ਡਾ ਨਿੱਜਰ ਵੱਲੋਂ ਹਲਕਾ ਦੱਖਣੀ ਵੱਲ ਪੂਰਾ ਧਿਆਨ  ਇਲਾਕਾ ਨਿਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਆਪ ਆਗੂ ਸੰਦੀਪ ਕੁਮਾਰ

4678115
Total views : 5511731

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਵਾਰਡ ਨੰਬਰ 65 ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਕੁਮਾਰ ਨੇ ਗੁਰੂ ਗੋਬਿੰਦ ਸਿੰਘ ਨਗਰ ਗੁੱਜਰ ਪੁਰਾ ਦੇ ਸੀਵਰੇਜ ਦੇ ਪਾਣੀ ਦੇ ਗਲੀ ਵਿੱਚ ਆਉਣ ਦੀ ਅਸਲ ਸੱਚਾਈ ਬਾਰੇ ਦੱਸਿਆ ਕਿ ਅਕਾਲੀ ਆਗੂ  ਤਲਬੀਰ ਸਿੰਘ ਗਿੱਲ ਦੁਆਰਾ ਇਲਾਕੇ ਦੀ ਸਮੱਸਿਆ ਦੇ ਅਸਲ ਸੱਚ ਨੂੰ ਜਾਣੇ ਬਿਨਾਂ,ਡਾ ਨਿੱਜਰ ਦੁਆਰਾ ਇਲਾਕੇ ਵਿੱਚ ਕੀਤੇ ਵਿਕਾਸ ਨੂੰ ਜਾਣੇ ਬਿਨਾਂ ਹੀ ਇਹ ਬਿਆਨ ਦਿੱਤਾ ਗਿਆ ਕਿ ਇਲਾਕੇ ਵਿੱਚ ਸੀਵਰੇਜ ਦਾ ਪਾਣੀ ਇਕੱਠਾ ਹੈ ਤੇ ਡਾ ਨਿੱਜਰ ਵੱਲੋਂ ਇਸ ਇਲਾਕੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਹ ਬਿਲਕੁਲ ਗਲਤ ਹੈ। ਆਪ ਆਗੂ ਸੰਦੀਪ ਕੁਮਾਰ ਨੇ ਦੱਸਿਆ ਕਿ  ਵਾਰਡ ਨੰਬਰ 65 ਵਿੱਚ ਡਾ ਨਿੱਜਰ ਇਸ ਇਲਾਕੇ ਦੀ ਸਮੱਸਿਆ ਨੂੰ ਜੜ੍ਹੋਂ ਹਲ ਕਰਵਾਉਣ ਲਈ ਕਈ ਦਿਨ ਪਹਿਲਾਂ ਹੀ ਇਸ ਇਲਾਕੇ ਵਿੱਚ ਸੀਵਰੇਜ ਵਿਵਸਥਾ ਦਰੁਸਤ ਕਰਨ ਲਈ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਸੀ।ਇਸ ਸੀਵਰੇਜ ਵਿਵਸਥਾ ਨੂੰ ਦਰੁਸਤ ਕਰਨ ਲਈ ਸਾਰਾ ਸਮਾਨ ਸੀਵਰੇਜ ਦੀਆਂ ਪਾਈਪਾਂ ਪਹਿਲਾਂ ਹੀ ਪਹੁੰਚਾ ਦਿੱਤੀਆਂ ਗਈਆਂ ਤੇ ਇਸ ਇਲਾਕੇ ਦੇ ਜੇਈ ਹਰਜਿੰਦਰ ਸਿੰਘ ਗੁੱਜਰ ਪੁਰਾ ਚੌਕੀ ਦੇ ਨਜ਼ਦੀਕ ਜੇਸੀਬੀ ਮਸ਼ੀਨ ਦੁਆਰਾ ਇਲਾਕੇ ਦੇ ਸੀਵਰੇਜ ਦੀ ਜੜ ਦੀ ਸਮੱਸਿਆ ਤੇ ਕੰਮ ਕਰਵਾਇਆ ਜਾ ਰਿਹਾ ਸੀ।ਕਾਫੀ ਖੁਦਾਈ ਤੋਂ ਬਾਅਦ ਯਤਨ ਕਰਨ ਤੇ ਵੀ ਹੇਠਾਂ ਮਿੱਟੀ ਜ਼ਿਆਦਾ ਨਰਮ ਅਤੇ ਢੀਮਾਂ ਡਿੱਗਣ  ਕਾਰਨ ਨਵੀਂ ਲਾਈਨ ਪਾਉਣਾ ਅਸੰਭਵ ਸੀ।ਜਿਨਾ ਕੰਮ ਡਾ ਨਿੱਜਰ ਨੇ ਹਲਕਾ ਦੱਖਣੀ ਵਿੱਚ ਕਰਵਾਇਆ ਹੈ ਕਦੇ ਹਿਸਾਬ ਲਗਾ ਕੇ ਵੇਖ ਲੈਣ ਅਜਿਹਾ ਕੰਮ ਅਕਾਲੀ ਸਰਕਾਰ ਨੇ ਆਪਣੇ ਵੇਲੇ ਦਸਾਂ ਸਾਲਾਂ ਵਿੱਚ ਵੀ ਨਹੀਂ ਕੀਤਾ।ਬਾਕੀ ਰਹੀ ਇਸ ਇਲਾਕੇ ਦੀ ਸੀਵਰੇਜ ਸਮੱਸਿਆ ਦੀ ਗੱਲ ਇਹ ਨੂੰ ਬਹੁਤ ਜਲਦ ਹੱਲ ਕਰਵਾਇਆ ਜਾ ਰਿਹਾ ਹੈ ਤੇ ਸੀਵਰੇਜ ਦਾ ਜੜ ਪੱਧਰ ਤੇ ਹੱਲ ਦਾ ਕੰਮ ਉਚ ਅਧਿਕਾਰੀਆਂ ਦੁਆਰਾ ਜਾਰੀ ਹੈ।ਇਸ ਸੰਬੰਧੀ ਇਲਾਕੇ ਦੇ ਜੇ.ਈ ਹਰਜਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਦੱਸਿਆ ਕਿ ਡਾ ਨਿੱਜਰ ਦੇ ਧਿਆਨ ਵਿੱਚ ਇਸ ਇਲਾਕੇ ਦੇ ਸੀਵਰੇਜ ਦੀ ਸਮੱਸਿਆ ਪਹਿਲਾਂ ਤੋਂ ਹੀ ਧਿਆਨ ਵਿੱਚ ਸੀ ਤੇ ਉਨ੍ਹਾਂ ਵੱਲੋਂ ਸੀਵਰੇਜ ਦਾ ਸਮਾਨ ਭੇਜਿਆ ਜਾ ਚੁੱਕਾ ਸੀ।ਇਸ ਇਲਾਕੇ ਦੀ ਸੀਵਰੇਜ ਸਮੱਸਿਆ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਜਿਸ ਦਾ ਜੜ ਤੋਂ ਹੱਲ ਬਹੁਤ ਜਲਦ ਕੀਤਾ ਜਾਵੇਗਾ।

Share this News