ਪ੍ਰੋਪਰਟੀ ਟੈਕਸ ਡਿਫਾਲਟਰਾਂ ਨੂੰ ਆਪਣਾ ਬਣਦਾ ਪ੍ਰੋਪਰਟੀ ਟੈਕਸ ਜਲਦ ਤੋ ਜਲਦ ਜਮ੍ਹਾ ਕਰਵਾਉਣ ਦੀ ਅਪੀਲ- ਕਮਿਸ਼ਨਰ ਰਿਸ਼ੀ

4675234
Total views : 5506744

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ

ਅੱਜ  ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਪ੍ਰੋਪਰਟੀ ਟੈਕਸ ਅਧਿਕਾਰੀਆਂ ਨੂੰ ਪ੍ਰੋਪਰਟੀ ਟੈਕਸ ਦੀ ਆਮਦਨ ਵਿਚ ਵਾਧਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਇਹ ਵੀ ਹਦਾਇਤਾਂ ਕੀਤੀਆਂ ਕਿ ਜਿਨ੍ਹਾਂ ਡਿਫਾਲਟਰਾਂ ਨੇ ਸਾਲ 2013-2014 ਤੋਂ ਹੁਣ ਤੱਕ ਆਪਣੀਆਂ ਜਾਇਦਾਦਾਂ ਦਾ ਪ੍ਰੋਪਟਰੀ ਟੈਕਸ ਨਹੀਂ ਭਰਿਆ ਹੈ ਉਹਨਾਂ ਦੀਆਂ ਜੋਨ ਵਾਈਜ਼ ਲਿਸਟ ਤਿਆਰ ਕਰਕੇ ਵੱਖ-ਵੱਖ ਟੀਮਾਂ ਬਣਾਕੇ ਸੀਲਿੰਗ ਅਭਿਆਨ ਵਿਚ ਤੇਜੀ ਲਿਆਦੀ ਜਾਵੇ ਤਾਂ ਜੋ ਪ੍ਰੋਪਰਟੀ ਟੈਕਸ ਵਿਭਾਗ ਦੀ ਆਮਦਨ ਵਿਚ ਵਾਧਾ ਹੋ ਸਕੇ। 

ਸੀਲਿੰਗ ਅਭਿਆਨ ਵਿਚ ਲਿਆਂਦੀ ਜਾਵੇਗੀ ਤੇਜੀ 

ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰਵਾਸੀਆਂ ਨੂੰ ਕਿਹਾ ਕਿ ਪ੍ਰੋਪਰਟੀ ਟੈਕਸ ਵਿਭਾਗ ਵੱਲੋਂ ਪ੍ਰੋਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਹੋਰ ਤੇਜੀ ਲਿਆਉਣ ਲਈ ਆਉਣ ਵਾਲੇ ਦਿਨਾਂ ਵਿਚ ਇਹਨਾਂ ਡਿਫਾਲਟਰਾਂ ਦੀਆਂ ਪ੍ਰੋਪਰਟੀਆਂ ਨੂੰ ਸੀਲ ਕਰਨ ਦੀਆਂ ਕਾਰਵਾਈਆਂ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ। ਇਸ ਲਈ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਦਾ ਸਾਲ 2013-14 ਤੋਂ ਹੁਣ ਤੱਕ ਦਾ ਬਣਦਾ  ਟੈਕਸ ਨਹੀਂ ਭਰਿਆ ਹੈ ਜਾਂ ਕਿਸੇ ਦਾ ਕੋਈ ਪਿਛਲੇ ਸਾਲਾਂ ਦਾ ਬਕਾਇਆ ਹੈ ਉਹ ਆਪਣੀਆਂ ਜਾਇਦਾਦਾਂ ਨੂੰ ਵਿਭਾਗ ਵੱਲੋਂ ਸ਼ੁਰੂ ਕੀਤੇ ਜਾ ਰਹੇ ਸੀਲਿੰਗ ਅਭਿਆਨ ਤੋਂ ਬਚਾਉਣ ਲਈ ਬਣਦਾ ਪ੍ਰੋਪਰਟੀ ਟੈਕਸ ਜਲਦ ਤੋਂ ਜਲਦ ਨਗਰ ਨਿਗਮ, ਅੰਮ੍ਰਿਤਸਰ ਦੇ ਮੁੱਖ ਦਫ਼ਤਰ ਅਤੇ ਜੋਨਲ ਦਫ਼ਤਰਾਂ ਵਿਚ ਬਣੇ ਸੀ.ਐਫ.ਸੀ. ਸੈਂਟਰਾਂ ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਜਮ੍ਹਾਂ ਕਰਵਾਉਣ।ਇਸ ਦੇ ਨਾਲ ਹੀ ਸਾਲ2023-24 ਲਈ ਸਾਰੇ ਅਸੈਸੀਆਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ-2023 ਤੱਕ ਆਪਣਾ-ਆਪਣਾ ਪ੍ਰੋਪਰਟੀ ਟੈਕਸ ਜਮ੍ਹਾਂ ਕਰਵਾਉਣ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ 10 ਪ੍ਰਤੀਸ਼ਤ ਰਿਬੇਟ ਦਾ ਲਾਭ ਉਠਾਉਣ।

Share this News