ਮਜੀਠਾ ਪੁਲਿਸ ਵਲੋ ਭਾਰੀ ਮਾਤਰਾ ਵਿਚ ਹੈਰੋਇਨ, ਇਨੋਵਾ ਕਾਰ, ਡਰੱਗ ਮਨੀ ਅਤੇ ਸੋਨੇ ਸਮੇਤ ਦੋ ਨਸ਼ਾ ਤਸਕਰ ਕਾਬੂ, ਮਾਮਲਾ ਦਰਜ

4675394
Total views : 5507059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ/ਜਸਪਾਲ ਸਿੰਘ ਗਿੱਲ

ਬੀਤੀ ਦੇਰ ਸ਼ਾਮ ਮਜੀਠਾ ਪੁਲਿਸ ਨੂੰ ਗਸ਼ਤ ਦੌਰਾਨ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਇੱਕ ਇਨੋਵਾ ਕਾਰ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਹੋਈ। ਥਾਣਾ ਮਜੀਠਾ ਦੇ ਐਸਐਚਓ ਇਨਸਪੈਕਟਰ ਲਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤ਼ੀ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਉਨ੍ਹਾਂ ਵਲੋ ਪੁਲਿਸ ਪਾਰਟੀ ਸਮੇਤ ਮਜੀਠਾ ਕੱਥੂਨੰਗਲ ਸੜ੍ਹਕ ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਕਾਰ ਇਨੋਵਾ ਵਿਚ ਦੋ ਨਸ਼ਾ ਤਸਕਰ ਭਾਰੀ ਮਾਤਰਾ ਵਿਚ ਨਸ਼ੇ ਦੀ ਸਪਲਾਈ ਲੈਕੇ ਆ ਰਹੇ ਹਨ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਜਿਸ ਤੇ ਪੁਲਿਸ ਪਾਰਟੀ ਨੇ ਪਿੰਡ ਕਲੇਰ ਮਾਂਗਟ ਲਾਗੇ ਸਖਤ ਨਾਕਾਬੰਦੀ ਕੀਤੀ ਅਤੇ ਇੱਕ ਕਾਰ ਇਨੋਵਾ ਨੰਬਰ-ਪੀ.ਬੀ/10-ਬੀ.ਵੀ-0293 ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਵਿਚ ਦੋ ਮੋਨੇ ਵਿਅਕਤੀ ਸਵਾਰ ਸਨ।ਗੱਡੀ ਰੋਕ ਕੇ ਪੁਲਿਸ ਨੇ ਦੋਹਾਂ ਨੂੰ ਗੱਡੀ ਵਿਚੋ ਉਤਾਰ ਕੇ ਪੁੱਛਗਿੱਛ ਕੀਤੀ ਤਾਂ ਦੋਹਾਂ ਵਿਚੋ ਗੱਡੀ ਚਾਲਕ ਨੇ ਆਪਣਾ ਨਾਮ ਸਾਹਿਲ ਪੁੱਤਰ ਰਾਕੇਸ਼ ਕੁਮਾਰ ਅਤੇ ਦੂਸਰੇ ਨੇ ਆਪਣਾ ਨਾਮ ਰਾਕੇਸ਼ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਵਾਰਡ ਨੰਬਰ 4 ਕਸਬਾ ਮਜੀਠਾ ਦੱਸਿਆ। ਉਨ੍ਹਾਂ ਦੱਸਿਆ ਕਿ ਦੋਵੇ ਵਿਅਕਤੀ ਰਿਸ਼ਤੇ ਵਿਚ ਪਿਉ ਪੁੱਤਰ ਲਗਦੇ ਹਨ। ਸਖਤੀ ਨਾਲ ਪੁੱਛ ਗਿੱਛ ਕਰਨ ਗੱਡੀ ਚਾਲਕ ਸਾਹਿਲ ਕੁਮਾਰ ਦੀ ਪੈਟ ਦੀ ਜੇਬ ਵਿਚੋ ਇੱਕ ਲਿਫਾਫੇ ਵਿਚ ਪਈ 257 ਗਰਾਮ ਹੈਰੋਇਨ ਅਤੇ ਗੱਡੀ ਦੇ ਡੈਸ਼ ਬੋਰਡ ਵਿਚੋ 26 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ। ਇਸ ਦੇ ਨਾਂਲ ਹੀ ਇੱਕ ਛੋਟਾਂ ਪਰਸ ਜਿਸ’ ਵਿਚ ਇੱਕ ਚੂੜੀ ਸੋਨਾਂ, ਇੱਕ ਹਾਰ ਸੋਨਾ, ਇੱਕ ਮੁੰਦਰੀ ਲੇਡੀਜ਼ ਸੋਨਾ, ਇੱਕ ਚੈਨ ਸੋਨਾਂ, 2 ਜੋੜੇ ਟਾਪਸ ਸੋਨਾਂ, ਅਤੇ ਇੱਕ ਜੋੜੀ ਵਾਲੀਆਂ ਸੋਨਾਂ ਵੀ ਬਰਾਮਦ ਹੋਈਆਂ।

ਜਿਸ ਤੇ ਪੁਲਿਸ ਵਲੋ ਸਖ਼ਤੀ ਨਾਲ ਪਤਾ ਕਰਨ ਤੇ ਸਾਹਿਲ ਕੁਮਾਰ ਨੇ ਦੱਸਿਆ ਕਿ ਡਰੱਗ ਮਨੀ ਹੈਰੋਇਨ ਵੇਚ ਕੇ ਕਮਾਏ ਹਨ। ਜਿਹੜੀ ਕਿ ਉਹ ਕਿਧਰੇ ਸਪਲਾਈ ਕਰਨ ਜਾ ਰਹੇ ਹਨ ਕਿ ਪੁਲਿਸ ਦੇ ਅੜਿਕੇ ਆ ਗਏ। ਜਿਸ ਤੇ ਐਸਐਚਓ ਮਜੀਠਾ ਲਵਦੀਪ ਸਿੰਘ ਨੇ ਉਕਤ ਦੋਵੇ ਮੁਲਜ਼ਮਾਂ ਨੂੰ ਹੈਰੋਇਨ ਅਤੇ ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕਰਕੇ ਇੰਨ੍ਹਾਂ ਵਿਰੁੱਧ 21,27 ਏ, 61, 85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਨੰਬਰ 107 ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਬ ਇੰਸਪੈਕਟਰ ਜੰਗ ਬਹਾਦਰ ਸਿੰਘ, ਏਐਸਆਈ ਰਣਜੀਤ ਸਿੰਘ, ਏਐਸਆਈ ਮੇਜਰ ਸਿੰਘ, ਏਐਸਆਈ ਪਲਵਿੰਦਰ ਸਿੰਘ, ਸਮੇਤ ਪੁਲਿਸ ਕਰਮਚਾਰੀ ਹਾਜਰ਼ ਸਨ।

Share this News