





Total views : 5597701








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਪੰਜਾਬ ਸਕੂਲ ਸਿਖਿਆ ਵਿਭਾਗ ਅਤੇ ਪੰਜਾਬ ਸਰਕਾਰ ਵਲੋ ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਵੱਡੇ ੳਪਰਾਲੇ ਕੀਤੇ ਜਾ ਰਹੇ ਹਨ। ਜਿਸ ਕਰਕੇ ਪਿਛਲੇ ਦਿਨਾਂ ਵਿਚ ਸੈਟਰ ਮੁੱਖ ਅਧਿਆਪਕ ਤੋ ਬਲਾਕ ਸਿਖਿਆ ਅਫਸਰਾਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ। ਇਸ ਤਹਿਤ ਬਲਾਕ ਸਿਖਿਆ ਦਫਤਰ ਮਜੀਠਾ -2 ਦੇ ਨਵ ਨਿਯੁਕਤ ਬਲਾਕ ਸਿਖਿਆ ਅਫਸਰ ਜਤਿੰਦਰ ਸਿੰਘ ਵੇਰਕਾ ਨੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲ ਲਿਆ ਹੈ। ਇਸ ਤੋ ਪਹਿਲਾਂ ਇਸ ਬਲਾਕ ਦਾ ਵਾਧੂ ਚਾਰਜ ਸੰਭਾਲਣ ਵਾਲੇ ਬਲਾਕ ਸਿਖਿਆ ਅਫਸਰ ਗੁਰਦੇਵ ਸਿੰਘ ਵਲੋ ਨਵ ਨਿਯੁਕਤ ਬਲਾਕ ਸਿਖਿਆ ਅਫਸਰ ਜਤਿੰਦਰ ਸਿੰਘ ਵੇਰਕਾ ਨੂੰ ਵਧਾਈ ਦੇਣ ਉਪਰੰਤ ਗਲਬਾਤ ਕਰਦਿਆਂ ਕਿਹਾ ਕਿ ਸਕੂਲਾਂ ਦੀ ਕਾਰਜਸ਼ੈਲੀ ਨੂੰ ਹੋਰ ਬਿਹਤਰ ਬਣਾਉਣ ਲਈ ਸਰਕਾਰ ਅਤੇ ਸਿਖਿਆ ਵਿਭਾਗ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਨਾਲ ਨਾਲ ਅਧਿਆਪਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ।
ਬਲਾਕ ਦੇ ਸਮੂਹ ਅਧਿਆਪਕਾਂ ਨੇ ਪੂਰਨ ਸਹਿਯੋਗ ਦੇਣ ਦਾ ਦਿੰਤਾ ਭਰੋਸਾ
ਇਸ ਮੌਕੇ ਗਲਬਾਤ ਕਰਦਿਆਂ ਜਤਿੰਦਰ ਸਿੰਘ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਦੀਆਂ ਸੁਚਾਰੂ ਨੀਤੀਆਂ ਲਾਗੂ ਕਰਨ ਦੇ ਨਾਲ ਨਾਲ ਬਲਾਕ ਅਧੀਨ ਕਿਸੇ ਵੀ ਅਧਿਆਪਕ ਨੂੰ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਬਲਾਕ ਦੇ ਸਮੂਹ ਅਧਿਆਪਕਾਂ ਨੇ ਬਲਾਕ ਸਿਖਿਆ ਅਫਸਰ ਜਤਿੰਦਰ ਸਿੰਘ ਵੇਰਕਾ ਨੂੰ ਸਿਰੋਪਾਓ ਦੇਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ, ਸੀਐਚਟੀ ਹਰਵਿੰਦਰ ਵਿੱਕੀ, ਸੀਐਚਟੀ ਸਰਵਜੀਤ ਸਿੰਘ, ਸਤਿੰਦਰ ਸਿੰਘ ਬਾਬੋਵਾਲ, ਐਚਟੀ ਮਨਜੀਤ ਸਿੰਘ ਮੂਧਲ, ਭੁਪਿੰਦਰ ਸਿੰਘ ਕੱਥੂਨੰਗਲ, ਐਚਟੀ ਪਰਮਬੀਰ ਸਿੰਘ, ਵਰਿੰਦਰ ਸਿੰਘ ਸਰਹਾਲਾ, ਬਲਾਵਲ ਸਿੰਘ ਗੋਪਾਲਪੁਰਾ, ਕੁਲਵਿੰਦਰ ਸਿੰਘ ਕੱਥੂਨੰਗਲ, ਕਲਰਕ ਸੁਖਦੇਵ ਸਿੰਘ, ਗੁਰਸੇਵਕ ਸਿੰਘ, ਪੀਟੀਆਈ ਭੁਪਿੰਦਰ ਕੌਰ, ਲੇਖਾਕਾਰ ਸਾਹਿਲ ਸ਼ਰਮਾ, ਬਾਲ ਕ੍ਰਿਸ਼ਨ, ਰਮਨ ਕੁਮਾਰ, ਅਜੈ ਕੁਮਾਰ, ਸਮੀਰ ਪਾਠਕ, ਐਚਟੀ ਜਸਪਿੰਦਰ ਸਿੰਘ, ਨਵਤੇਜ਼ ਸਿੰਘ, ਸਾਹਿਲ ਕੁਮਾਰ, ਭੁਪਿੰਦਰ ਸਿੰਘ ਅਬਦਾਲ, ਵਿਮਲਜੀਤ ਸਿੰਘ ਕੈਰੋਨੰਗਲ, ਕੈਪਟਨ ਸਿੰਘ, ਅਰਵਿੰਦਰ ਸਿੰਘ, ਜਗਦੀਪ ਸਿੰਘ ਪਤਾਲਪੁਰੀ, ਬਲਜਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਸਨ।