





Total views : 5948363







Total views : 5948363ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਸਥਾਨਕ ਸਹੀਦ ਊਧਮ ਸਿੰਘ ਹਾਲ ਭਗਤਾਂ ਵਾਲਾ ਵਿਖੇ ਪਤੰਜਲੀ ਯੋਗਪੀਠ ਹਰਿਦੁਆਰ ਦੇ ਭਾਰਤ ਸਵਾਭਿਮਾਨ ਨਿਆਸ ਅਤੇ ਯੁਵਾ ਸੰਗਠਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਦੋਵਾਂ ਸੰਗਠਨਾਂ ਵਲੋਂ ਭਾਰਤ ਸਰਕਾਰ ਦੇ ਸੰਵਿਧਾਨ ਅਨੁਸਾਰ ਯੋਗ ਸਾਧਕਾਂ ਨੂੰ ਰਮਨ ਭਾਰਦਵਾਜ, ਵਿਜੇ ਸਿੰਧਰਾ ਯੋਗ ਆਸਨ ਅਤੇ ਪਰਆਨਈਅਮ ਕਰਵਾਏ ਗਏ।
ਇਸ ਤੋਂ ਬਾਅਦ ਬੱਚਿਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ, ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਆਪ ਦੇ ਵਿਧਾਇਕ ਸਾਬਕਾ ਆਈ ਜੀ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਯੋਗ ਕਰਨ ਨਾਲ ਜਿਵੇਂ ਬੀ ਪੀ, ਸੂਗਰ , ਜੋੜਾ ਦਰਦ, ਮੋਟਾਪਾ, ਅਤੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਇਸ ਮੌਕੇ ਦੋਵੇਂ ਸੰਗਠਨਾਂ ਵਲੋਂ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ, ਸਹੀਦ ਊਧਮ ਸਿੰਘ ਹਾਲ ਦੇ ਪ੍ਰਧਾਨ ਸ੍ਰ ਦੀਪ ਸਿੰਘ ਕੰਬੋਜ ਨੂੰ ਮੈਮਟੋ ਤੇ ਸਿਰੋਪਾਓ ਪਾ ਕਿ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਜੇ ਸਿੰਧਰਾ ਗੁਰਪਾਲ ਸਿੰਘ ਵਲੋਂ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਸਹਿਰ ਵਿੱਚ ਲੱਗ ਵੱਖ ਵੱਖ ਕਲਾਸਾਂ ਦੇ ਯੋਗ ਟੀਚਰ ਰਾਹੁਲ ਡੀ ਸੀ ਦਫ਼ਤਰ, ਹਰੀਸ, ਨਰੇਸ਼, ਰਾਜਨ ਨਾਗੀ, ਇਕਬਾਲ ਸਿੰਘ ਪਸਰੀਚਾ, ਐਡਵੋਕੇਟ ਬਾਲ ਕ੍ਰਿਸ਼ਨ, ਅਸੋਕ ਵਾਸੂਦੇਵ, ਨੀਰੂ ਭਾਟੀਆ, ਉਮ ਪ੍ਰਕਾਸ਼, ਹਰਿੰਦਰ ਮਹਾਜਨ, ਚੇਤਨ ਸ਼ਰਮਾ, ਅਸ਼ੋਕ ਮਹਾਜਨ, ਅਸੋਕ ਲਾਹੌਰੀਆ, ਪਰਮਜੀਤ ਸਿੰਘ ਬਿੱਲਾ ਮਹੰਤ, ਏ ਐਸ ਆਈ ਰਾਮੇਸ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਯੋਗ ਸਾਧਕਾਂ ਨੂੰ ਗੁਰੂ ਦਾ ਲੰਗਰ ਛਕਾਇਆ ਗਿਆ।