ਲੈਬੋਰੇਟਰੀ ਐਸੋਸੀਏਸ਼ਨ ਜੈ ਮਿਲਾਪ ਦੀ ਸਰਬਸੰਮਤੀ ਨਾਲ ਹੋਈ ਜ਼ਿਲ੍ਹਾ ਪੱਧਰੀ ਚੋਣ

4678017
Total views : 5511581

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਕਾਲਾ ਸੰਘਿਆਂ /ਮਨਜੀਤ ਮਾਨ

ਲੈਬੋਰੇਟਰੀ ਐਸੋਸੀਏਸ਼ਨ “ਜੈ ਮਿਲਾਪ” (ਜੁਆਇੰਟ ਐਸੋਸੀਏਸ਼ਨ ਆਫ਼ ਇੰਡੀਪੈਂਨਡੈਂਸ ਮੈਡੀਕਲ ਲੈਬੋਰੇਟਰੀ ਐਂਡ ਅਲਾਈਨਸ ਪ੍ਰੋਫੈਸ਼ਨਲ ਰਜਿ:) ਦੇ ਜ਼ਿਲ੍ਹਾ ਦਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਪਿਛਲੇ ਦਿਨੀਂ ਸੂਬਾ ਪੱਧਰ ਦੀਆਂ ਕੋਰ ਕਮੇਟੀਆਂ ਦੇ ਨਿਰਦੇਸ਼ਾਂ ਅਨੁਸਾਰ ਦੁਬਾਰਾ ਚੋਣ ਕਰਵਾਉਣ ਲਈ ਜ਼ਿਲ੍ਹਾ ਕੋਰ ਕਮੇਟੀ ਭੰਗ ਕੀਤੀ ਗਈ। ਜ਼ਿਲ੍ਹੇ ਕਪੂਰਥਲੇ ਦੀ ਨਵੀਂ ਕੋਰ ਕਮੇਟੀ ਦੀ ਚੋਣ ਲਈ ਹੋਟਲ ਬੀ 01 ਕਰਤਾਰਪੁਰ ਵਿਖੇ ਬਲਾਕ ਕੋਰ ਕਮੇਟੀਆਂ ਦੇ ਸਮੂਹ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਨਵਾਂ ਸ਼ਹਿਰ ਤੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਰੋੜੀ, ਜ਼ਿਲ੍ਹਾ ਸਕੱਤਰ ਵਿਪਨ ਤੇ ਚੈਅਰਮੈਨ ਨਰੇਸ਼ ਕੁਮਾਰ ਬਤੌਰ ਚੋਣ ਆਬਜ਼ਰਵਰ ਸ਼ਾਮਿਲ ਹੋਏ।

ਬਲਾਕਾਂ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ:ਪ੍ਰਧਾਨ ਡਾ. ਮੇਹਰਪ੍ਰੀਤ ਸਿੰਘ

ਇਸ ਮੌਕੇ ਸੁਰਜੀਤ ਸਿੰਘ ਚੰਦੀ ਸੂਬਾ ਕੈਸ਼ੀਅਰ, ਸੀਨੀਅਰ ਆਗੂ ਟਹਿਲ ਸਿੰਘ, ਸਾਬਕਾ ਸੂਬਾ ਕੈਸ਼ੀਅਰ ਸ਼ਲਿੰਦਰਪਾਲ ਸਿੰਘ ਅਤੇ ਅੰਕਿਤ ਯਾਦਵ ਵਾਇਸ ਚੇਅਰਮੈਨ ਸਟੂਡੈਂਟ ਵਿੰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮੈਂਬਰਾਂ ਨੂੰ ਸੰਬੋਧਨ ਕੀਤਾ। ਮੀਟਿੰਗ ਦੌਰਾਨ ਬਲਾਕ ਕੋਰ ਕਮੇਟੀਆਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਡਾਕਟਰ ਮਿਹਰ ਪ੍ਰੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਸੰਦੀਪ ਕੁਮਾਰ ਨੂੰ ਜਰਨਲ ਸਕੱਤਰ, ਰਮੇਸ਼ ਕੁਮਾਰ ਨੂੰ ਕੈਸ਼ੀਅਰ ਅਤੇ ਸਰਬਣ ਸਿੰਘ ਜੋਸ਼ੀ ਨੂੰ ਜ਼ਿਲ੍ਹਾ ਚੇਅਰਮੈਨ ਚੁਣਿਆ ਗਿਆ।

ਇਸ ਮੌਕੇ ਚੁਣੇ ਗਏ ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਸਮੂਹ ਬਲਾਕ ਕੋਰ ਕਮੇਟੀਆਂ ਦੇ ਮੈਂਬਰਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕਪੂਰਥਲਾ ਜ਼ਿਲ੍ਹੇ ਨੂੰ ਦੀ ਬੇਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਕਪੂਰਥਲਾ ਤੋਂ ਬਲਾਕ ਪ੍ਰਧਾਨ ਗੁਰਿੰਦਰ ਸਿੰਘ ਜੱਸਲ, ਬਲਾਕ ਸਕੱਤਰ ਬਲਵਿੰਦਰ ਸਿੰਘ ਤੇ ਬਲਾਕ ਕੈਸ਼ੀਅਰ ਸੁਖਵਿੰਦਰ ਸਿੰਘ ਸਿੱਧੂ, ਬਲਾਕ ਫਗਵਾੜਾ ਤੋਂ ਪ੍ਰਧਾਨ ਧਲਵਿੰਦਰ ਰਾਜ, ਕੈਸ਼ੀਅਰ ਸੁਖਵਿੰਦਰ ਸਿੰਘ ਤੇ ਸੀਨੀਅਰ ਮੈਂਬਰ ਡਾ ਭਵ ਸ਼ੇਖਰ ਸੂਦ, ਬਲਾਕ ਭੁਲੱਥ ਤੋਂ ਪ੍ਰਧਾਨ ਸੰਦੀਪ ਕੁਮਾਰ, ਬਲਾਕ ਸਕੱਤਰ ਮਨਜੀਤ ਪਾਲ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ ਭਾਰਜ ਤੇ ਪ੍ਰਦੀਪ ਸਿੰਘ ਧੁੱਗਾ, ਬਲਾਕ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਕੁਲਦੀਪ ਆਦਿ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।

Share this News