ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦਾ ਜਿਲਾ ਅੰਮ੍ਰਿਤਸਰ ਸਹਿਰੀ ਦੇ ਪ੍ਰਧਾਨ ਨਿਯੁਕਤ

4675341
Total views : 5506902

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਨੂੰ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦਾ ਜਿਲਾ ਅੰਮ੍ਰਿਤਸਰ ਸਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਹ ਨਿਯੁਕਤੀ ਪੱਤਰ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਨੇ ਆਪਣੇ ਗ੍ਰਿਹ ਵਿਖੇ ਦਿੱਤਾ ਗਿਆ ਨਾਲ ਹੀ ਮੂੰਹ ਵੀ ਮਿੱਠਾ ਕਰਵਾਇਆ ਗਿਆ।

ਸ੍ਰ ਲਾਟੀ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਇਨ੍ਹਾਂ ਦੀ ਸੇਵਾ ਨੂੰ ਦੇਖਦਿਆ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਚੇਅਰਮੈਨ ਕੁਮਾਰੀ ਮੀਨਾਕਸ਼ੀ ਨਟਰਾਜਨ, ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਪੰਜਾਬ ਦੇ ਚੇਅਰਮੈਨ ਗਗਨਦੀਪ ਸਿੰਘ ਦੀ ਸਿਫਾਰਸ਼ ਨਾਲ ਬਣਾਇਆ ਗਿਆ ਹੈ। ਸ੍ਰ ਲਾਟੀ ਨੂੰ ਚਾਰ ਚੁਫੇਰਿਓਂ ਹੀ ਵਧਾਈਆਂ ਮਿਲ ਰਹੀਆਂ ਹਨ ਵਧਾਈਆਂ ਦੇਣ ਵਾਲੇ ਮੈਬਰ ਪਾਰਲੀਮੈਟ ਸ੍ਰੀ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਸਹਿਰੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਵਿਕਾਸ ਸੋਨੀ, ਗੁਰਨਾਮ ਸਿੰਘ ਗਾਮਾ, ਲੱਕੀ ਕਾਨਪੁਰੀਆ, ਵਿੱਕੀ ਸਰਮਾ, ਲਾਟੀ ਸਹਿਦੇਵ, ਵਿੱਕੀ ਵਰਮਾ, ਆਦਿ ਨੇ ਵਧਾਈਆਂ ਦਿੱਤੀਆਂ ਗਈਆਂ। ਸ੍ਰ ਲਾਟੀ ਨੇ ਕਿਹਾ ਕਿ ਪਾਰਟੀ ਨੇ ਵੱਡੀ ਜ਼ਿਮੇਵਾਰੀ ਦਿੱਤੀ ਹੈ ਤੇ ਤਨਦੇਹੀ ਨਾਲ ਨਿਭਾਵਾਂਗਾ।

Share this News