





Total views : 5840971







Total views : 5840971ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਚ 21 ਜੂਨ, 2023 ਨੂੰ ਸਰੀਰਕ ਸਿੱਖਿਆ ਵਿਭਾਗ, ਐੱਨ ਸੀ ਸੀ ਅਤੇ ਐੱਨ ਐੱਸ ਐੱਸ ਯੂਨਿਟ ਵੱਲੋਂ ‘ਅੰਤਰ-ਰਾਸ਼ਟਰੀ ਯੋਗ ਦਿਵਸ’ ਦਾ ਆਯੋਜਨ ਕੀਤਾ ਗਿਆ। ਇਹ ਯੋਗ ਦਿਵਸ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਜੀ ਦੀ ਨਿਪੁੰਨ ਰਹਿਨੁਮਾਈ ਅਤੇ ਮਾਰਗਦਰਸ਼ਨ ਦੇ ਅੰਤਰਗਤ ਮਨਾਇਆ ਗਿਆ ਜਿਸ ਵਿਚ ਟੀਚਿੰਗ, ਨਾਨ-ਟੀਚਿੰਗ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਭਾਰਤੀਯ ਯੋਗ ਸੰਸਥਾਨ ਤੋਂ ਸ਼੍ਰੀ ਰਾਜੇਸ਼ ਭਾਟੀਆ, ਸ਼੍ਰੀਮਤੀ ਸੰਜਨਾ ਕੁੰਦਰਾ, ਸ਼੍ਰੀਮਤੀ ਮੀਨਾਕਸ਼ੀ ਦੀ ਦੇਖ ਰੇਖ ਵਿਚ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ। ਸ਼੍ਰੀ ਰਾਜੇਸ਼ ਭਾਟੀਆ ਨੇ ਦੱਸਿਆ ਕਿ ਸਰੀਰ ਅਤੇ ਮਨ ਵਿਚ ਸੰਤੁਲਨ ਸਥਾਪਤ ਕਰਨ ਲਈ ਯੋਗ ਇਕ ਸ਼ਕਤੀਸ਼ਾਲੀ ਮਾਧਿਅਮ ਹੈ ਉਹਨਾਂ ਕਿਹਾ ਕਿ ਯੋਗ ਇਕ ਕਲਾ ਹੈ। ਰਿਸ਼ੀ ਮੁਨੀ ਯੋਗ ਸਦਕਾ ਹੀ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਜਿਉਂਦੇ ਰਹੇ ਹਨ।

ਉਹਨਾਂ ਨੇ ਆਸਾਨ ਤਰੀਕੇ ਨਾਲ ਯੋਗ ਆਸਣ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਿਖਾਏ। ਉਹਨਾਂ ਨੇ ਦੱਸਿਆ ਕਿ ਯੋਗ ਆਸਣਾਂ ਨਾਲ ਸਰੀਰ ਨੂੰ ਕਈ ਬਿਮਾਰੀਆਂ ਜਿਵੇਂ ਹਾਈ ਬੀ.ਪੀ., ਸ਼ੂਗਰ, ਦਿਲ ਦੇ ਰੋਗ, ਸਰਵਾਈਕਲ, ਕਮਰ ਦਰਦ, ਗੋਡੇ ਦਰਦ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਵੀ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ‘ਤੇ ਡਾ. ਅਨੀਤਾ ਨਰੇਂਦਰ, ਡੀਨ ਕਮਿਊਨਟੀ ਡਿਵੈਲਪਮੈਂਟ ਇਨਿਸ਼ਿਯੇਟਿਵ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਹਰ ਰੋਜ਼ ਯੋਗ ਕਰਨ ਲਈ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਦੱਸਿਆ ਕਿ ਯੋਗ ਨੂੰ ਅਪਣਾ ਕੇ ਵਰਤਮਾਨ ਸਮੇਂ ਵਿੱਚ ਇਕ ਸਿਹਤਮੰਦ ਜੀਵਨ ਜੀਵਿਆ ਜਾ ਸਕਦਾ ਹੈ। ਇਸ ਮੌਕੇ ਉੱਪਰ ਐੱਨ ਐੱਸ ਐੱਸ ਵਿਭਾਗ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ‘ਤੇ ਪ੍ਰੋ. ਸੁਰਭੀ ਸੇਠੀ, ਡਾ. ਨਿਧੀ ਅਗਰਵਾਲ, ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ, ਪ੍ਰੋ. ਸਵੀਟੀ ਬਾਲਾ, ਮੁਖੀ, ਸਰੀਰਕ ਸਿੱਖਿਆ ਵਿਭਾਗ, ਡਾ. ਸਾਹਿਲ ਗੁਪਤਾ, ਪ੍ਰੋ. ਸੁਮੈਰਾ ਛਾਬੜਾ, ਪ੍ਰੋ. ਸੰਜੀਵ ਸ਼ਰਮਾ, ਪ੍ਰੋ. ਚੀਨਾ ਗੁਪਤਾ, ਸ਼੍ਰੀ ਅੰਕੁਰ ਸ਼ਰਮਾ, ਡਾ. ਸੰਦੀਪ ਕੌਰ ਅਤੇ ਸ਼੍ਰੀਮਤੀ ਸੁਖਬੀਰ ਕੌਰ, ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ। ਇਸ ਪ੍ਰੋਗਰਾਮ ‘ਚ ਆਏ ਹੋਏ ਮਹਿਮਾਨਾਂ ਨੂੰ ਨੰਨ੍ਹੇ-ਪੌਦੇ ਦੇ ਕੇ ਸਨਮਾਨਿਤ ਕੀਤਾ ।