Total views : 5508263
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ, ਰਾਣਾ ਨੇਸ਼ਟਾ
ਪਿਛਲੇ ਦਿਨੀ ਐਸ.ਪੀ ਕੁਲਚਾ ਸ਼ਾਪ ਦੇ ਮਾਲਕ ਉਪਰ ਗੋਲੀਆਂ ਚਲਾਉਣ ਵਾਲਿਆਂ ਨੂੰ ਕਾਬੂ ਕੀਤੇ ਜਾਣ ਬਾਰੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦੇਦਿਆਂ ਏ.ਸੀ.ਪੀ ਉਤਰੀ ਸ:ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੁਦੱਈ ਰਿਸ਼ੀ ਸੇਠ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਸਦੀ ਗਲੀ ਨੰਬਰ 03 ਵਿਜੇ ਨਗਰ, ਵਿੱਚ ਐਸ.ਪੀ ਕੁਲਚਾ ਲੋਡ ਨਾਮ ਦੀ ਦੁਕਾਨ ਹੈ ਅਤੇ ਮਿਤੀ 03-07-2023 ਨੂੰ ਵਕਤ ਕਰੀਬ 03:40 ਵਜੇ ਦੁਪਹਿਰ ਉਹ, ਆਪਣੀ ਦੁਕਾਨ ਤੇ ਕਾਊਂਟਰ ਕੋਲ ਖੜਾ ਸੀ ਅਤੇ ਉਸਦੇ ਨਾਲ ਹੀ ਕੰਮ ਕਰਦੀ ਲੜਕੀ ਵੀ ਖੜੀ ਸੀ। 02 ਨੌਜਵਾਨ ਲੜਕੇ ਜਿੰਨਾਂ ਨੇ ਆਪਣੇ ਚਿਹਰੇ ਕਪੜੇ ਨਾਲ ਢੱਕੇ ਹੋਏ ਸਨ, ਆਏ ਤੇ ਪੁੱਛਣ ਲੱਗੇ ਕਿ ਮਿਲਨ ਪੈਲੇਸ ਕਿੱਥੇ ਹੈ, ਜਦ ਮੁਦੱਈ ਨੇ ਉਹਨਾਂ ਨੂੰ ਦੱਸਿਆ ਕਿ ਮਿਲਨ ਪੈਲੇਸ ਬਾਹਰ ਮੇਨ ਰੋਡ ਤੇ ਹੈ ਤਾਂ ਇੰਨੇ ਨੂੰ ਹੀ ਦੋਵਾਂ ਲੜਕਿਆਂ ਨੇ ਆਪਣੀ 2 ਡੱਬ ਵਿੱਚੋ ਪਿਸਟਲ ਕੱਢੇ ਅਤੇ ਮੁਦੱਈ ਤੇ ਸਿੱਧੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜੋ ਇੱਕ ਫਾਇਰ ਉਸਦੇ ਖੱਬੇ ਮੋਢੇ ਤੇ ਲੱਗਾ ਅਤੇ ਦੂਜਾ ਫਾਇਰ ਸੱਜੀ ਲੱਤ ਦੀ ਪਿੰਨੀ ਤੇ ਲੱਗਾ ਤਾਂ ਉਸਨੇ, ਦੁਕਾਨ ਅੱਗੇ ਪਿਆ ਕਾਊਂਟਰ ਧੱਕਾ ਮਾਰ ਕੇ ਸੁੱਟ ਦਿੱਤਾ ਤਾਂ ਕੁੱਝ ਫਾਇਜ਼ ਕਾਊਂਟਰ ਤੇ ਲੱਗ ਗਏ।
ਉਨਾਂ ਦੱਸਿਆਂ ਕਿ ਮੁਕੱਦਮਾਂ ਦੀ ਸੰਦੇਵਨਸ਼ੀਲਤਾਂ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ ਦੀਆਂ ਹਦਾਇਤਾਂ ਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ ਟਰੇਨਿੰਗ), ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦੀ ਅਗਵਾਈ ਹੇਠ ਸਬ-ਇੰਸਪੈਕਟਰ ਸੁਸੀਲ ਕੁਮਾਰ ਇੰਚਾਂਰਜ਼ ਪੁਲਿਸ ਚੌਕੀ ਵਿਜੇ ਨਗਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਸੂਤਰਧਾਰ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਪੁੱਤਰ ਰਣਜੀਤ ਸਿੰਘ ਸੋਢੀ ਵਾਸੀ ਸੰਧੂ ਕਾਲੋਨੀ ਬੈਕ ਸਾਈਡ, ਬਾਬਾ ਪਕੌੜਿਆਂ ਵਾਲੇ ਦੀ ਗਲੀ ਬਟਾਲਾ ਰੋਡ ਥਾਣਾ ਸਦਰ ਅੰਮ੍ਰਿਤਸਰ ਅਤੇ ਜਗਮੋਹਣ ਸਿੰਘ ਉਰਫ ਜੱਗੂ ਪੁੱਤਰ ਜਨਕ ਰਾਜ ਵਾਸੀ ਮਕਾਨ ਨੰਬਰ 1733 ਗਲੀ ਨੰਬਰ 4 ਸੁੰਦਰ ਨਗਰ, ਮੁਸਤਫਾਬਾਦ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਜਗਮੋਹਣ ਸਿੰਘ ਨੇ ਵਰਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਗੋਲਡੀ ਤੇ ਮਨੀਸ਼ ਨੂੰ ਦਿੱਤਾ ਤੇ ਇਹਨਾਂ ਦੀ ਐਕਟੀਵਾ ਖੁਦ ਲੈ ਆਇਆ ਤੇ ਵਾਰਦਾਤ ਤੋ ਬਾਅਦ ਫਿਰ ਐਕਟੀਵਾ ਨਾਲ ਮੋਟਰਸਾਈਕਲ ਐਕਸਚੇਂਜ਼ ਕਰ ਲਿਆ। ਉਨਾਂ ਦੱਸਿਆਂ ਕਿ ਗ੍ਰਿਫ਼ਤਾਰ ਦੋਸ਼ੀ ਵਰਿੰਦਰ ਸਿੰਘ ਉਰਫ਼ ਬੰਟੀ ਉਰਫ਼ ਬਿੱਲਾ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਮੁਦੱਈ ਰਿਸ਼ੀ ਸੇਠ ਨਾਲ ਸਬੰਧ ਹੈ। ਜਿਸਦੀ ਰੰਜਿਸ਼ ਰੱਖਦੇ ਹੋਏ, ਵਰਿੰਦਰ ਸਿੰਘ ਉਰਫ ਬੰਟੀ ਨੇ ਗੋਲਡੀ ਤੇ ਮਨੀਸ਼ (ਦੋਵੇ ਸਕੇ ਭਰਾ) ਵਾਸੀ ਫਤਿਹ ਸਿੰਘ ਕਾਲੋਨੀ, ਅੰਮ੍ਰਿਤਸਰ ਤੇ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਮੁਦੱਈ ਰਿਸ਼ੀ ਸੇਠ ਨੂੰ ਮਾਰਨ ਲਈ ਸੁਪਾਰੀ ਦਿਤੀ ਸੀ। ਗੋਲਡੀ ਅਤੇ ਮਨੀਸ਼ ਨੇ ਮੁਦੱਈ ਤੇ ਗੋਲੀਆਂ ਚਲਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਇਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।