ਬੀ .ਬੀ .ਕੇ ਡੀ .ਏ .ਵੀ ਕਾਲਜ ਫ਼ਾਰ ਵੂਮੈਨ ਨੇ ਪੋਖਰਨ-II ਦੀ 25ਵੀਂ ਜਯੰਤੀ ਮਨਾਈ

4674865
Total views : 5506206

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਬੀ .ਬੀ .ਕੇ ਡੀ .ਏ .ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿੱਚ ਪਰਮਾਣੂ ਸ਼ਕਤੀ ਦੇ ਮੀਲ ਦਾ ਪੱਥਰ ਪੋਖਰਨ-II ਦੀ 25ਵੀਂ ਜਯੰਤੀ ਮਨਾਈ ਗਈ। ਆਰਮੀ ਵਿੰਗ-I ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਕੈਡਿਟ ਅੰਮ੍ਰਿਤਸਰ ਨੇ ਪਰਮਾਣੂ ਸ਼ਕਤੀ ਪਲਾਂਟਸ ਨਾਲ ਸੰਬੰਧਤ ਮਾਡਲ ਬਣਾ ਕੇ ਆਪਣੀ ਪੇਸ਼ਕਾਰੀ ਦਿੱਤੀ।


ਪ੍ਰਿੰ. ਡਾ. ਪੁਸ਼ਪਿੰਦਰ ਵਾਲੀਆ ਨੇ ਵੈਸ਼ਵਿਕ ਪ੍ਰੀਦ੍ਰਿਸ਼ ਵਿੱਚ ਭਾਰਤ ਦੁਆਰਾ ਕੀਤੇ ਗਏ ਨਿਯੂਕਲੀਅਰ ਟੈਸਟ ਪੋਖਰਨ-II ਦੀ ਮਹੱਤਤਾ ਬਾਰੇ ਦੱਸਿਆ ਅਤੇ ਉਹਨਾਂ ਕਿਹਾ ਕਿ ਭਾਰਤ ਦੇ ਪ੍ਰਮਾਣੂ-ਖੇਤਰ ਵਿੱਚ `ਨੋ ਫੱਸਟ ਯੂਜ਼` ਪਾਲਿਸੀ ਨੂੰ ਅਪਣਾਇਆ ਹੈ। ਉਹਨਾਂ ਨੇ ਇਸ ਮਹੱਤਵਪੂਰਣ ਵਿਸ਼ੇ ਤੇ ਆਯੋਜਨ ਲਈ ਲੈਫਟੀਨੈਂਟ ਡਾ. ਅਮਨਦੀਪ ਕੌਰ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ।

Share this News