





Total views : 5597704








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜਗਰਾਓਂ /ਬੀ.ਐਨ.ਈ ਬਿਊਰੋ
ਥਾਣਾ ਸੁਧਾਰ ਦੇ ਇਕ ਥਾਣੇਦਾਰ ਵੱਲੋਂ ਪਿਛਲੇ ਦਿਨੀਂ ਇਕ ਆਟੋ ਚਾਲਕ ਤੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਜਨਤਾ ਵੱਲੋਂ ਕੀਤੇ ਸਟਿੰਗ ਅਪਰੇਸ਼ਨ ਤੋਂ ਬਾਅਦ ਹੁਣ ਜਗਰਾਓਂ ਪੁਲਿਸ ਨੇ ਵੀ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ।
ਜ਼ਿਕਰਯੋਗ ਹੈ ਕਿ ਥਾਣਾ ਸੁਧਾਰ ਦੇ ਇਕ ਏਐਸਆਈ ਗੁਰਮੀਤ ਸਿੰਘ ਪਿਛਲੇ ਦਿਨੀਂ ਪਿੰਡ ਸਰਾਭਾ ਵਿਖੇ ਉਥੋਂ ਦੇ ਵਸਨੀਕ ਪ੍ਰਿਤਪਾਲ ਸਿੰਘ ਤੋਂ ਉਸ ਦਾ ਫੜਿਆ ਆਟੋ ਛੱਡਣ ਬਦਲੇ ਰਿਸ਼ਵਤ ਲੈਣ ਗਿਆ ਸੀ। ਇਸੇ ਦੌਰਾਨ ਉਸ ਵੱਲੋਂ ਰਿਸ਼ਵਤ ਲੈਣ ਦੀ ਪਿੰਡ ਹਲਵਾਰਾ ਦੇ ਹੀ ਸਮਾਜ ਸੇਵੀ ਸੁਖਵਿੰਦਰ ਸਿੰਘ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ। ਇਸ ਤੋਂ ਬਾਅਦ ਐਸਐਸਪੀ ਜਗਰਾਓਂ ਨਵਤੇਜ ਸਿੰਘ ਬੈਂਸ ਨੇ ਉਸਨੂੰ ਸਸਪੈਂਡ ਕਰ ਦਿੱਤਾ। ਬੀਤੀ ਸ਼ਾਮ ਥਾਣਾ ਸੁਧਾਰ ਵਿਖੇ ਹਲਵਾਰਾ ਵਾਸੀ ਪ੍ਰਿਤਪਾਲ ਸਿੰਘ ਦੇ ਬਿਆਨਾਂ ‘ਤੇ ਸਸਪੈਂਡ ਕੀਤੇ ਥਾਣੇਦਾਰ ਗੁਰਮੀਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।