ਘਰੋਂ ਨਰਾਜ਼ ਹੋ ਕੇ ਅੰਮ੍ਰਿਤਸਰ ਆਈ ਜਗਰਾਓ ਦੀ ਰਹਿਣ ਵਾਲੀ ਲੜਕੀ ਨੂੰ ਪੁਲਿਸ ਨੇ ਕੀਤਾ ਪ੍ਰੀਵਾਰ ਦੇ ਹਵਾਲੇ

4677900
Total views : 5511349

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਇੰਸ: ਰਣਜੀਤ ਸਿੰਘ ਧਾਲੀਵਾਲ, ਮੁੱਖ ਅਫਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਨੇ ਦੱਸਿਆ ਕਿ ਏ.ਐਸ.ਆਈ ਅਵਤਾਰ ਸਿੰਘ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪੁੱਲ ਨਹਿਰ ਕੋਟ ਮਿੱਤ ਸਿੰਘ ਮੋਜੂਦ ਸੀ।
ਜਿੱਥੇ ਪੁਲਿਸ ਪਾਰਟੀ ਨੂੰ ਇੱਕ ਲੜਕੀ ਵਾਸੀ ਪੱਤੀ ਸਲੇਮ ਪੂਰਾ ਟਿੱਬਾ ਥਾਣਾ ਸਿੱਧਵਾਂ, ਜ਼ਿਲ੍ਹਾ ਜਗਰਾਓ ਘਬਰਾਈ ਹੋਈ ਹਾਲਤ ਵਿੱਚ ਮਿਲੀ ਜੋ ਲੜਕੀ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨਾਲ ਨਰਾਜ਼ ਹੋ ਕੇ ਅੰਮ੍ਰਿਤਸਰ ਆ ਗਈ ਸੀ ਤੇ ਹੁਣ ਆਪਣੇ ਘਰ ਜਾਣ ਦਾ ਰਸਤਾ ਭੁੱਲ ਗਈ ਹੈ ਜਿਸਤੇ ਪੁਲਿਸ ਪਾਰਟੀ ਵੱਲੋ ਉਸਦੇ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕਰਕੇ ਲੜਕੀ ਨੂੰ ਉਸਦੇ ਵਾਰਸਾ ਦੇ ਹਵਾਲੇ ਕੀਤਾ। ਜਿਸਤੇ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਾ ਦਿਲੋ ਧੰਨਵਾਦ ਕੀਤਾ ।
Share this News