ਤਰਨ ਤਾਰਨ ‘ਚ ਚੋਰ ਲੁਟੇਰੇ ਸਰਗਰਮ-ਪੁਲਿਸ ਨਰਮ! ਮੁੱਖ ਗ੍ਰੰਥੀ ਦੀ ਘਰ ਦੇ ਬਾਹਰੋ ਕਾਰ ਚੋਰੀ, ਔਰਤ ਦਾ ਖੋਹਿਆ ਪਰਸ

4729584
Total views : 5597671

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਤਰਨ ਤਾਰਨ ‘ਚ ਚੋਰ ਲੁਟੇਰੇ ਇਸ ਕਦਰ ਸਰਗਰਮ ਹੋ ਗਏ ਹਨ, ਕਿ ਵਾਰਦਾਤ ਕਰਨ ਲੱਗਿਆ ਮਿੰਟ ਵੀ ਨਹੀ ਲਗਾਂਉਦੇ ਜਿਸਤਾਹਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਗਿਆਨੀ ਨਿਰਮਲ ਸਿੰਘ ਦੀ ਤਰਨ ਤਾਰਨ ਸਥਿਤ ਮਾਸਟਰ ਕਾਲੋਨੀ ਵਿਚਲੀ ਰਹਾਇਸ਼ ਦੇ ਬਾਹਰ ਖੜੀ ਉਨਾਂ ਦੀ ਆਲਟੋ ਕਾਰ ਅਣਪਛਾਤੇ ਵਿਆਕਤੀਆਂ ਵਲੋ ਚੋਰੀ ਕਰ ਲਈ ਗਈ ਹੈ।

ਜੋ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਦੀ ਉਨਾਂ ਵਲੋ ਪੁਲਿਸ ਚੌਕੀ ਬੱਸ ਸਟੈਡ ਵਿਖੇ ਸ਼ਕਾਇਤ ਦਰਜ ਕਰਵਾ ਦਿੱਤੀ ਗਈ ਹੈ।ਇਸਤਰਾਂ ਹੀ ਇਕ ਔਰਤ ਰਾਜਵੰਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਗਲੀ ਨੰ: 1 ਬਾਠ ਰੋਡ ਨੇ ਵੀ ਪੁਲਿਸ ਨੂੰ ਦਰਜ ਕਰਾਈ ਸ਼ਕਾਇਤ ਵਿੱਚ ਦੱਸਿਆ ਕਿ ਉਸਦਾ ਦੋ ਹਥਿਆਰਬੰਦ ਲੁਟੇਰੇ ਉਸ ਸਮੇ ਪਸਤੌਲ ਦੀ ਨੋਕ ਤੇ ਪਰਸ ਖੋਹ ਕੇ ਲੈ ਗਏ ਹਨ ਜਦ ਉਹ ਆਪਣੀ ਬੇਟੀ ਨਾਲ ਸਕੂਟਰੀ ਤੇ ਸਵਾਰ ਹੋਕੇ ਘਰ ਆ ਰਹੀ ਸੀ । ਦੂਜੇ ਪਾਸੇ ਪੁਲਿਸ ਚੌਕੀ ਬੱਸ ਸਟੈਡ ਦੇ ਇੰਚਾਰਜ ਏ.ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਦੋਵੇ ਸ਼ਕਾਇਤਾਂ ਦਰਜ ਕਰਨ ਉਪਰੰਤ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ, ਜਿੰਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।

Share this News