72 ਸਾਲਾਂ ਸੇਵਾਮੁਕਤ ਅਧਿਆਪਕਾ ਦਾ ਅਣਪਛਾਤੇ ਵਿਆਕਤੀਆਂ ਨੇ ਘਰ ‘ਚ ਦਾਖਲ ਹੋਕੇ ਦਿਨ ਦਿਹਾੜੇ ਕੀਤਾ ਕਤਲ

4675028
Total views : 5506449

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ /ਬੀ.ਐਨ.ਈ ਬਿਊਰੋ 

ਦਿਨ-ਦਿਹਾੜੇ ਮੁਹੱਲਾ ਰਾਮ ਨਗਰ ਵਿਖੇ ਸੇਵਾਮੁਕਤ ਅਧਿਆਪਿਕਾ ਬਿਮਲਾ ਰਾਣੀ (72) ਦਾ ਉਸ ਦੇ ਘਰ ’ਚ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ। ਇਸ ਕਤਲ ਦੀ ਅਜਨਾਲਾ ਸ਼ਹਿਰ ’ਚ ਜੰਗਲ ਦੇ ਅੱਗ ਵਾਂਗ ਖ਼ਬਰ ਫੈਲਦਿਆਂ ਹੀ ਲੋਕਾਂ ’ਚ ਡਰ ਤੇ ਗੁੱਸੇ ਦੀ ਲਹਿਰ ਦੌੜ ਗਈ ਕਿਉਂਕਿ ਇਕ ਹਫ਼ਤੇ ਅੰਦਰ ਅਜਨਾਲਾ ਸ਼ਹਿਰ ਵਿਚ ਦੋ ਕਤਲ ਹੋ ਚੁੱਕੇ ਹਨ।

ਇਸ ਸਬੰਧੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਦਿਹਾਤੀ ਦੇ ਐੱਸਪੀ (ਇਸਵੈਸਟੀਗੇਸ਼ਨ ਬਿਊਰੋ) ਗੁਰਪ੍ਰਤਾਪ ਸਿੰਘ ਸਹੋਤਾ, ਡੀਐੱਸਪੀ ਅਜਨਾਲਾ ਸੰਜੀਵ ਕੁਮਾਰ ਤੇ ਪੁਲਿਸ ਥਾਣਾ ਅਜਨਾਲਾ ਦੇ ਐੱਸਐੱਚਓ ਮੁਖਤਾਰ ਸਿੰਘ ਪੁਲਿਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪੁਲਿਸ ਟੀਮ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਅਣਪਛਾਤੇ ਵਿਅਕਤੀ ਨੇ ਇਸ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਬਿਮਲਾ ਰਾਣੀ ਦੇ ਪਤੀ ਅਤੇ ਸੇਵਾਮੁਕਤ ਅਧਿਆਪਕ ਤੇ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਦੇਵੀ ਦਿਆਲ ਸ਼ਰਮਾ ਅਜਨਾਲਾ ਸ਼ਹਿਰ ’ਚ ਹੀ ਇਕ ਕਾਂਗਰਸੀ ਆਗੂ ਪ੍ਰਵੀਨ ਕੁਮਾਰ ਕੁਕਰੇਜਾ ਦੇ ਸਵ. ਪਿਤਾ ਓਮ ਪ੍ਰਕਾਸ਼ ਕੁਕਰੇਜਾ ਦੀ ਰਸਮ ਕਿਰਿਆ ’ਚ ਸ਼ਾਮਲ ਹੋਣ ਲਈ ਸ਼ਿਵ ਮੰਦਰ ਅਜਨਾਲਾ ਵਿਖੇ ਗਏ ਹੋਏ ਸਨ।ਦੇਵੀ ਦਿਆਲ ਨੂੰ ਇਸ ਵਾਰਦਾਤ ਦਾ ਉਦੋਂ ਪਤਾ ਲੱਗਾ ਜਦੋਂ ਉਹ ਰਸਮ ਕਿਰਿਆ ਸਮਾਗਮ ’ਚੋਂ ਵਾਪਸ ਘਰ ਪਰਤੇ ਸਨ। ਘਰ ਵਿਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਲੁਟੇਰੇ ਨੇ ਦੁਪਹਿਰ ਵੇਲੇ ਬਿਮਲਾ ਦੇਵੀ ਨੂੰ ਘਰ ’ਚ ਇਕੱਲਿਆਂ ਹੋਣ ਦਾ ਮੌਕਾ ਤਾੜ ਕੇ ਲੁੱਟ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋ ਕੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਿਮਲਾ ਰਾਣੀ ਵੱਲੋਂ ਬਚਾਅ ਲਈ ਰੌਲਾ ਪਾਉਣ ਦੀ ਸੂਰਤ ਵਿਚ ਉਸ ਦੇ ਗਲ਼ੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਹਲਾਕ ਕਰ ਦਿੱਤ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਪੁਲਿਸ ਇਸ ਕਤਲ ਕਾਂਡ ਨੂੰ ਵੱਖ-ਵੱਖ ਨੁਕਤਿਆਂ ਤੋਂ ਅਧਿਐਨ ਕਰ ਰਹੀ ਹੈ ਕਿ ਬਿਮਲਾ ਦੇਵੀ ਦੇ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਇਕ ਵਿਅਕਤੀ ਸੀ ਜਾਂ ਇਸ ਤੋਂ ਵੱਧ ਸਨ। ਘਰ ਵਿੱਚੋਂ ਲੁੱਟੇ ਗਏ ਸਾਮਾਨ ਸੰਬੰਧੀ ਅਜੇ ਕੁਝ ਵੀ ਨਾ ਤਾਂ ਪੁਲਿਸ ਵੱਲੋਂ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਮ੍ਰਿਤਕਾ ਬਿਮਲਾ ਰਾਣੀ ਦੇ ਪਤੀ ਦੇਵੀ ਦਿਆਲ ਸ਼ਰਮਾ ਗਹਿਰੇ ਸਦਮੇ ’ਚ ਹੋਣ ਕਾਰਨ ਕੋਈ ਜਾਣਕਾਰੀ ਸਾਂਝੀ ਕਰ ਰਹੇ ਹਨ।

ਈ.ਟੀ.ਯੂ ਪੰਜਾਬ ਦੇ ਕਨਵੀਨਰ ਹਰਜਿੰਦਰਪਾਲ ਸਿੰਘ ਸਠਿਆਲਾ,ਸੁਖਵਿੰਦਰ ਸਿੰਘ, ਮਨਜੀਤ ਸਿੰਘ ਔਲਖ,ਮੋਹਨਜੀਤ ਸਿੰਘ ਵੇਰਕਾ ਸ਼ਰੇਸ਼ ਕੁਮਾਰ ਖੁੱਲਰ ਰਾਕੇਸ਼ ਕੁਮਾਰ ਵੇਰਕਾ ਤੇ ਹੋਰਨਾਂ ਵਲੋਂ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਗਲਤ ਅਨਸਰਾਂ ਵੱਲੋਂ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਉੱਚ ਪੁਲਿਸ ਅਧਿਕਾਰੀਆਂ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਕੇ ਇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਵੇ

 

Share this News