Total views : 5508261
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਡੀਸੀ ਸਾਰੇ ਪ੍ਰਸ਼ਾਸਨ ਦੇ ਵੀ ਡੋਪ ਟੈਸਟ ਕਰਾਉਣ ਦੇ ਹੁਕਮ ਦੇਣ , ਨੰਬਰਦਾਰਾਂ ‘ ਚ ਭਾਰੀ ਰੋਸ ਯੂਨੀਅਨ ਨੇ ਲਿਆ ਸਖਤ ਨੋਟਿਸ
ਬੰਡਾਲਾ / ਅਮਰਪਾਲ ਸਿੰਘ ਬੱਬੂ
ਬੀਤੇ ਦਿਨੀਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਵਲੋਂ ਜਾਰੀ ਕੀਤੇ ਤੁਗਲਕੀ ਫਰਮਾਨ ਕਿ ਨੰਬਰਦਾਰਾਂ ਦੇ ਡੋਪ ਟੈਸਟ ਕਰਵਾਏ ਜਾਣ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਜੇਕਰ ਕੋਈ ਇੱਕ ਆਧ ਨੰਬਰਦਾਰ ਨਸ਼ਾ ਕਰਦਾ ਹੋਵੇਗਾ ਤਾਂ ਉਸ ਦਾ ਡੋਪ ਟੈਸਟ ਕਰਵਾਕੇ ਕਾਰਵਾਈ ਕੀਤੀ ਜਾਂਦੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ । ਪਰ ਡੀਸੀ ਨਵਾ ਸਹਿਰ ਵਲੋਂ ਜ਼ਿਲ੍ਹਾ ਨਵਾਂਸ਼ਹਿਰ ਦੇ ਸਮੂਹ ਨੰਬਰਦਾਰਾਂ ਦੇ ਡੋਪ ਟੈਸਟ ਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਆਪਣੇ ਪ੍ਰਸ਼ਾਸਨ ਦੇ ਡੋਪ ਟੈਸਟ ਕਰਾਉਣ ਦੇ ਹੁਕਮ ਵੀ ਜਾਰੀ ਕਰਨੇ ਚਾਹੀਦੇ ਸਨ ।
ਕਿਉਂਕਿ ਸਿਵਲ ਪ੍ਰਸ਼ਾਸਨ ਵਿਚ ਵੀ ਤਾਂ ਨਸ਼ਾ ਕਰਨ ਵਾਲੇ ਨੌਕਰੀ ਕਰ ਰਹੇ ਹਨ , ਫਿਰ ਉਨ੍ਹਾਂ ਦੇ ਡੋਪ ਟੈਸਟ ਕਿਉਂ ਨਹੀਂ ਕਰਵਾਏ ਜਾ ਸਕਦੇ?। ਡਿਪਟੀ ਕਮਿਸ਼ਨਰ ਨਵਾ ਸਹਿਰ ਵਲੋਂ ਜਾਰੀ ਕੀਤੇ ਡੋਪ ਟੈਸਟਾਂ ਦੀ ਜੋਰਦਾਰ ਨਿਖੇਧੀ ਕਰਦਿਆਂ ਤੁਗਲਕੀ ਫਰਮਾਨ ਵਾਪਸ ਲੈਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਹੁਕਮ ਵਾਪਸ ਨਾ ਲਏ ਤਾਂ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਭੂਤਵਿੰਡ ( ਤਰਨਤਾਰਨ) , ਬਲਵੰਤ ਸਿੰਘ ਜੰਡੀ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਬੇਲੇਵਾਲ ਜ਼ਿਲਾ ਪ੍ਰਧਾਨ ਸੰਗਰੂਰ , ਹਰਵੰਤ ਸਿੰਘ ਜ਼ਿਲਾ ਪ੍ਰਧਾਨ ਨਵਾਂਸ਼ਹਿਰ , ਗੁਰਦੇਵ ਸਿੰਘ ਕਾਰਜਕਾਰੀ ਜ਼ਿਲਾ ਪ੍ਰਧਾਨ ਪਟਿਆਲਾ, ਹਰਭਜਨ ਸਿੰਘ ਬੋਦੇਵਾਲ ਜ਼ਿਲਾ ਪ੍ਰਧਾਨ ਤਰਨ ਤਾਰਨ , ਬਲਰਾਮ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਕਪੂਰਥਲਾ , ਕੁਲਦੀਪ ਸਿੰਘ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਆਦਿ ਨੇ ਵੀ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦੇ ਹੁਕਮਾਂ ਦੀ ਜੋਰਦਾਰ ਨਿਖੇਧੀ ਕੀਤੀ ।