਬਜ਼ੁਰਗ ਦੀ ਕੁੱਟਮਾਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਆਉਂਦੇ ਹੀ ਮੁੱਖ ਮੰਤਰੀ ਨੇ ਐਸ ਐਸ ਪੀ ਪਟਿਆਲਾ ਨੂੰ ਤੁਰੰਤ ਜਾਂਚ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਐਸ ਐਸ ਪੀ ਪਟਿਆਲਾ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਏ .ਐਸ .ਆਈ ਸ਼ਾਮ ਲਾਲ ਨੂੰ ਸਸਪੈਂਡ ਕਰ ਦਿੱਤਾ ਹੈ।ਬਜ਼ੁਰਗ ਦੱਸਿਆ ਕਿ ਉਸ ਦਾ ਨਾਂ ਬਲਬੀਰ ਸਿੰਘ ਹੈ, ਉਹ ਪਟਿਆਲਾ ਦੇ ਆਨੰਦ ਨਗਰ ਤ੍ਰਿਪੜੀ ਇਲਾਕੇ ਵਿੱਚ ਰਹਿੰਦਾ ਹੈ। ਉਹ ਰੇਲਵੇ ਸਟੇਸ਼ਨ ਨੇੜੇ ਦੁਕਾਨਾਂ ਨੂੰ ਪਾਣੀ ਸਪਲਾਈ ਕਰਦਾ ਹੈ।