Total views : 5510687
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਯੂਨੀਅਨ ਦੇ ਦੋ ਮੁਲਾਜ਼ਮਾਂ ਦਾ ਪੰਜਾਬ ਤੋ ਬਾਹਰ ਕੀਤਾ ਤਬਾਦਲਾ
ਅੰਮ੍ਰਿਤਸਰ /ਜਸਬੀਰ ਸਿੰਘ ਪੱਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਦੀ ਜਾਂਚ ਲਈ ਬਣਾਈ ਗਈ ਸਬ ਕਮੇਟੀ ਦੀ ਮੀਟਿੰਗ ਭਲਕੇ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਮੁਲਾਜ਼ਮਾਂ ਦੀ ਬਣੀ ਨਵੀ ਯੂਨੀਅਨ ਦੇ ਆਹੁਦੇਦਾਰਾਂ ਦਾ ਤਬਾਦਲਾ ਪੰਜਾਬ ਤੋਂ ਬਾਹਰ ਕਰਨ ਤੇ ਮੁਲਾਜ਼ਮ ਤੁਰੰਤ ਹੜਤਾਲ ‘ਤੇ ਚੱਲੇ ਗਏ ਤੇ ਮੈਨੇਜ਼ਮੈਟ ਨੂੰ ਦਬਾਅ ਹੇਠਾਂ ਆਉਣ ‘ਤੇ ਦੋਹਾਂ ਮੁਲਾਜ਼ਮਾ ਦੇ ਤਬਾਦਲੇ ਰੱਦ ਕਰਨੇ ਪਏ।
ਸ਼੍ਰੋਮਣੀ ਕਮੇਟੀ ਉਪਰ ਪ੍ਰਬੰਧਕਾਂ ਦੀ ਪਕੜ ਇੰਨੀ ਢਿੱਲੀ ਪੈ ਚੁੱਕੀ ਹੈ ਕਿ ਪਹਿਲਾਂ ਅਖੰਡ ਪਾਠੀਆਂ ਦੀ ਯੂਨੀਅਨ ਬਣਾਉਣ ਵਿੱਚ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਜਿਹੜਾ ਇੱਕ ਨਾਮੀ ਗਰਾਮੀ ਧਾਰਮਿਕ ਸੰਸਥਾ ਨਾਲ ਸਬੰਧ ਰੱਖਦਾ ਹੈ ਦਾ ਵੱਡਾ ਰੋਲ ਰਿਹਾ।ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਯੂਨੀਆਨ ਬਨਣ ‘ਤੇ ਅੱਜ ਕਲ੍ਹ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਕਾਫੀ ਖਫਾ ਹਨ ਜਿਸ ਕਰਕੇ ਯੂਨੀਅਨ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਲੰਗਰ ਦੇ ਜੂਠ ਘੱਪਲੇ ਵਿੱਚ ਵੀ ਯੂਨੀਅਨ ਨਾਲ ਸਬੰਧਿਤ ਕਰਮਚਾਰੀਆਂ ਨੂੰ ਚੁਣ ਚੁਣ ਕੇ ਦੋਸ਼ੀਆਂ ਦੀ ਸੂਚੀ ਵਿੱਚ ਸ਼ਾਮਲ ਕਰਕੇ ਕਿੜ ਕੱਢਣ ਲਈ ਮੁਅੱਤਲ ਥੋਕ ਦੇ ਭਾਅ ਨਾਲ ਕੀਤਾ ਗਿਆ ਹੈ।ਇਸੇ ਆੜ ਹੇਠ ਹੀ ਯੂਨੀਅਨ ਵਿੱਚ ਸ਼ਾਮਲ ਮੁਲਾਜ਼ਮਾਂ ਦੀਆਂ ਦੂਰ ਦੁਰਾਡੇ ਬਦਲੀਆ ਕਰਕੇ ਤੰਗ ਪਰੇਸ਼ਾਨ ਵੀ ਕੀਤਾ ਜਾ ਸਕਦਾ ਹੈ।
