ਥਾਣਾਂ ਚਾਟੀਵਿੰਡ ਦੀ ਪੁਲਿਸ ਨੇ 5 ਲੱਖ ਦੀ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰਾ ਗਿਰੋਹ ਦੇ 4 ਮੈਬਰ ਕੀਤੇ ਕਾਬੂ

4675394
Total views : 5507059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ .ਐਸ .ਪੀ ਸ੍ਰੀ ਸਤਿੰਦਰ ਸਿੰਘ ਵੱਲੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ ਲੁਟੇਰਿਆਂ ਤੇ ਸ਼ਿਕੰਜਾ ਕੱਸਣ ਲਈ ਜਿਲੇ ਦੇ ਥਾਣਾ ਮੁੱਖੀ ਨੂੰ ਹਿਦਾਇਤਾਂ ਜਾਰੀ ਕੀਤੀਆ ਹਨ, ਇਨ੍ਹਾਂ ਹਿਦਾਇਤਾਂ ਦੀ ਪਾਲਣਾ ਡੀ ਐਸ ਪੀ ਸਪੈਸਲ ਬ੍ਰਾਂਚ ਸ੍ਰ ਸੁੱਚਾ ਸਿੰਘ ਦੀ ਅਗਵਾਈ ਹੇਠ ਥਾਣਾ ਚਾਟੀਵਿੰਡ ਦੇ ਐਸ.ਐਚ.ਓ ਐਸ.ਆਈ  ਅਜੈਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਸਾਹਿਲ ਪੁੱਤਰ ਰਾਮੇਸ ਕੁਮਾਰ ਵਾਸੀ ਨਿਊ ਪਲਾਟ ਮੋਹਕਮਪੁਰਾ, ਗੁਰਵੀਰ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਤੁੰਗਪਾਈ ਨੇੜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਟਾਲਾ ਰੋਡ, ਬਲਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਿੱਲੇਵਾਲਾ ਚੌਕ ਮੋਹਕਮਪੁਰਾ, ਹਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ ਗੁਰੂ ਅਤੇ ਆਪਣੇ ਦੋ ਹੋਰ ਸਾਥੀਆਂ ਨਾਲ ਕਿਸੇ ਨੂੰ ਲੁੱਟਣ ਤਿਆਰੀ ਕਰ ਰਹੇ ਹਨ।

ਜਿਸ ਦੀ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁੱਖੀ ਸ੍ਰ ਅਜੈਪਾਲ ਸਿੰਘ ਨੇ ਆਪਣੀ ਪੁਲਿਸ ਟੀਮ ਨਾਲ ਲੈ ਕਿ ਇਨ੍ਹਾਂ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਨ੍ਹਾਂ ਪਾਸੋਂ ਦੋ ਬਿਨਾਂ ਨੰਬਰੀ ਮੋਟਰਸਾਇਕਲ , ਇਕ ਦਾਤਰ, ਇਕ ਕਿਰਪਾਨ ਬ੍ਰਾਮਦ ਕਰ ਲਈ ਹੈ, ਇਨ੍ਹਾਂ ਖਿਲਾਫ ਮੁਕੱਦਮਾ ਨੰਬਰ 77 ਧਾਰਾ 399, 402 ਥਾਣਾ ਚਾਟੀਵਿੰਡ ਵਿਖੇ ਰਜਿਸਟਰ ਕਰ ਲਿਆ ਗਿਆ ਹੈ।

ਇਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ 26-05-2023 ਰਾਤ ਨੂੰ ਸੈਡੋਫੈਕਸ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਕੰਪਨੀ ਮਹਿਤਾ ਰੋਡ ਵਿਖੇ 05 ਲੱਖ ਦੀ ਲੁੱਟ ਕੀਤੀ ਗਈ ਸੀ, ਇਨ੍ਹਾਂ ਦੋਸ਼ੀਆਂ ਖਿਲਾਫ ਥਾਣਾ ਮਕਬੂਲ ਪੁਰਾ ਵਿਖੇ 27-5-2023 ਮਕੁੰਦਮਾ ਨੰਬਰ 122 ਧਾਰਾ 379 ਬੀ (2) 427, 34 ਦਰਜ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਲੁੱਟੀ ਹੋਈ ਰਕਮ 1 ਲੱਖ 31 ਹਜਾਰ ਬ੍ਰਾਮਦ ਕਰ ਲਈ ਹੈ। ਇਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ।

Share this News