ਫੋਜ ‘ ਚ ਭਰਤੀ ਲਈ ਪ੍ਰੀ ਰਿਕਰੂਟਮੈਟ ਕੋਰਸ ਲਈ ਸਰੀਰਕ ਅਤੇ ਲਿਖਤੀ ਟੈਸਟ ਦੀਆ ਕਲਾਸਾ 1 ਅਗਸਤ ਤੋ ਸੁਰੂ – ਜਿਲਾ ਰੱਖਿਆ ਸੇਵਾਵਾ ਭਲਾਈ ਅਫਸਰ

4676140
Total views : 5508257

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ

ਕਮਾਡਰ ਬਲਜਿੰਦਰ ਸਿੰਘ ਵਿਰਕ ( ਰਿਟਾ ) ਜਿਲਾ ਰੱਖਿਆ ਸੇਵਾਵਾ ਭਲਾਈ ਅਫਸਰ ਅੰਮ੍ਰਿਤਸਰ ਦੀ ਤਰਫੋ ਪ੍ਰੈਸ ਨੂੰ ਨੋਟ ਜਾਰੀ ਕਰਦਿਆ ਜਿਲਾ ਰੱਖਿਆ ਭਲਾਈ ਦਫਤੱਰ ਦੇ ਸੁਪਰਡੈਟ ਸੁਖਬੀਰ ਸਿੰਘ ਬੰਡਾਲਾ ਨੇ ਦੱਸਿਆ ਕਿ ਇਸ ਸੈਟਰ ਵਿੱਖੇ ਆਰਮਡ ਫੋਰਸਜ ( ਅਗਨੀਵੀਰਾ ) ਦੀ ਭਰਤੀ ਰੈਲੀ ਜੋ ਕਿ 31 ਅਕਤੂਬਰ 2023 ਨੂੰ ਤਿਬੜੀ ਮਿਲਟ੍ਰਰੀ ਸਟੇਸਨ , ਗੁਰਦਾਸਪੁਰ ਵਿੱਖੇ ਹੋ ਰਹੀ ਹੈ । ਇਸ ਭਰਤੀ ਲਈ ਯੋਗ ਬਣਾਉਣ ਲਈ ਦਫਤਰ 52 , ਕੋਰਟ ਰੋਡ ਨਜਦੀਕ ਨਿੱਜਰ ਸਕੈਨ ਸੈਟਰ ਵਿੱਖੇ ਪ੍ਰੀ ਰਿਕਰੂਟਮੈਟ ਟ੍ਰੇਨਿੰਗ ਚਲਾਈ ਜਾ ਰਹੀ ਹੈ । ਜਿਸ ਵਿੱਚ ਸਰੀਰਕ ਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਦੀ ਹੈ । ਚਾਹਵਾਨ ਉਮੀਦਵਾਰ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਦੀ ਕੋਚਿੰਗ ਲਈ ਸੈਟਰ ਵਿੱਖੇ ਪਹੰਚ ਕਰ ਸਕਦੇ ਹਨ । ਸਰੀਰਕ ਅਤੇ ਲਿਂਖਤੀ ਟੈਸਟ
ਦੀ ਕੋਚਿੰਗ ਦੀਆ ਕਲਾਸਾ ਮਿਤੀ 01 ਅਗਸਤ ਤੋ ਸੁਰੂ ਕੀਤੀਆ ਜਾ ਰਹੀਆ ਹਨ । ਜਿਸ ਲਈ ਅੱਜ ਤੋ ਹੀ ਪ੍ਰਤੀ ਬੇਨਤੀਆ ਲਈਆ ਜਾ ਰਹੀਆ ਹਨ ਅਤੇ ਪ੍ਰਤੀ ਬੇਨਤੀ ਲੈਣ ਦੀ ਆਖਰੀ ਮਿਤੀ 28 ਜੁਲਾਈ ਤੱਕ ਹੋਵੇਗੀ , ਵਧੇਰੇ ਜਾਣਕਾਰੀ ਲਈ ਜਿਲਾ ਰੱਖਿਆ ਸੇਵਾਵਾ ਭਲਾਈ ਅਫਸਰ ਅਮਿੰਤਸਰ ਦਫਤਰ ਦੇ ਫੋਨ ਨੰਬਰ 0183 – 2563102 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Share this News