





Total views : 5949060







Total views : 5949060ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਗੁਰਬੀਰ ਸਿੰਘ ਗੰਡੀਵਿੰਡ
ਪਿੰਡ ਸੋਹਲ ਵਿਖੇ ਸਥਿਤ ਧੰਨ ਧੰਨ ਪੀਰ ਬਾਬਾ ਖਾਕੀ ਸ਼ਾਹ ਜੀ ਦੀ ਦਰਗਾਹ ਤੇ ਸਾਉਣ ਮਹੀਨੇ ਦੇ ਪਹਿਲੇ ਵੀਰਵਾਰ ਤੇ ਸ਼ੁੱਕਰਵਾਰ 20 ਅਤੇ 21 ਜੁਲਾਈ ਨੂੰ ਦੋ ਰੋਜ਼ਾ ਸੱਭਿਆਚਾਰਕ ਮੇਲਾ ਨਗਰ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੀਰ ਬਾਬਾ ਖਾਕੀ ਸਾਹ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਉਘੇ ਉਦਯੋਗਪਤੀ ਗੁਰਦੇਵ ਸਿੰਘ ਰਿੰਟੂ ਸੋਹਲ ਅਤੇ ਚੇਅਰਮੈਨ ਮਨਜੀਤ ਸਿੰਘ ਬਾਰੀਆ ਨੇ ਦੱਸਿਆ ਕਿ 20 ਜੁਲਾਈ ਨੂੰ ਸਵੇਰੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਵੇਗਾ ਬਾਅਦ ਦੁਪਹਿਰ 2 ਵਜੇ ਪ੍ਰਸਿੱਧ ਗਾਇਕ ਬਿੱਟੂ ਖੰਨੇ ਵਾਲਾ ਆਪਣੇ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕਰਨਗੇ।
21 ਜੁਲਾਈ ਨੂੰ ਗੁਲਾਬ ਸਿੱਧੂ ਦਾ ਲੱਗੇਗਾ ਖੁੱਲਾ ਅਖਾੜਾ

ਉਪਰੰਤ ਸ਼ਾਮ ਨੂੰ ਕਬੱਡੀ ਅਤੇ ਨਾਮੀ ਪਹਿਲਵਾਨਾਂ ਵਿਚਾਲੇ ਕੁਸ਼ਤੀ ਮੁਕਾਬਲੇ ਹੋਣਗੇ। 21 ਜੁਲਾਈ ਨੂੰ ਸਵੇਰੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਵੇਗਾ ਬਾਅਦ ਦੁਪਹਿਰ 2 ਵਜੇ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਆਪਣੇ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕਰਨਗੇ। ਉਪਰੰਤ ਸ਼ਾਮ ਨੂੰ ਕਬੱਡੀ ਦਾ ਮਹਾ ਕੁੰਭ ਹੋਵੇਗਾ । ਜੋ ਕਿ ਬਾਬਾ ਬਿਧੀਚੰਦ ਸਪੋਰਟਸ ਕਲੱਬ ਫਰੰਦੀਪੁਰ ਅਤੇ ਮਾਝਾ ਕਬੱਡੀ ਅਕੈਡਮੀ ਘਰਿਆਲਾ (ਕਲਸੀ) ਦੀਆਂ ਟੀਮਾਂ ਵਿਚਕਾਰ ਕਬੱਡੀ ਮੈਚ ਕਰਵਾਏ ਜਾਣਗੇ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਸੋਹਲ ਅਤੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵਿਸ਼ੇਸ਼ ਤੌਰ ਤੇ ਪਹੁੰਚੇਗੇ।
ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਰਿੰਟੂ ਮੰਡੀਵਾਲੇ, ਚੇਅਰਮੈਨ ਮਨਜੀਤ ਸਿੰਘ ਬਾਰੀਆ ਸੋਹਲ, ਕੈਸ਼ੀਅਰ ਕੁਲਦੀਪ ਸਿੰਘ, ਸਕੱਤਰ ਤਰਸੇਮ ਸਿੰਘ ਆੜਤੀ ਸੋਹਲ, ਮੁੱਖ ਸੇਵਾਦਾਰ ਬਲਬੀਰ ਸਿੰਘ, ਸਰਪੰਚ ਸਰਵਣ ਸਿੰਘ ਸੋਹਲ, ਸਰਪੰਚ ਸੰਤੋਖ ਸਿੰਘ, ਮੈਬਰ ਬਲਵਿੰਦਰ ਸਿੰਘ ਬਿੰਦਰ, ਮੈਬਰ ਗੁਰਜੀਤ ਸਿੰਘ ਬਿੱਟੂ ਸੋਹਲ, ਮੈਬਰ ਸ਼ੈਲੀ ਸੋਹਲ, ਮੈਬਰ ਗੁਰਸੇਵਕ ਸਿੰਘ, ਮੈਬਰ ਹਰਜਿੰਦਰ ਸਿੰਘ, ਮੈਬਰ ਦਲਜੀਤ ਸਿੰਘ ਸ਼ੇਰਾ ਸੋਹਲ, ਬਲਾਕ ਸੰਮਤੀ ਮੈਬਰ ਗੁਰਿੰਦਰ ਸਿੰਘ ਭਾਟੀਆ, ਅਜੀਤ ਸਿੰਘ ਫੌਜੀ ਜਸਮੇਰ ਸਿੰਘ, ਪ੍ਰੇਮ ਸਿੰਘ ਆੜਤੀ ਸੋਹਲ, ਰਸਾਲ ਸਿੰਘ ਕੁੱਬਾ, ਮੁਲਖਜੀਤ ਸਿੰਘ ਭੋਲਾ, ਹਰਦਿਆਲ ਸਿੰਘ, ਅਮਰੀਕ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।