ਕੰਵਰਜੀਤ ਸਿੰਘ ਗਿੱਲ ਨੇ ਬਤੌਰ ਜਿਲਾ ਉਪ ਅਟਾਰਨੀ ਸੰਭਾਲਿਆਂ ਕਾਰਜਭਾਰ

4677175
Total views : 5509807

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਐਡਵੋਕੇਟ ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕੰਵਰਜੀਤ ਸਿੰਘ ਗਿੱਲ ਵੱਲੋਂ ਬਤੌਰ ਉਪ ਜਿਲ੍ਹਾ ਅਟਾਰਨੀ ਅੰਮ੍ਰਿਤਸਰ (ਦਿਹਾਤੀ) ਦਾ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ।

ਪੀੜਤ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਦਿਵਾਉਣਾ ਮੁੱਖ ਮਕਸਦ : ਗਿੱਲ

ਇਸ ਦੌਰਾਨ ਗੱਲਬਾਤ ਕਰਦਿਆਂ ਕੰਵਰਜੀਤ ਸਿੰਘ ਗਿੱਲ ਨੇ ਆਪਣੇ ਸਮੂਹ ਸਟਾਫ਼ ਅਤੇ ਵਿਸ਼ੇਸ਼ ਤੌਰ ਤੇ ਲਾਅ-ਅਫਸਰਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਅਜਿਹੇ ਪੀੜਤ ਲੋਕਾਂ,ਜਿਨ੍ਹਾਂ ਦੇ ਮਸਲੇ ਅਦਾਲਤਾਂ ਵਿੱਚ ਚੱਲ ਰਹੇ ਹਨ, ਨੂੰ ਸਮੇਂ ਸਿਰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰੇਗੀ।
ਕੰਵਰਜੀਤ ਸਿੰਘ ਗਿੱਲ ਦੀ ਇਸ ਨਿਯੁਕਤੀ ਤੇ ਉਨ੍ਹਾਂ ਦੇ ਸਮੁੱਚੇ ਸਟਾਫ਼ ਸਮੇਤ ਉਹਨਾਂ ਦੇ ਦੋਸਤਾਂ ਅਤੇ ਸੁਨੇਹੀਆਂ ਨੇ ਉਨ੍ਹਾਂ ਨੂੰ ਬਤੌਰ ਉਪ ਜਿਲ੍ਹਾ ਅਟਾਰਨੀ ਅੰਮ੍ਰਿਤਸਰ (ਦਿਹਾਤੀ) ਜੁਆਇੰਨ ਕਰਨ ਤੇ ਜੀ ਆਇਆਂ ਆਖਿਆ ਅਤੇ ਆਪਣੀਆਂ ਸ਼ੁੱਭ-ਇਛਾਵਾਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਸ.ਗਿੱਲ ਇਸ ਤੋਂ ਪਹਿਲਾਂ ਅੰਮ੍ਰਿਤਸਰ ਬਟਾਲਾ,ਤਰਨਤਾਰਨ ਅਤੇ ਗੁਰਦਾਸਪੁਰ ਵਿਖੇ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ।

Share this News