Total views : 5506768
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਅੱਜ ਡਾ ਸੁਰਿੰਦਰ ਕੰਵਲ ਚੇਅਰਪਰਸਨ ਅਤੇ ਸੰਸਥਾਪਕ ਪੰਜਾਬੀ ਹੈਰੀਟੇਜ ਫਾਉਂਡੇਸ਼ਨ ਨੇ ਗੁਰਵੇਲ ਕੋਹਾਲਵੀ ਚੇਅਰਮੈਨ ਗੁਰਮੁੱਖੀ ਦੇ ਵਾਰਿਸ ਨੂੰ ਉਨਾਂ ਦੀਆਂ ਸਾਹਿਤਕ ਖੇਤਰ ਦੀਆਂ ਸੇਵਾਵਾਂ ਅਤੇ ਦ੍ਰਿੜਤਾ ਨੂੰ ਦੇਖਦੇ ਹੋਏ ਉਨਾਂ ਨੂੰ ਪੰਜਾਬੀ ਹੈਰੀਟੇਜ ਫਾਉਂਡੇਸ਼ਨ ਦਾ ਉਪ ਚੇਅਰਮੈਨ ਨਿਯੁਕਤ ਕੀਤਾ। ਪੰਜਾਬੀ ਹੈਰੀਟੇਜ ਫਾਉਂਡੇਸ਼ਨ ਨੇ ਸਾਹਿਤ ਅਤੇ ਵਿਰਾਸਤ ਦੇ ਖੇਤਰ ਵਿੱਚ ਇੱਕ ਲੰਮਾ ਸਮਾਂ ਕੰਮ ਕੀਤਾ ਹੈ ਜਿਸ ਵਿੱਚ ਸੁਰਾਂ ਦੇ ਵਣਜਾਰੇ ਪ੍ਰੋਗਰਾਮ ਦੇ ਨਾਲ ਨੌਜਵਾਨ ਨੂੰ ਉਤਸ਼ਾਹਿਤ ਕੀਤਾ ਅਤੇ ਪੰਜਾਬ ਦੇ ਵਿਰਾਸਤੀ ਮੇਲਿਆ ਵਿੱਚ ਭਰਪੂਰ ਹਾਜਰੀ ਲੁਆਈ।
ਨਿਯੁਕਤੀ ਦੇ ਸਮੇ ਜ਼ਲਿਆ ਵਾਲੇ ਬਾਗ ਵਿੱਚ ਲੱਗੇ ਸ਼ਹੀਦ ਉਧਮ ਸਿੰਘ ਜੀ ਦੇ ਬੁੱਤ ਬਾਰੇ ਵਿਚਾਰ ਚਰਚਾ ਹੋਈ। ਸੁਰਿੰਦਰ ਕੰਵਲ ਜੀ ਨੇ ਦਸਿਆ ਕਿ ਅੱਜ ਪੰਜਾਬ ਨੂੰ ਇਸ ਦੀ ਨੌਜਵਾਨੀ ਨੂੰ ਸਾਹਿਤ ਅਤੇ ਵਿਰਾਸਤ ਨਾਲ ਜੋੜ ਕੇ ਰੱਖਣ ਦੀ ਬਹੁਤ ਜਿਆਦਾ ਲੋੜ ਹੈ ਸਮੇ ਦੇ ਬਦਲਦੇ ਦੌਰ ਨਾਲ ਜੇਕਰ ਵਿਰਾਸਤ ਅਤੇ ਸਾਹਿਤ ਤੋ ਨੌਜਵਾਨੀ ਪਛੜ ਜਾਦੀ ਹੈ ਤਾ ਇਸ ਦੇ ਬਾਅਦ ਜੋ ਰੂਪ ਸਮਾਜ ਦਾ ਸਾਹਮਣੇ ਆਉਗਾ ਉਸ ਵਿੱਚ ਅਸੀ ਆਪਣੇ-ਆਪ ਦੀ ਹੋਂਦ ਨੂੰ ਕਿਤੇ ਵੀ ਲਭ ਨਹੀ ਸਕਾਗੇ।ਇਨਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆ ਗੁਰਵੇਲ ਕੋਹਾਲਵੀ ਨੇ ਕਿਹਾ ਕਿ ਮੈ ਫਾਉਂਡੇਸ਼ਨ ਵਲੋ ਦਿਤੀ ਉਪ ਚੇਅਰਮੈਨ ਦੀ ਜਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਵਾਂਗਾ ਅਤੇ ਅਸੀ ਮਿਲਕੇ ਵਿਰਾਸਤ ਅਤੇ ਸਾਹਿਤ ਦੀ ਇਸ ਪੈੜ ਨੂੰ ਅਗੇ ਵਧਾਵਾਂਗੇ ।