Total views : 5506910
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੁਆਰਾ ਕਾਲਜ ਦੀਆਂ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ‘ਫੇਅਰ ਦੀ ਵੈਲ…….ਟਿਲ ਵੀ ਮੀਟ ਅਗੇਨ’ ਦਾ ਆਯੋਜਨ ਕੀਤਾ ਗਿਆ। ਫੇਅਰਵੈਲ ਫੀਸਟਾ ਵਿਦਿਆਰਥਣਾਂ ਦੁਆਰਾ ਕਾਲਜ ਵਿੱਚ ਵਤੀਤ ਕੀਤੇ ਖੁਸ਼ੀ ਦੇ ਪਲਾਂ ਦੀ ਯਾਦ ਨੂੰ ਸਮਰਪਿਤ ਸੀ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਨ੍ਰਿਤ, ਸੰਗੀਤ ਤੇ ਨਾਚ ਦੀ ਪੇਸ਼ਕਾਰੀ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਕਾਲਜ ਵਿੱਚ ਆਪਣੇ ਜੀਵਨ ਦਾ ਇੱਕ ਮਹੱਤਵਪੂਰਣ ਪੜਾਅ ਪੂਰਾ ਕਰਨ ਤੇ ਵਧਾਈ ਦਿਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਵਿਿਦਆਰਥਣਾਂ ਨੂੰ ਸਿੱਖਿਆ ਦੁਆਰਾ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨ ’ਤੇ ਬੱਲ ਦਿੰਦੇ ਹੋਏ ਕਿਹਾ ਕਿ ਇਸ ਤੋਂ ਸਮਾਜ ਵਿੱਚ ਸਕਾਰਾਤਮਕਤਾ ਅਤੇ ਪਿਆਰ ਦਾ ਪ੍ਰਸਾਰ ਹੋਵੇਗਾ।
ਇਸ ਪ੍ਰੋਗਰਾਮ ’ਚ ਫੈਸ਼ਨ ਸ਼ੋ ਵਿਸ਼ੇਸ਼ ਖਿੱਚ ਦਾ ਕਾਰਣ ਰਿਹਾ ਜਿਸ ਵਿੱਚ ਸੁੰਦਰਤਾ ਅਤੇ ਪ੍ਰਤਿਭਾ ਦਾ ਸੁਮੇਲ ਦਿਖਾਈ ਦਿੱਤਾ। ਮਿਸ ਖੁਸ਼ੀ ਕਪੂਰ (ਬੀ.ਏ. ਸਮੈਸਟਰ ਛੇਵਾਂ) ਨੇ ਮਿਸ ਬੀ.ਬੀ.ਕੇ ਚਾਰਮਿੰਗ ਦਾ ਖਿਤਾਬ ਜਿੱਤਿਆ। ਮਿਸ ਮਹਿਕ ਕਸ਼ਪ (ਬੀ.ਐਸ.ਸੀ ਮੈਡੀਕਲ, ਸਮੈਸਟਰ ਛੇਵਾਂ) ਨੇ ਮਿਸ ਬੀ.ਬੀ.ਕੇ. ਐਥਨਿਕ ਅਤੇ ਮਿਸ ਮੌਨੀਕਾ (ਐਮ.ਏ. ਅੰਗ੍ਰੇਜ਼ੀ), ਸਮੈਸਟਰ ਚੌਥਾ ਨੇ ਮਿਸ ਬੀ.ਬੀ.ਕੇ. ਡਾਇਨੈਮਿਕ ਦਾ ਖਿਤਾਬ ਹਾਸਲ ਕੀਤਾ। ਮਿਸ ਕਿਰਨ ਗੁਪਤਾ, ਡਾ. ਨਰੇਸ਼ ਅਤੇ ਸ਼੍ਰੀਮਤੀ ਜਜੀਨਾ ਗੁਪਤਾ ਨੇ ਜੱਜ ਦੀ ਭੂਮਿਕਾ ਨਿਭਾਈ। ਇਹ ਪ੍ਰੋਗਰਾਮ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਦੁਆਰਾ ਪ੍ਰੋ: ਨਰੇਸ਼ ਕੁਮਾਰ, ਡੀਨ, ਯੂਥ ਵੈਲਫੇਅਰ ਵਿਭਾਗ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਕਾਲਜ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥਣਾਂ ਮੌਜੂਦ ਸਨ।