ਹੁਣ!ਕਿਸੇ ਵੀ ਮੁਸੀਬਤ ‘ਚ 181 ਜਾਂ 112 ਨੰਬਰ ਡਾਇਲ ਕਰਨ ਤੇ ਤਾਰੁੰਤ ਤੁਹਾਡੇ ਦੁਆਰ ‘ਤੇ ਹੋਵੇਗੀ ਪੁਲਿਸ ਕਮਿਸ਼ਨਰੇਟ ਦੀ ਟੀਮ

4675395
Total views : 5507061

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਪਰ ਹੈਲਪ-ਲਾਈਨ ਨੰਬਰ 112 ਤੇ 181 ਰਾਂਹੀ ਪੁਲਿਸ ਨੂੰ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ/ਮੁਸ਼ਕਲਾਂ ਨੂੰ ਮੋਕੇ ਤੇ ਪਹੁੰਚ ਕੇ ਪਹਿਲ ਦੇ ਅਧਾਰ ਤੇ ਸੁਣ ਕੇ ਨਿਪਟਾਰਾ ਕਰਨ ਲਈ ERV-112 (Emergency Response Vehicle) ਮੁਹੱਈਆਂ ਕਰਵਾਏ ਗਏ ਹਨ।
ਜਿਸਦੇ ਸਬੰਧ ਵਿੱਚ ਮਾ ਕਮਿਸ਼ਨਰ ਪੁਲਿਸ, ਅੰਮ੍ਰਿਤਸਰ  ਦੇ ਦਿਸ਼ਾ ਨਿਰਦੇਸ਼ਾ ਪਰ ਸ੍ਰੀਮਤੀ ਵਤਸਲਾ ਗੁਪਤਾ,ਆਈ.ਪੀ.ਐਸ, ਡੀ.ਸੀ.ਪੀ ਹੈਡਕੁਆਟਰ, ਅੰਮ੍ਰਿਤਸਰ ਅਤੇ ਸ੍ਰੀਮਤੀ ਪਰਵਿੰਦਰ ਕੌਰ, ਪੀ.ਪੀ.ਐਸ,ਏ.ਡੀ.ਸੀ.ਪੀ ਹੈਡਕੁਆਟਰ,ਅੰਮ੍ਰਿਤਸਰ ਵੱਲੋਂ ਅੱਜ  ਦਫ਼ਤਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਤੋਂ ਕਮਿਸ਼ਨਰੇਟ ਅੰਮ੍ਰਿਤਸਰ ਦੀਆਂ ਪੰਜਾਂ ਸਬ-ਡਵੀਜ਼ਨਾਂ ਵਿੱਚ 07 ਵਹੀਕਲਾਂ ਨੂੰ ਰਵਾਨਾ ਕਰਕੇ (ERV) 112- Emergency Response Vehicle ਦੀ ਸ਼ੁਰੂਆਤ ਕੀਤੀ ਗਈ।

ਹੰਗਾਮੀ ਹਾਲਤ ‘ਚ ਲੋਕਾਂ ਦੀ ਮਦਦ ਵਾਸਤੇ 7 ਗੱਡੀਆਂ ਨੂੰ ਪੰਜ ਸਬ-ਡਵੀਜ਼ਨਾਂ ਵਿੱਚ   ਕੀਤਾ ਗਿਆ ਰਵਾਨਾ


ਇਹ ਵਹੀਕਲ ਅਧੁਨਿਕ ਸਹੂਲਤਾਂ ਨਾਲ ਲੈਸ ਹਨ। ਇਹਨਾਂ ਵਹੀਕਲਾਂ ਵਿੱਚ ਤਾਇਨਾਤ ਪੁਲਿਸ ਟੀਮਾਂ ਵੱਲੋਂ ਲੋਕਾਂ ਦੁਆਰਾ ਹੈਲਪ-ਲਾਈਨ ਨੰਬਰ 112 ਤੋਂ ਪੁਲਿਸ ਕੰਟਰੋਲ ਰੂਮ, ਅੰਮ੍ਰਿਤਸਰ ਸ਼ਹਿਰ ਵਿੱਖੇ ਰੌਜ਼ਾਨਾਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਮੌਕਾ ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ। ਇਹਨਾਂ ਟੀਮਾਂ ਕੋਲ ਇੱਕ-ਇੱਕ ਟੈਬ ਹੋਵੇਗਾ ਤੇ ਰਿਕਾਡਰ ਦੀ ਪੂਰਤੀ ਲਈ ਇੱਕ ਲਿੰਕ ਦਿੱਤਾ ਜਾਵੇਗਾ ਤੇ ਇਸ ਲਿੰਕ ਵਿੱਚ ਦਰਖਾਸਤ ਦੀ ਮੁਕੰਮਲ ਡਿਟੇਲ ਦਰਜ਼ ਕੀਤੀ ਜਾਵੇਗੀ।
ERV-112 (Emergency Response Vehicle) ਵਿੱਚ 04 ਪੁਲਿਸ ਕਰਮਚਾਰੀ ਜਿੰਨਾਂ ਵਿੱਚ ਇੱਕ ਡਿਊਟੀ ਅਫ਼ਸਰ ਤੇ 02 ਲੇਡੀ ਪੁਲਿਸ, ਪੰਜਾਬ ਪੁਲਿਸ ਮਹਿਲਾ ਮਿੱਤਰ (PPMM) ਨੂੰ ਤਾਇਨਾਤ ਹੋਣਗੀਆਂ। ਇਹਨਾਂ ਵਹੀਕਲਾਂ ਵਿੱਚ ਕਰਮਚਾਰੀ 24 ਘੰਟੇ ਸ਼ਿਫਟ ਵਾਈਜ਼ ਡਿਊਟੀ ਕਰਨਗੇ ਅਤੇ ਸਬ-ਡਵੀਜ਼ਨ ਵਾਈਜ਼ 01 ਮਹਿਲਾ ਸਬ-ਇੰਸਪੈਕਟਰ ਰੈਂਕ (ਇੰਚਾਰਜ਼) ਕੁਲ 55 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ERV-112 (Emergency Response Vehicle) ਦਾ ਨੋਡਲ ਅਫਸਰ ਸ੍ਰੀ ਰਾਕੇਸ਼ ਕੁਮਾਰ, ਪੀ.ਪੀ.ਐਸ, ਏ.ਸੀ.ਪੀ, ਸੀ.ਏ.ਡਬਲਯੂ, ਅੰਮ੍ਰਿਤਸਰ ਨੂੰ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ 181- Dedicated Helpline for Women ਪਰ ਜੋ ਸ਼ਿਕਾਇਤਾਂ ਮਿਲਣਗੀਆਂ ਉਹਨਾਂ ਦਾ ਵੀ ਮੋਕਾ ਪਰ ਜਾ ਕੇ ਨਿਪਟਾਰਾ ਕੀਤਾ ਜਾਵੇਗਾ। ਇਸਦਾ ਮੁੱਖ ਉਦੇਸ਼ ਪੁਲਿਸ ਨੂੰ ਆਮ ਲੋਕਾਂ ਵੱਲੋਂ ਹੈਲਪਲਾਈਨ 112 ਤੇ 181 ਦੁਆਰਾ ਪ੍ਰਾਪਤ ਹੋਈਆਂ ਸ਼ਿਕਾਇਤਾਂ/ਮੁਸ਼ਕਲਾ ਨੂੰ ਸੁਣ ਜਾਂਚ ਕਰਕੇ ਮੋਕੇ ਤੇ ਹੀ ਨਿਪਟਾਰਾ ਕਰਨਾ ਹੈ।

Share this News