





Total views : 5948518







Total views : 5948518ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀਵਿੰਡ
ਪਿੰਡ ਮੀਆਂਪੁਰ ਦੇ ਸਰਪੰਚ ਮਨਜੀਤ ਕੌਰ ਬਾਠ ਵੱਲੋਂ ਜੋ ਪਿਛਲੇ ਕਾਫੀ ਸਮੇਂ ਤੋਂ ਪਿੰਡ ਵਿੱਚ ਪਾਣੀ ਦੇ ਟੈਂਕਰ ਦੀ ਸਮੱਸਿਆ ਸੀ ਨੂੰ ਪੂਰਾ ਕਰਦਿਆਂ 4 ਲੱਖ ਦੀ ਰਾਸ਼ੀ ਨਾਲ ਸਰਪੰਚ ਮਨਜੀਤ ਕੌਰ ਬਾਠ ਵੱਲੋਂ ਟੈਂਕਰ ਪਿੰਡ ਦੀ ਸੇਵਾ ਲਈ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸੰਗਤ ਨੂੰ ਕਿਤੇ ਵੀ ਸੇਵਾ ਲਈ ਜਾਂ ਕਿਸੇ ਗਰੀਬ ਨੂੰ ਕਿਸੇ ਵੀ ਪ੍ਰੋਗਰਾਮ ਤੇ ਕਿਤੇ ਵੀ ਇਸ ਟੈੰਕਰ ਦੀ ਲੋੜ ਪੈਂਦੀ ਹੈ ਤਾਂ ਉਹ ਟੈਂਕਰ ਲਿਜਾ ਸਕਦੇ ਹਨ ਇਹ ਟੈਂਕਰ 8 ਹਜ਼ਾਰ ਲੀਟਰ ਦਾ ਹੈ ਅਤੇ ਟੈਂਕਰ ਵਿੱਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦਾ ਵੀ ਕੁਨੈਕਸ਼ਨ ਦਿੱਤਾ ਗਿਆ ਹੈ।
ਪ੍ਰਮਾਤਮਾ ਨਾ ਕਰੇ ਜੇ ਸੰਗਤ ਨੂੰ ਕਿਤੇ ਵੀ ਅੱਗ ਬੁਝਾਉਣ ਲਈ ਲੋੜ ਪੈਂਦੀ ਹੈ ਤਾਂ ਸੰਗਤ ਬਾਬਾ ਸ਼ਹੀਦ ਜੀ ਗੁਰੂ ਘਰ ਪਿੰਡ ਮੀਆਂਪੁਰ ਵਿੱਚੋਂ ਆ ਕੇ ਲਿਜਾ ਸਕਦੀ ਹੈ।ਸਰਪੰਚ ਮਨਜੀਤ ਕੌਰ ਬਾਠ ਵੱਲੋਂ ਗਰੀਬ ਪਰਿਵਾਰਾਂ ਦੇ ਵਿਆਹ ਸ਼ਾਦੀ ਮੋਕੇ ਆਪਣੀ ਦਸਾ ਨੋਹਾ ਦੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕੀਤੀ ਜਾਦੀ ਹੈ ਅਤੇ ਪਿੰਡ ਵਿੱਚ ਪਾਰਟੀ ਬਾਜੀ ਤੋਂ ਉਪਰ ਉਠ ਕੇ ਵਿਕਾਸ ਕਰਵਾਇਆ ਜਾਦਾ ਹੈ ਉਨ੍ਹਾਂ ਕਿਹਾ ਕਿ ਪਿੰਡ ਵਿਚ ਅਧੂਰੇ ਪਏ ਵਿਕਾਸ ਕਾਰਜ ਜਲਦੀ ਮੁਕੰਮਲ ਕੀਤੇ ਜਾਣਗੇ।