ਅਖੇ ਰੱਬੀ ਨੂਰ!ਇਕ ਬਾਬੇ ਦੀਆਂ ਅੱਖਾਂ ਵਿੱਚੋ ਰਾਤ ਬਾਰਾਂ ਵਜੇ ਟੱਪਕਦਾ ਸ਼ਹਿਦ ਕੁਦਰਤੀ ਕ੍ਰਿਸ਼ਮਾ ਜਾਂ ਪਾਖੰਡਵਾਦ

4677807
Total views : 5511232

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅੰਮ੍ਰਿਤਸਰ ਦੇ ਇਲਾਕੇ ਨਵਾਂ ਕੋਟ ‘ਚ ਪੈਦੇ ਮਹੱਲਾ ਗੁਰਬਖਸ਼ ਨਗਰ ਵਿਖੇ ਰਹਿੰਦੀ ਇਕ ਆਸ਼ਾ ਰਾਣੀ ਨਾਮਕ ਔਰਤ ਦੇ ਘਰ ਨਿਰਮਲ ਸਿੰਘ ਦੁੱਗਰੀ ਨਾਮਕ ਬਾਬੇ ਦੀ ਲੱਗੀ ਤਸਵੀਰ ਵਿੱਚੋ ਰਾਤ ਬਾਰਾਂ ਵਜੇ ਅਤੇ ਸਵੇਰੇ 7 ਵਜੇ ਅੱਖਾਂ ਤੇ ਮੱਥੇ ‘ਚੋ ਸ਼ਹਿਦ  ਨਿਕਲਣ ਦੀ ਗੱਲ ਸੁਣਕੇ ਜਿਥੇ ਬਾਬੇ ਦੇ ਦਰਸ਼ਨ ਕਰਨ ਵਾਲਿਆ ਦਾ ਆਸ਼ਾ ਰਾਣੀ ਘਰ ਤਾਂਤਾ ਲੱਗਾ ਹੋਇਆ ਹੈ, ਉਥੇ ਅੰਧਵਿਸ਼ਵਾਸ ‘ਚ ਫਸੇ ਲੋਕ ਸਤਿਸੰਗ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ ਤੇ ਲੋਕਾਂ ਵਲੋ ਨੋਟਾਂ ਦੇ ਰੂਪ ਵਿੱਚ ਚੜਾਵਾਂ ਚੜਾਇਆ ਜਾ ਰਿਹਾ ਹੈ।

