Total views : 5508263
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ/ਬੱਬੂ ਬੰਡਾਲਾ
ਭਾਰਤੀ ਜਨਤਾ ਪਾਰਟੀ ਦੀ ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਰਕਲਾਂ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਗੁਰਦਿਆਲ ਪੈਲੇਸ ਰੈਸ਼ੀਆਣਾ ਵਿਖ਼ੇ ਹੋਈ, ਉਕਤ ਮੀਟਿੰਗ ਜੋ ਕੇ ਸੈਕੜੇ ਅਹੁਦੇਦਾਰਾਂ ਦੇ ਪਹੁੰਚਣ ਤੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ ਨੂੰ ਸਾਬਕਾ ਮੰਤਰੀ ਸੁਰਜੀਤ ਜਿਆਣੀ, ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ, ਜ਼ਿਲਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸੰਬੋਧਨ ਕੀਤਾ, ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਹੁਣ ਭਾਜਪਾ ਨੂੰ ਪੰਜਾਬ ਵਿੱਚ ਜਿੱਤਣੋ ਕੋਈ ਨਹੀਂ ਰੋਕ ਸਕਦਾ ਕਿਉਂਕਿ ਪੰਜਾਬ ਦੇ ਲੋਕ ਇਹ ਅਸਲੀਅਤ ਜਾਣ ਗਏ ਹਨ ਕਿ ਭਾਜਪਾ ਦੀ ਅਗਵਾਈ ਹੇਠ ਹੀ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ਤੇ ਚੜ੍ਹ ਸਕਦਾ ਹੈ, ਇਹਨਾਂ ਬੁਲਾਰਿਆਂ ਨੇ ਪੰਜਾਬ ਵਿੱਚ ਮਾੜੀ ਅਮਨ ਕਨੂੰਨ ਦੀ ਸਥਿਤੀ ਅਤੇ ਹੜਾਂ ਨੂੰ ਨਜਿੱਠਣ ਲਈ ਵਿਖਾਈ ਢਿਲ ਮੱਠ ਲਈ ਪੰਜਾਬ ਦੀ ਮੌਜੂਦਾ ਆਪ ਸਰਕਾਰ ਦੀ ਨਿਖੇਧੀ ਕੀਤੀ, ਇਸ ਮੌਕੇ ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਹੜਾਂ ਨਾਲ਼ ਨਿਪਟਣ ਲਈ 219 ਕਰੋੜ ਦੀ ਗਰਾਂਟ ਬਿਨ ਮੰਗਿਆ ਦੇਣ ਲਈ ਧੰਨਵਾਦ ਵੀ ਕੀਤਾ ।
ਸੁਰਜੀਤ ਜਿਆਣੀ, ਬਿਕਰਮ ਚੀਮਾ, ਨਰੇਸ਼ ਸ਼ਰਮਾ, ਹਰਜੀਤ ਸੰਧੂ ਨੇ ਕੀਤਾ ਸੰਬੋਧਨ
ਇਸ ਮੌਕੇ ਵੱਡੀ ਗਿਣਤੀ ਵਿੱਚ ਆਏ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੇ 6 ਅਗਸਤ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਤਰਨ ਤਾਰਨ ਫੇਰੀ ਮੌਕੇ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ, ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਬਖੂਬੀ ਨਿਭਾਈ, ਇਸ ਮੌਕੇ ਪਹੁੰਚੀ ਲੀਡਰਸ਼ਿਪ ਅਤੇ ਮੰਡਲ ਪ੍ਰਧਾਨਾਂ ਅਤੇ ਹੋਰਨਾਂ ਆਗੂਆਂ ਨੂੰ ਸਿਰੋਪੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਸੰਯੋਜਕ ਹਰਪ੍ਰੀਤ ਸਿੰਘ ਸਿੰਦਬਾਦ, ਜ਼ਿਲਾ ਜਨਰਲ ਸਕੱਤਰ ਸੁਰਜੀਤ ਸਾਗਰ, ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ, ਜਸਮੀਤ ਸਿੰਘ ਵਾਲੀਆ, ਸ਼ਿਵ ਸੋਨੀ ਹਰੀਕੇ, ਸੀਨੀਅਰ ਆਗੂ ਕੁਲਵੰਤ ਸਿੰਘ ਭੈਲ, ਪ੍ਰਧਾਨ ਮਹਿਲਾ ਮੋਰਚਾ ਬੀਬੀ ਅਮਨਦੀਪ ਕੌਰ ਉੱਪਲ, ਐਸ. ਸੀ. ਮੋਰਚੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ,ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ ਖਡੂਰ ਸਾਹਿਬ, ਘੱਟ ਗਿਣਤੀ ਸੈੱਲ ਦੇ ਪ੍ਰਧਾਨ ਚੰਦ ਜ਼ਾਫ਼ਰ, ਜ਼ਿਲਾ ਸਕੱਤਰ ਜਸਵੰਤ ਸਿੰਘ ਸੋਹਲ, ਸੁਖਵੰਤ ਸਿੰਘ ਟੀਟਾ, ਸੂਬਾ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ, ਦਸ਼ਮੇਸ਼ ਸਿੰਘ, ਸੁਬੇਗ ਸਿੰਘ ਰੈਸ਼ੀਆਣਾ, ਸਰਕਲ ਪ੍ਰਧਾਨ ਹਰਮਨਜੀਤ ਸਿੰਘ ਕੱਲਾ, ਪਵਨ ਦੇਵਗਨ ਚੋਹਲਾ ਸਾਹਿਬ, ਮੇਹਰ ਸਿੰਘ ਬਾਣੀਆਂ, ਕੁਲਦੀਪ ਸਿੰਘ ਮੱਲਮੋਹਰੀ, ਕੈਪਟਨ ਜਸਪਾਲ ਸਿੰਘ ਤਖਤੂਚਕ, ਮਲੂਕ ਸਿੰਘ ਬਦੇਸ਼ੇ, ਸੀਨੀਅਰ ਆਗੂ ਅਵਤਾਰ ਸਿੰਘ ਵੇਈਂਪੂਈਂ, ਧਰਮਿੰਦਰ ਸਿੰਘ ਦੁਲਚੀਪੁਰ , ਮੁਖਤਾਰ ਸਿੰਘ ਕੱਲਾ, ਸੁਭਾਸ਼ ਬਾਠ, ਅਰਵਿੰਦਰ ਕੁਮਾਰ ਪ੍ਰਿੰਸ ਲਾਲਪੁਰਾ, ਸਰਪੰਚ ਕਾਬਲ ਸਿੰਘ ਸ਼ੇਖਚਕ, ਦਸਬਿੰਦਰ ਸਿੰਘ ਗੋਇੰਦਵਾਲ ਆਦਿ ਆਪਣੇ ਸਾਥੀਆਂ ਨਾਲ਼ ਮੌਜੂਦ ਸਨ ।