ਐਸ.ਐਚ.ਓ ਸਣੇ ਤਿੰਨ ਵਿਰੁੱਧ ਦੋ ਸਕੇ ਭਰਾਵਾਂ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਮਾਮਲੇ ‘ਚ ਕੇਸ ਦਰਜ

4674951
Total views : 5506346

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊਰੋ

ਜਲੰਧਰ ‘ਚ ਥਾਣਾ ਡਵੀਜ਼ਨ ਨੰਬਰ 1 ਵਿੱਚ ਟਾਰਚਰ ਅਤੇ ਜ਼ਲੀਲ ਹੋਣ ਤੋਂ ਬਾਅਦ ਸਕੇ ਭਰਾਵਾਂ ਮਾਨਵਜੀਤ ਤੇ ਜਸ਼ਨਦੀਪ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ। ਜਸ਼ਨਦੀਪ ਦੀ ਮ੍ਰਿਤਕ ਦੇਹ ਮਿਲ ਗਈ ਹੈ ਅਤੇ ਉਸ ਦੀ ਪਛਾਣ ਵੀ ਹੋ ਗਈ ਹੈ।

ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 1 ਦੇ ਤਤਕਾਲੀ ਇੰਚਾਰਜ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਤਿੰਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਦੇ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਧਾਰਾ 506 ਦੇ ਤਹਿਤ ਥਾਣਾ ਸਦਰ ਅਤੇ ਪੁਲਿਸ ਨਿਯਮ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਨੇ ਥਾਣੇ ਵਿੱਚ ਮਾਨਵਜੀਤ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ। ਦੂਜੇ ਪਾਸੇ ਪਰਿਵਾਰ ਨੇ ਮੰਗ ਕੀਤੀ ਕਿ ਉਸ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਐੱਸਐੱਚਓ ਨਵਦੀਪ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295 ਤਹਿਤ ਕੇਸ ਦਰਜ ਕੀਤਾ ਜਾਵੇ।ਦੱਸ ਦਈਏ ਕਿ ਕੋਰੋਨਾ ਦੇ ਦੌਰ ‘ਚ ਐੱਸਐੱਚਓ ਨਵਦੀਪ ਸਿੰਘ ਇੱਕ ਸਬਜ਼ੀ ਵਿਕਰੇਤਾ ਵਿਕਰੇਤਾ ਨੂੰ ਲੱਤ ਮਾਰਨ ਤੋਂ ਬਾਅਦ ਵਿਵਾਦਾਂ ‘ਚ ਘਿਰ ਗਿਆ ਸੀ।

Share this News