ਰੱਬੀ ਨੂਰ ਸਮਝਕੇ ਅੰਧਵਿਸ਼ਵਾਸ਼ ‘ਚ ਫਸੇ ਲੋਕ ਰਾਤ ਦਿਨ ਕਰਨ ਲੱਗੇ ਸਤਿਸੰਗ

ਜਿਸ ਸਬੰਧੀ ਪਤਾ ਲੱਗਣ ਤੇ ਜਦ ਬੀ.ਐਨ.ਈ ਦੇ ਇਸ ਪੱਤਰਕਾਰ ਨੇ ਸਾਬਕਾ ਕੌਸਲਰ ਸਰਬਜੀਤ ਸਿੰਘ ਲਾਟੀ ਨਾਲ ਆਸ਼ਾ ਰਾਣੀ ਦੇ ਘਰ ਜਾਕੇ ਵੇਖਿਆ ਤਾਂ ਵੱਡੀ ਗਿਣਤੀ ‘ਚ ਲੋਕ ਰਾਤ ਸਮੇ ਵੀ ਉਥੇ ਪੁੱਜੇ ਹੋਏ ਸਨ।ਜਿਥੇ ਆਸ਼ਾ ਰਾਣੀ ਨੇ ਦੱਸਿਆ ਕਿ 2007 ਵਿੱਚ ਸਵਰਗ ਸਿਧਾਰ ਗਏ ਬਾਬੇ ਬਾਬਾ ਨਿਰਮਲ ਸਿੰਘ ਦੁੱਗਰੀ ਵਾਲਿਆ ਨੂੰ ਉਹ ਪਿਛਲੇ 9 ਮਹੀਨਿਆ ਮੰਨਕੇੇ ਫੋਟੋ ਦੀ ਪੂਜਾ ਕਰ ਰਹੀ ਹੈ ਉਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਤੇ ਆਪਣੇ ਪੁੱਤਰ ਭਾਗਾਂ ਵਾਲੇ ਸਮਝ ਰਹੀ ਹੈ, ਜਿੰਨਾ ਦੇ ਘਰ ਅਜਿਹਾ ਹੋ ਰਿਹਾ ਹੈ,ਕਿਉਕਿ ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।ਉਸ ਨੇ ਕਿਹਾ ਜਿਸ ਦਿਨ ਤੋ ਬਾਬਾ ਨਿਰਮਲ ਸਿੰਘ ਦੁੱਗਰੀ ਆਪਣੇ ਮੁਖਾਰ ਬੰਦ ਤੋ ਮਿਠਾਸ ਵੰਡ ਰਹੇ ਹਨ,ਉਸ ਦਿਨ ਤੋ ਉਨਾਂ ਦੇ ਦਿਨ ਬਦਲ ਗਏ ਹਨ ਤੇ ਦਰਸ਼ਨ ਕਰਨ ਵਾਲਿਆ ਦਾ ਤਾਂਤਾ ਲੱਗਾ ਹੋਇਆ ਹੈ। ਜਿਕਰਯੋਗ ਹੈ ਕਿ ਆਸ਼ਾ ਰਾਣੀ ਦਾ ਲੜਕਾ ਸਮਿੱਤ ਦਵਾਈਆਂ ਦੀ ਮਾਰਕੀਟਿੰਗ ਕਰਦਾ ਹੈ।ਜਿੰਨਾ ਵਲੋ ਇਹ ਵੀ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਅਜਿਹੇ ਸ਼ਹਿਦ ਦੀ ਬੂੰਦ ਚੱਟਣ ਵਾਲਿਆ ਦੀ ਕਈ ਬੀਮਾਰੀਆ ਦੂਰ ਹੁੰਦੀਆਂ ਹਨ।

ਕੀ ਕਹਿੰਦੇ ਹਨ ਤਰਕਸ਼ੀਲ ਆਗੂ ਸੁਖਦੀਪ ਸਿੰਘ ਸਿੱਧੂ?

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸ: ਸੁਖਦੀਪ ਸਿੰਘ ਸਿੱਧੂ ਨੇ ਇਸ ਵਰਤਾਰੇ ਨੂੰ ਮੂਲੋ ਰੱਦ ਕਰਦਿਆ ਇਸ ਨੂੰ ਚਲਾਕ ਲੋਕਾਂ ਸ਼ਰਾਰਤੀ ਦਿਮਾਗ ਦੀ ਕਾਢ ਦੱਸਦਿਆ ਕਿਹਾ ਕਿ ਅਜਿਹਾ ਕਰਕੇ ਭੋਲੇ ਭਾਲੇ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਕੀਤੀ ਜਾਂਦੀ ਹੈ।ਜਿਸ ਦਾ ਉਨਾਂ ਦੀ ਸੁਸਾਇਟੀ ਕਈ ਵਾਰ ਪਰਦਾਫਾਸ਼ ਕਰ ਚੁੱਕੀ ਹੈ।ਉਨਾਂ ਨੇ ਪ੍ਰਸ਼ਾਸਨ ਦੀ ਆਲੋਚਨਾ ਕਰਦਿਆ ਕਿਹਾ ਕਿ ਅਜਿਹੇ ਪਾਖੰਡਵਾਦ ਦੇ ਡੇਰੇ ਸਮਾਜ ਵਿਰੋਧੀ ਅਨਸਰਾਂ ਦੇ ਅੱਡੇ ਬਣਦੇ ਹਨ।ਸ: ਸਿੱਧੂ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਵਾਲੀ ਬੀਬੀ ਨੇ ਆਪਣਾ ਪਾਖੰਡਾਵਾਦ ਬੰਦ ਨਾ ਕੀਤਾ ਤਾਂ ਉਨਾਂ ਦੀ ਸੁਸਾਇਟੀ ਵਿਿਗਆਨਕ ਤਰੀਕੇ ਨਾਲ ਇਸ ਦਾ ਭਾਂਡਾ ਫੋੜੇਗੀ।

Share this News