ਜਿਹਨਾਂ ਦੋ ਕਰਮਚਾਰੀਆ ਤੇ ਮੁਅੱਤਲ਼ੀ ਦੀ ਕਾਰਵਾਈ ਕੀਤੀ ਗਈ ਉਹਨਾਂ ਵਿੱਚੋਂ ਇੱਕ ਦਾ ਤਬਾਦਲਾ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਭੁਲੇਖੇ ਨਾਲ ਤਬਾਦਲਾ ਹੋ ਗਿਆ ਹੈ ਪਰ ਇੱਕ ਹੋਰ ਯੂਨੀਅਨ ਮੈਬਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੂਨੀਅਨ ਵਿੱਚ ਮੈਬਰਾਂ ਦੀ ਗਿਣਤੀ 1200 ਨੂੂੰ ਟੱਪ ਗਈ ਹੈ ਤੇ ਅੱਜ ਜਦੋਂ ਦੋ ਮੁਲਾਜ਼ਮਾਂ ਦਾ ਤਬਾਦਲਾ ਬਿਨਾਂ ਕਿਸੇ ਵਜਾਅ ਪੰਜਾਬ ਤੋਂ ਬਾਹਰ ਕਰਨ ਬਾਰੇ ਜਾਣਕਾਰੀ ਮਿਲੀ ਤਾਂ ਤੁਰੰਤ 400 ਦੇ ਕਰੀਬ ਮੁਲਾਜ਼ਮ ਸਕੱਤਰ ਦੇ ਦਫਤਰ ਦੇ ਬਾਹਰ ਇਕੱਠਾ ਹੋ ਗਿਆ ਤੇ ਧਰਨਾ ਲਗਾਊਣ ਦੀ ਧਮਕੀ ਦੇਣ ਤੇ ਤੁਰੰਤ ਦੋਵਾਂ ਦਾ ਤਬਾਦਲਾ ਰੱਦ ਕਰ ਦਿੱਤਾ ਗਿਆ।ਉਹਨਾਂ ਦੱਸਿਆ ਕਿ ਯੂਨੀਅਨ ਦਾ ਪ੍ਰਧਾਨ ਗੁਰਿੰਦਰ ਸਿੰਘ ਭੋਮਾ ਚੁਣਿਆ ਗਿਆ ਹੈ ਜੋ ਇੱਕ ਧੜੱਲੇਦਾਰ ਕਿਸਮ ਦਾ ਵਿਅਕਤੀ ਹੈ ਤੇ ਮੋਰਚਾ ਲਗਾਉਣ ਦੀ ਸਮੱਰਥਾ ਤੇ ਸੂਝ ਰੱਖਦਾ ਹੈ।ਉਸ ਨੇ ਦੱਸਿਆ ਕਿ ਯੂਨੀਅਨ ਰਜਿਸਟਰ ਵੀ ਹੋ ਚੁੱਕੀ ਹੈ ਤੇ ਕੰਮ ਵੀ ਯੂਨੀਅਨ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਮੁਲਾਜ਼ਮ ਦੀ ਮੌਤ ਡਿਊਟੀ ਦੌਰਾਨ ਹੋਵੇਗੀ ਉਸ ਦੇ ਪਰਿਵਾਰ ਨੂੰ ਯੂਨੀਅਨ ਵੱਲੋਂ ਤੁਰੰਤ 10 ਲੱਖ ਰੁਪਈਆ ਸਹਾਇਤਾ ਦਿੱਤੀ ਜਾਵੇਗੀ।
ਉਸ ਨੇ ਇਹ ਵੀ ਦੱਸਿਆ ਕਿ ਹੜ੍ਹ ਪੀੜਤਾਂ ਲਈ ਮੁਲਾਜ਼ਮਾਂ ਦੀ ਇੱਕ ਇੱਕ ਦਿਨ ਦੀ ਤਨਖਾਹ ਧੱਕੇ ਨਾਲ ਕੱਟੀ ਜਾ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਵਿੱਚ ਪੰਜ ਹਜ਼ਾਰ ਤੋਂ ਲੈ ਕੇ ਇੱਕ ਲੱਖ ਤੱਕ ਵੀ ਤਨਖਾਹ ਲੈਣ ਵਾਲੇ ਕਰਮਚਾਰੀ ਹਨ। ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕੁਰਬਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਉਥੇ ਪ੍ਰਧਾਨ ਤੇ ਜਨਰਲ ਸਕੱਤਰ ਨੇ ਜਬਰੀ ਹੱਥ ਖੜੇ ਕਰਵਾ ਕੇ ਤਨਖਾਹ ਕੱਟੀ ਜਾ ਰਹੀ ਹੈ ਜਦ ਕਿ ਬਹੁਤੇ ਕਿਸਾਨੀ ਪਰਿਵਾਰਾਂ ਨਾਲ ਸਬੰਧਿਤ ਕਰਮਚਾਰੀ ਹਨ ਤੇ ਉਹ ਪਿੰਡਾਂ ਵਿੱਚੋ ਹੜ੍ਹ ਪੀੜਤਾਂ ਲਈ ਜਾਣ ਵਾਲੀ ਸਹਾਇਤਾ ਵਿੱਚ ਪਹਿਲਾਂ ਹੀ ਯੋਗਦਾਨ ਪਾ ਚੁੱਕੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਇਹ ਜਾਣਕਾਰੀ ਹੈ ਕਿ ਇਹਨਾਂ ਪੈਸਿਆ ਦੇ ਚੈੱਕ ਬਣਾ ਕੇ ਬਾਦਲਾ ਨੂੰ ਦਿੱਤੇ ਜਾਣਗੇ ਤੇ “ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ” ਵਾਲੇ ਸ਼ਬਦਾਂ ਅਨੁਸਾਰ ਢਿੱਡ ਮੁਲਾਜ਼ਮਾਂ ਦੇ ਬੱਚਿਆ ਦਾ ਕੱਟਿਆ ਜਾਵੇਗਾ ਤੇ ਬਾਦਲ ਆਪਣੀ ਮਹਿਮਾ ਦਾ ਗਾਇਨ ਅਖਬਾਰਾਂ ਵਿੱਚ ਖਬਰਾਂ ਤੇ ਇਸ਼ਤਿਹਾਰ ਲਗਵਾ ਕੇ ਕਰਵਾਉਣਗੇ ਕਿ ਬਾਦਲਾਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਹੈ।
ਉਹਨਾਂ ਕਿਹਾ ਕਿ ਮਾਈ ਭਾਗੋ ਨਿਵਾਸ, ਭਾਈ ਗੁਰਦਾਸ ਹਾਲ , ਮਾਤਾ ਗੰਗਾ ਨਿਵਾਸ ਤੇ ਚੰਡੀਗੜ੍ਹ ਦੇ ਕਲਗੀਧਰ ਨਿਵਾਸ ਵਿਖੇ ਆਮ ਸ਼ਰਧਾਲੂਆਂ ਨੂੰ ਕਮਰਾ ਬੇਸ਼ਕ ਨਾ ਮਿਲੇ ਪਰ ਬਾਦਲਾਂ ਦੇ ਗੰਨਮੈਨਾਂ ਲਈ ਦਰਵਾਜ਼ੇ ਖੁੱਲੇ ਰਹਿੰਦੇ ਹਨ ਜਿਹੜੇ ਕੋਈ ਕਿਰਾਇਆ ਵੀ ਨਹੀਂ ਦਿੰਦੇ। ਚੰਡੀਗੜ ਵਿੱਚ 10 ਮੁਲਾਜ਼ਮ ਇਹਨਾਂ ਦੇ ਗੰਨਮੈਨਾਂ ਨੂੰ ਰੋਟੀਆ ਖਵਾਉਣ ਲਈ ਹੀ ਲੱਗੇ ਰਹਿੰਦੇ ਹਨ।
ਕਰਮਚਾਰੀ ਯੂਨੀਅਨ ਇਸ ਪਾਸੇ ਵੀ ਧਿਆਨ ਦੇਵੇਗੀ।ਪੂਲੀਸ ਵਾਲੇ ਸਰਾਵਾਂ ਵਿੱਚ ਹੀ ਨਸ਼ੇ ਕਰੀ ਜਾਂਦੇ ਹਨ ਕੋਈ ਪੁੱਛਣ ਵਾਲਾ ਨਹੀਂ ਹੈ।ਸ਼ੋ੍ਰਮਣੀ ਕਮੇਟੀ ਦੇ ਆਹੁਦੇਦਾਰਾਂ ਦੇ ਸੰਘ ਜਿਹੜੇ ਗਜ਼ ਗਜ਼ ਪਾਟੇ ਹਨ ਤੇ ਬਾਦਲਾ ਦੇ ਕਸੀਦੇ ਪੜ੍ਹਦੇ ਨਹੀ ਥੱਕਦੇ ਉਹਨਾਂ ਨੂੰ ਸਰਾਵਾਂ ਵਿੱਚ ਹੋ ਰਹੀ ਇਹ ਬਦਫੈਲੀ ਦਿਖਾਈ ਨਹੀਂ ਦਿੰਦੀ। ਇਹਨਾਂ ਨੂੰ ਬਾਦਲ ਫੋਬੀਆ ਹੋਇਆ ਪਿਆ ਹੈ ਜੇਕਰ ਗੁਰੁ ਦੀ ਸੇਵਾ ਵਿੱਚ ਲੱਗ ਜਾਣ ਤਾਂ ਨੌਜਵਾਨਾਂ ਨੂੰ ਨਸ਼ਿਆਾਂ ਤੋਂ ਹਟਾ ਕੇ ਰਸਭਿੰਨੀ ਜਿੰਦਗੀ ਜੀਣ ਵਿੱਚ ਲਾਇਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਕੀਤਾ ਗਿਆ ਤਾਂ ਫਿਰ ਯੂਨੀਅਨ ਸਿਰ ਧੜ ਦੀ ਬਾਜ਼ੀ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗੀ।ਉਹਨਾਂ ਕਿਹਾ ਕਿ ਯੂਨੀਅਨ ਕਿਸੇ ਵੀ ਉਸ ਮੁਲਾਜ਼ਮ ਦਾ ਸਾਥ ਨਹੀਂ ਦੇਵੇਗੀ ਜਿਹੜਾ ਬਕਾਇਦਾ ਤੌਰ ‘ਤੇ ਕਿਸੇ ਵੀ ਖੁਰਾਫਾਤੀ ਕਰਨ ਵਿੱਚ ਜਾਂ ਫਿਰ ਸੰਸਥਾ ਨੂੰ ਖੋਰਾ ਲਗਾਉਣ ਵਿੱਚ ਸ਼ਾਮਲ ਹੋਵੇਗਾ ਪਰ ਨਜ਼ਾਇਜ਼ ਕਿਸੇ ਨਾਲ ਨਹੀ ਹੋਣ ਦਿੱਤਾ ਜਾਵੇਗੀ।