Total views : 5511116
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਪੰਜਾਬ ਰੋਡਵੇਜ਼ ਅੰਮ੍ਰਿਤਸਰ ਡੀਪੂ 2 ਦੇ ਜਨਰਲ ਮੈਨੇਜ਼ਰ ਹਰਬਰਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਸ੍ਰ: ਸੁੰਦਰ ਸਿੰਘ ਮਜੀਠੀਆ ਬੱਸ ਅੱਡਾ ਮਜੀਠਾ ਦੇ ਅੰਦਰ ਅੱਡਾ ਫੀਸ, ਦੁਕਾਨਾਂ ਕਮਰਿਆ, ਕੰਟੀਨ, ਸਾਈਕਲ ਸਕੂਟਰ ਸਟੈਡ ਪਾਰਕਿੰਗ ਆਦਿ ਨੂੰ ਠੇਕੇ ਤੇ ਕਿਰਾਏ ਤੇ ਦੇਣ ਲਈ ਖੁੱਲੀ ਬੋਲੀ ਕਰਾਈ ਗਈ।
ਇਸ ਸਬੰਧੀ ਵਿਭਾਗ ਵਲੋ ਪਹਿਲਾਂ ਇੱਕ ਨੋਟਿਸ ਜਾਰੀ ਕਰਕੇ ਸਾਰੇ ਚਾਹਵਾਨ ਬੋਲੀਕਾਰਾਂ ਨੂੰ ਇਸ ਬੋਲੀ ਵਿੱਚ ਸ਼ਾਮਲ ਹੋਣ ਲਈ ਸੂਚਿਤ ਕੀਤਾ ਗਿਆ ਸੀ ਅਤੇ ਮਿਥੀ ਤਰੀਕ ਅਤੇ ਸਮੇ ਤੇ ਆਪਣੀ ਟੀਮ ਮੈਬਰਾਂ ਸਮੇਤ ਆਕੇ ਵਿਭਾਗ ਵਲੋ ਜਾਰੀ ਮਿਥੀਆਂ ਸ਼ਰਤਾਂ ਸਹਿਤ ਮਜੀਠਾ ਬੱਸ ਅੱਡਾ ਵਿਖੇ ਬੋਲੀ ਕਰਾਈ ਗਈ। ਜਿ਼ਕਰਯੋਗ ਹੈ ਕਿ ਬੱਸ ਅੱਡਾ ਮਜੀਠਾ ਵਿਚ ਬਹੁਤ ਆਲੀਸ਼ਾਨ ਕੰਟੀਨ, ਕਮਰੇ ਅਤੇ ਦੁਕਾਨਾ ਬਣਾਈਆਂ ਗਈਆਂ ਹਨ।
ਬੱਸ ਅੱਡੇ ਅੰਦਰ 10 ਦੁਕਾਨਾਂ ਅਤੇ ਕਮਰੇ ਬਣੇ ਹਨ ਜਿੰਨ੍ਹਾਂ ਵਿਚੋ 8 ਦੁਕਾਨਾਂ ਬੋਲੀ ਰਾਹੀ ਕਿਰਾਏ ਤੇ ਚੜ੍ਹਾਈਆਂ ਗਈਆਂ ਜਿੰਨ੍ਹਾਂ ਦਾ ਵੱਧ ਤੋ ਵੱਧ ਕਿਰਾਇਆ 3500 ਰੁਪਏ ਅਤੇ ਘੱਟ ਤੋ ਘੱਟ ਕਿਰਾਇਆ 2000 ਰੁਪਏ ਬੋਲੀ ਰਾਹੀ ਨਿਸ਼ਚਿਤ ਹੋਇਆ। ਇਸ ਦੇ ਨਾਲ ਹੀ 2 ਕਮਰੇ ਕਿਰਾਏ ਤੇ ਦਿੱਤੇ ਗਏ।ਜਦ ਕਿ ਨਾਂ ਤਾਂ ਕੰਟੀਨ ਅਤੇ ਨਾਂ ਹੀ ਸਕੂਟਰ ਮੋਟਰ ਸਾਈਕਲ ਸਟੈਡ ਪਾਰਕਿੰਗ ਆਦਿ ਵਾਸਤੇ ਕੋਈ ਬੋਲੀਕਾਰ ਆਇਆ ਅਤੇ ਨਾਂ ਹੀ ਕਿਸੇ ਨੇ ਅੱਡਾ ਫੀਸ ਵਸੂਲਣ ਲਈ ਬਿਨੈ ਕੀਤਾ।
ਜਨਰਲ ਮੈਨਜ਼ਰ ਪੰਜਾਬ ਰੋਡਵੇਜ਼ਜ ਅੰਮ੍ਰਿਤਸਰ ਡੀਪੂ ਨੰਬਰ 2 ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਬੱਸ ਅੱਡਾ ਮਜੀਠਾ ਦੀ ਵਿੱਤੀ ਹਾਲਤ ਮਜ਼ਬੂਤ ਨਹੀ ਜਿਸ ਦਾ ਮੁੱਖ ਕਾਰਣ ਉਨ੍ਹਾਂ ਨੇ ਦੱਸਿਆ ਕਿ ਮਜੀਠਾ ਤੋ ਅੰਮ੍ਰਿਤਸਰ ਤੱਕ ਚਲਦੇ ਅਣਅਧਿਕਾਰਤ ਆਟੋ ਰਿਕਸ਼ਾ ਹਨ ਜਿਸ ਕਾਰਣ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਵਾਰੀਆਂ ਘੱਟ ਮਿਲਦੀਆਂ ਹਨ ਜਿਸ ਕਾਰਣ ਜਿਆਦਾਤਰ ਪ੍ਰਾਈਵੇਟ ਬੱਸਾਂ ਸਰਕਾਰੀ ਫੀਸਾਂ ਭਰਨ ਦੇ ਬਾਵਜੂਦ ਬੰਦ ਕਰਨ ਲਈ ਮਜਬੂਰ ਹਨ ਕਿਉਕਿ ਘੱਟ ਸਵਾਰੀਆਂ ਨਾਲ ਉਨ੍ਹਾਂ ਦਾ ਹਰ ਰੋਜਾਨਾਂ ਦਾ ਖਰਚਾ ਪੂਰਾ ਨਹੀ ਹੁੰਦਾ ਪ੍ਰਾਈਵੇਟ ਬੱਸਾਂ ਘੱਟ ਗਿਣਤੀ ਵਿਚ ਚੱਲਣ ਕਾਰਣ ਬੱਸ ਅੱੱਡਾ ਫੀਸ ਦੀ ਵਸੂਲੀ ਵਿਚ ਕਮੀ ਆ ਰਹੀ ਹੈ ਇਹੀ ਕਾਰਣ ਹੈ ਕਿ ਸਵਾਰੀਆਂ ਬੱਸ ਅੱਡਾ ਵਿਚੋ ਨਾਂ ਚੜ੍ਹ ਕੇ ਸੜ੍ਹਕ ਕਿਨਾਰੇ ਖੜੇ ਆਟੋ ਰਿਕਸ਼ਾ ਵਿਚ ਚੜ੍ਹ ਜਾਦੀਆਂ ਹਨ।ਜਿਸ ਕਰਕੇ ਬੱਸ ਅੱਡੇ ਅੰਦਰ ਕਿਰਾਏ ਤੇ ਚੜ੍ਹੀਆਂ ਦੁਕਾਨਾਂ ਦੀ ਵਿਕਰੀ ਤੇ ਵੀ ਗਹਿਰਾ ਅਸਰ ਪੈਦਾ ਹੈ ਤਾਂ ਹੀ ਦੁਕਾਨਾਂ ਘੱਟ ਕਿਰਾਏ ਤੇ ਨਿਲਾਮ ਹੁੰਦੀਆਂ ਹਨ।
ਇਸ ਦਾ ਇੱਕ ਮੁੱਖ ਕਾਰਣ ਉਨ੍ਹਾਂ ਨੇ ਬੱਸ ਅੱਡਾ ਦੇ ਬਾਹਰ ਫੁੱਟ ਪਾਥ ਤੇ ਖੋਖੇ ਅਤੇ ਰੇਹੜੀਆਂ ਆਦਿ ਲਗਾ ਕੇ ਸਮਾਨ ਵੇਚਣ ਦਾ ਵੀ ਦੱਸਿਆ ਉਨ੍ਹਾਂ ਦੱਸਿਆ ਕਿ ਇਸ ਵਾਸਤੇ ਪੰਜਾਬ ਰੋਡਵੇਜ਼ ਵਲੋ ਕਦੀ ਵੀ ਕੋਈ ਮਨਜੂਰੀ ਨਹੀ ਦਿੱਤੀ ਇਹ ਨਗਰ ਕੌਸਲ ਮਜੀਠਾ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ ਜਿਹੜਾ ਕਿ ਪੰਜਾਬ ਰੋਡਵੇਜ਼ ਦਾ ਵਿੱਤੀ ਨੁਕਸਾਨ ਦਾ ਕਾਰਣ ਬਣਦੀਆ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਸ ਅੱਡੇ ਅੰਦਰ ਸਰਕਾਰ ਵਲੋ ਹਰ ਤਰਾਂ ਦੀਆਂ ਸਹੂਲਤਾਂ ਉਪਲੱਬਧ ਕਰਾਈਆਂ ਹਨ ਜਿਨਾਂ ਤੋਂ ਫਾਇਦਾ ਲਿਆ ਜਾਵੇ ਅਤੇ ਬੱਸ ਅੱਡੇ ਦੇ ਅੰਦਰ ਆ ਕੇ ਬੱਸਾਂ ਵਿੱਚ ਚੜ੍ਹਿਆ ਜਾਵੇ ਜਿਸ ਨਾਲ ਸਰਕਾਰ ਦੀ ਵਿੱਤੀ ਹਾਲਤ ਵਿੱਚ ਸੁਧਾਰ ਆਵੇਗਾ। ਇਸ ਮੋਕੇ ਜਨਰਲ ਮੈਨਜਰ ਹਰਬਰਿੰਦਰ ਸਿੰਘ ਗਿੱਲ ਦੇ ਨਾਲ ਦਿਨੇ਼ਸ ਸੂਦ ਐਕਸੀਅਨ ਪਨਬਸ,ਸਟੈਨੋ ਕੁਲਜੀਤ ਸਿੰਘ, ਸੁਪਡੈਟ ਮੈਡਮ ਪਰਮਜੀਤ ਕੌਰ, ਮਜੀਠਾ ਅੱਡਾ ਇਨਚਾਰਜ ਸਬ ਇੰਸਪੈਕਟਰ ਗੁਰਿੰਦਰ ਸਿੰਘ ਗਿੱਲ ਮਜੀਠਾ, ਸੁਪਰਡੈਟ ਬਲਬੀਰ ਸਿੰਘ, ਨਾਜ਼ਰ ਕੁਲਦੀਪ ਸਿੰਘ ਅਤੇ ਬੋਲੀਕਾਰ ਵੀ ਹਾਜ਼ਰ ਸਨ।