ਲੱਖਾਂ ਰੁਪਏ ਦੀ ਗਰਾਂਟ ਖੂਰਦ ਬੁਰਦ ਕਰਨ ਦੇ ਮਾਮਲੇ’ਚ ਪੱਧਰੀ ਕਲਾ ਦੀ ਮਹਿਲਾ ਸਰਪੰਚ ਮੁਅੱਤਲ , ਪੰਚਾਇਤ ਸੈਕਟਰੀ ਵਿਰੁੱਧ ਜਾਂਚ ਦੇ ਹੁਕਮ

4948500
Total views : 5949060

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ਗੰਡੀਵਿੰਡ

ਡਾਇਰੈਕਟਰ ਪੈਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਪੱਤਰ ਨੰ ਸ/5443-47 ਮਿਤੀ 14-7-23 ਤਹਿਤ ਪਿੰਡ ਪੱਧਰੀ ਕਲਾ ਦੇ ਸਰਪੰਚ ਬੀਬੀ ਰਸ਼ਪਾਲ ਕੌਰ ਨੂੰ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕੀਤਾ ਜਾਂਦਾ ਹੈ ਅਤੇ ਸਬੰਧਤ ਪੰਚਾਇਤ ਸਕੱਤਰ ਮਨਜਿੰਦਰ ਸਿੰਘ ਵਿਰੁੱਧ ਕਾਰਵਾਈ ਲਈ ਸਬੰਧਤ ਸ਼ਾਖਾ ਨੂੰ ਲਿਖਿਆ ਹੈ।

ਮਾਮਲਾ 57 ਲੱਖ 46 ਹਜ਼ਾਰ 360 ਰੂਪੈ ਦੀ ਗ੍ਰਾਂਟ ਖੁਰਦ ਬੁਰਦ ਕਰਨ ਦਾ

ਇਸ ਸਬੰਧੀ ਪੱਤਰਕਾਰਾਂ ਨੂੰ ਡਾਇਰੈਕਟਰ ਪੈਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਪੱਤਰ ਵਿਖਾਉਂਦੇ ਹੋਏ ਸਲਵਿੰਦਰ ਸਿੰਘ ਪੱਧਰੀ,ਭਗਵੰਤ ਸਿੰਘ ਪੱਧਰੀ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਰਸ਼ਪਾਲ ਕੌਰ ਨੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਆਈ ਗ੍ਰਾਂਟ ਨੂੰ ਖੁਰਦ ਬੁਰਦ ਕਰਨ ਦੀ

ਸ਼ਿਕਾਇਤ ਦੇ ਅਧਾਰ ਤੇ ਮਹਿਕਮੇ ਵੱਲੋਂ ਕੀਤੀ ਇਨਕੁਆਰੀ ਵਿਚ ਸਰਪੰਚ ਵੱਲੋ ਕਰਵਾਏ ਵਿਕਾਸ ਕੰਮਾਂ ਵਿੱਚ 57 ਲੱਖ 46ਹਜਾਰ 360 ਰੂਪੈ ਦਾ ਫ਼ਰਕ ਪਾਇਆ ਗਿਆ ਜਿਸ ਦਾ ਸਬੰਧਤ ਸਰਪੰਚ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ।

ਜਿਸ ਦੇ ਅਧਾਰ ਤੇ ਡਾਇਰੈਕਟਰ ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚ ਨੂੰ ਮੁਅਤਲ ਕਰਦਿਆਂ ਪੰਚਾਇਤ ਦੇ ਖਾਤੇ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਦੋਂ ਕਿ ਸਰਪੰਚ ਦਾ ਚਾਰਜ ਕਿਸੇ ਪੰਚ ਨੂੰ ਦੇਣ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਹੁਕਮ ਦਿੱਤੇ ਹਨ।

Share this News